ਪਰ ਸਾਨੂੰ ਤਾਂ ਪਹਿਲਾਂ ਇਹ ਹੀ ਨਿਰਣਾ ਨਹੀਂ ਕਿ ‘ਸਾਧ ਸੰਗਤ’ ਕੀ ਹੈ? ਅਤੇ ਨਾ ਹੀ ‘ਸਾਧ ਸੰਗਤਿ’ ਕਰਨ ਦੀ ਫੁਰਸਤ ਤੇ ਲੋੜ ਹੀ ਭਾਸਦੀ ਹੈ, ਕਿਉਂਕਿ ਅਸੀਂ ਆਪੂੰ-ਸਹੇੜੇ ਹੋਏ ਅਜਾਈਂ ਰੁਝੇਵਿਆਂ ਵਿਚ ਇਤਨੇ ਗਲਤਾਨ ਤੇ ਮਸਤ ਹਾਂ ਕਿ ਹੋਰ ਕੋਈ ਉਚੇਰੀ-ਚੰਗੇਰੀ ਗਲ ਵਲ ਧਿਆਨ ਦੇਣਾ ਹੀ ਬੇਲੋੜਾ ਜਾਪਦਾ ਹੈ।
‘ਭਜੁ ਕੇਵਲ ਨਾਮੁ’
ਸਾਨੂੰ ਨਾ ‘ਨਾਮ’ ਦਾ ਗਿਆਨ ਹੈ, ਤੇ ਨਾ ‘ਭਜੁ’ (ਜਾਪ), ‘ਸਿਮਰਨ’ ਦਾ ਪਤਾ ਹੈ। ਇਸ ਤਾਕੀਦੀ ‘ਹੁਕਮ’ ਵਲ ਧਿਆਨ ਦੇਣ ਦੀ ਲੋੜ ਹੀ ਨਹੀਂ ਭਾਸਦੀ, ਉਦਮ ਤਾਂ ਕੀ ਕਰਨਾ ਸੀ ।
ਲਫ਼ਜ਼ ‘ਕੇਵਲ’ ਖ਼ਾਸ ਧਿਆਨ ਜੋਗ ਹੈ :
ਇਸਦਾ ਮਤਲਬ ਇਹ ਹੈ ਕਿ ਸਾਨੂੰ ਸਿਰਫ਼, ‘ਨਾਮ ਜਪਣ’ ‘ਸਿਮਰਨ’ ਕਰਨ ਦਾ ਹੀ ਤਾਕੀਦੀ ਹੁਕਮ ਹੈ। ਇਸ ਤੋਂ ਇਲਾਵਾ ਹੋਰ ਸਭ ਕੰਮ ਕਾਜ, ਰੁਝੇਵੇਂ ਸਾਡੇ ਕਿਸੇ ਕੰਮ ਨਹੀਂ ਆਉਣੇ ।
ਉਪਰਲੇ ਉਦਾਹਰਣ ਤੋਂ ਸਪਸ਼ਟ ਹੈ ਕਿ ਅਸੀਂ ਬਾਣੀ ਦਾ ਪਾਠ ਤੇ ਗਾਇਣ, ਬੇ-ਧਿਆਨੇ, ਬੇ-ਸਮਝੇ ‘ਰਟਨ’ ਹੀ ਕਰ ਛਡਦੇ ਹਾਂ। ਬਾਣੀ ਨੂੰ ਸਮਝ ਕੇ, ਵਿਚਾਰ ਕੇ, ਕਮਾਉਣ ਲਈ ਸਾਡੇ ਜੀਵਨ ਵਿਚ ਫੁਰਸਤ ਹੀ ਨਹੀਂ ਅਤੇ ਲੋੜ ਭੀ ਨਹੀਂ ਭਾਸਦੀ, ਜਾਂ ਅਸੀਂ ਜਾਣ ਬੁਝ ਕੇ ਅਵੇਸਲੇ ਤੇ ਮਚਲੇ ਹੋਏ ਹਾਂ ।
ਦੁੱਖ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ‘ਕਰਮ ਕਾਂਡਾਂ’ ਤੋਂ ਸਾਨੂੰ ਗੁਰੂ ਸਾਹਿਬਾਨ ਨੇ ਕਢਿਆ ਸੀ, ਅਸੀਂ ਉਨ੍ਹਾਂ ਹੀ ਕਰਮ-ਕ੍ਰਿਆ ਵਿਚ ਮੁੜ ਫਸ ਗਏ ਹਾਂ ਤੇ ਐਨੇ ਗਲਤਾਨ ਤੇ ਮਸਤ ਹਾਂ, ਕਿ ਸਾਨੂੰ ਗੁਰਬਾਣੀ ਵਿਚ ਦਰਸਾਏ ਗਏ ਅੰਤ੍ਰ-ਮੁਖੀ ਆਤਮਿਕ ‘ਆਸ਼ੇ’ ਜਾਂ ‘ਤਤ’ ਦਾ -
ਜਿਸ ਦਾ ਨਤੀਜਾ ਇਹ ਹੈ ਕਿ ਅਸੀਂ ਉਸ ‘ਆਤਮਿਕ’ ‘ਤਤ-ਗਿਆਨ’ ਜਾਂ ‘ਨਾਮ’ ਤੋਂ ਕੋਰੇ ਹਾਂ, ਅਣਜਾਣ ਹਾਂ, ਬੇ-ਖਬਰ ਹਾਂ, ਅਵੇਸਲੇ ਹਾਂ, ਮਚਲੇ ਹੋਏ ਹਾਂ ਤੇ ਬਾਹਰ ਮੁਖੀ, ਫੋਕੇ, ਮੁਰਦਾ ਸਾਧਨਾ ਵਿਚ ਹੀ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ।