ਇਹ ਤਾਂ -
ਪ੍ਰਕਾਸ਼ ਰੂਪ
ਸ਼ਬਦੁ ਰੂਪ
ਰਸ ਰੂਪ
ਪ੍ਰੀਤ ਖਿੱਚ
ਪਿਆਰ-ਮਸਤੀ
ਪ੍ਰੇਮ-ਸਵੈਪਨਾ
ਜੋਤ-ਵਿਗਾਸ
ਅਨਹਦ ਧੁਨੀ
ਨਾਮ-ਰੂਪ
ਸਬਦ-ਰੂਪ
ਹੈ ਅਤੇ ਸਾਡੇ ਸਰੀਰ ਵਿਚ ਅੰਤਰ ਆਤਮੇ ਲੁਕਿਆ ਹੋਇਆ ਹੈ।
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ॥(ਪੰਨਾ-694)
ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ
ਤਾ ਨਾਮੁ ਪਲੈ ਪਾਈ॥(ਪੰਨਾ-908)
ਤਾ ਨਾਮੁ ਪਲੈ ਪਾਈ॥(ਪੰਨਾ-908)
ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ॥(ਪੰਨਾ-910)
ਮੇਰੈ ਕਰਤੈ ਇਕ ਬਣਤ ਬਣਾਈ॥
ਇਸੁ ਦੇਹੀ ਵਿਚਿ ਸਭ ਵਥੁ ਪਾਈ॥(ਪੰਨਾ-910)
ਇਸੁ ਦੇਹੀ ਵਿਚਿ ਸਭ ਵਥੁ ਪਾਈ॥(ਪੰਨਾ-910)
ਉਸ ਆਤਮਿਕ ਦੇਸ ਅਥਵਾ ‘ਬੇਗਮਪੁਰਾ’ ਵਿਚ ਵਸਣ ਲਈ, ਪੰਜ ਭੂਤਕ ਸਰੀਰ, ਇਹ ਦੁਨਿਆਵੀ ਘਰ ਜਾਂ ਸਰੀਰ ਨੂੰ ਤਿਆਗਣ ਦੀ ਲੋੜ ਨਹੀਂ - ਕਿਉਂਕਿ ਉਹ ਨਿਰੰਕਾਰ ਦਾ ਦੇਸ਼ ਅਤਿ ਸੂਖਮ ਹੈ। ਉਹ ਸਾਡੇ ਬੁੱਧੀ ਮੰਡਲ ਦੀ ਸੋਚ-ਵਿਚਾਰ ਦੀ ਪਕੜ ਵਿਚ ਨਹੀਂ ਆ ਸਕਦਾ।
ਇਹ ਤਾਂ ਸਿਰਫ਼ ‘ਅਨਭਉ ਪ੍ਰਕਾਸ਼’ ਦੁਆਰਾ ਹੀ ‘ਬੁਝਿਆ ਜਾ ਪਹਿਚਾਣਿਆਂ’ ਜਾ ਸਕਦਾ ਹੈ।
ਇਸ ‘ਅਦ੍ਰਿਸ਼ਟ ਇਲਾਹੀ ਮੰਡਲ’ ਦਾ ਆਨੰਦ ਇਸੇ ਸੰਸਾਰ ਵਿਚ ਰਹਿੰਦਿਆਂ ਹੋਇਆਂ ਕੇਵਲ -
ਸਾਧ-ਸੰਗਤਿ ਦੇ ਮੇਲ
ਗੁਰਬਾਣੀ ਦੀ ਰੋਸ਼ਨੀ
ਗੁਰਬਾਣੀ ਦੀ ਰੋਸ਼ਨੀ
Upcoming Samagams:Close