ਪਲਚਿ ਕੇ ਦੁਖੀ ਹੋ ਰਿਹਾ ਹੈ ।
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥(ਪੰਨਾ-791)
ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥(ਪੰਨਾ-420)
ਸਾਡਾ ‘ਧਰਮ ਪ੍ਰਚਾਰ’ ਭੀ, ਏਸੇ ‘ਬੇ-ਧਿਆਨੀ’ ਤੇ ਅਗਿਆਨਤਾ ਦੇ ਭੁਲੇਖਿਆਂ ਵਿਚ, ‘ਬੇ-ਰਸਾ’ ਤੇ ‘ਓਪਰਾ ਜਿਹਾ’ ਹੋ ਰਿਹਾ ਹੈ ਤੇ ਸਾਡੇ ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਟੁੰਬਣ ਜਾਂ ‘ਆਤਮਿਕ ਵਲਵਲਿਆਂ’ ਦੀਆਂ ਆਕਾਸ਼ੀ ਉਡਾਰੀਆਂ ਲਾਉਣ ਤੋਂ ਅਸਮਰਥ ਹੈ ਤੇ ਅਸੀਂ ਆਤਮਿਕ ਪ੍ਰਕਾਸ਼ ਜਾਂ ‘ਪ੍ਰਿਮ-ਰਸ’ ਤੋਂ ਵਾਂਝੇ ਜਾ ਰਹੇ ਹਾਂ : -
ਸਾਡੇ ‘ਬੇ-ਧਿਆਨੇ’ ਪਾਠ ਦਾ ਇਕ ਛੋਟਾ ਜਿਹਾ ਉਦਾਹਰਣ ਦਿਤਾ ਜਾਂਦਾ ਹੈ : -
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥’(ਪੰਨਾ-378)
ਪਹਿਲੀ ਪੰਗਤੀ : ‘ਅਵਰਿ ਕਾਜ’ : - ਅਸੀਂ ਕਦੇ ਧਿਆਨ ਹੀ ਨਹੀਂ ਦਿਤਾ ਕਿ ਇਹ ‘ਅਵਰਿ ਕਾਜ’ ਕਿਹੜੇ ਹਨ, ਜਿਹੜੇ ਸਾਡੇ ਕਿਤੇ ਕੰਮ ਨਹੀਂ ਆਉਣੇ। ਰਸਮੀ ਤੌਰ ਤੇ (routine) ‘ਬੇ-ਧਿਆਨੇ’, ਬੇ-ਸਮਝੇ ਹੀ ਪਾਠ ਕਰੀ ਜਾਂਦੇ ਹਾਂ। ਹਾਸੋ-ਹੀਣੀ ਗਲ ਤਾਂ ਇਹ ਹੈ ਕਿ ਜਿਹੜੇ ‘ਅਵਰਿ ਕਾਜ’ ਸਾਡੇ ਕਿਸੇ ਕੰਮ ਨਹੀਂ ਆਉਣੇ, ਉਹੋ ਹੀ ਅਵਰਿ ਕਾਜ ਦਿਨ ਰਾਤ ਕਰੀ ਜਾਂਦੇ ਹਾਂ, ਉਨ੍ਹਾਂ ਵਿਚ ਹੀ ‘ਗਲਤਾਨ’ ਤੇ ਮਸਤ ਹਾਂ। ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਅਸੀਂ ਹੋਰ ਮਾਇਕੀ ਜੀਵਨ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਘੋਖਦੇ, ਤੋਲਦੇ ਤੇ ਵਿਚਾਰਦੇ ਹਾਂ, ਪਰ ਗੁਰਬਾਣੀ ਦੀ ਇਸ ਤੁਕ ਤੇ ਵਿਚਾਰ ਕਰਨ ਦੀ ਕਦੇ ਲੋੜ ਹੀ ਨਹੀਂ ਭਾਸੀ ਤੇ ਸਾਡੇ ਮਨ ਵਿਚ ਇਹ ਸਵਾਲ ਭੀ ਕਦੇ ਨਹੀਂ ਉਪਜਿਆ ਕਿ ਜੇ ਇਹ ਸਾਡੇ ‘ਅਵਰਿ ਕਾਜ’ ਕਿਤੇ ਕੰਮ ਨਹੀਂ ਆਉਣੇ ਤਾਂ ਕੰਮ ਆਉਣ ਵਾਲੇ ਕਿਹੜੇ ਕਾਜ ਹਨ?
ਦੂਜੀ ਪੰਗਤੀ : ‘ਮਿਲੁ ਸਾਧ ਸੰਗਤਿ’ ਵਿਚ ਸਪਸ਼ਟ ਪ੍ਰੇਰਨਾ ਤੇ ਤਾਕੀਦੀ ਹੁਕਮ ਹੈ ਕਿ ‘ਸਾਧ ਸੰਗਤ’ ਵਿਚ ਵਿਚਰਦਿਆਂ ਹੋਇਆ : -
‘ਭਜੁ ਕੇਵਲ ਨਾਮ’ ਦਾ ਕੰਮ ਕਰਨਾ ਹੈ, ਜਿਹੜਾ ਸਾਡੇ ਲੋਕ ਪ੍ਰਲੋਕ ਵਿਚ ਕੰਮ ਆਵੇਗਾ ਤੇ ਸਹਾਈ ਹੋਵੇਗਾ ।