ਗੁਰਬਾਣੀ ਸਾਡੀ ‘ਅਨੇਕਤਾ’, ‘ਦੂਜੇ-ਭਾਉ’ ਵਾਲੀ ਬਿਰਤੀ ਨੂੰ ਏਕਤਾ ‘ੴ ਸਤਿਨਾਮ’ ਵਲ ਪ੍ਰੇਰਦੀ ਹੈ, ਪਰ ਅਲਪੱਗ ਬੁੱਧੀ ਦੇ ‘ਵਿਤਕਰੇ ਤੇ ਸਿਆਣਪਾਂ’ ਨਾਲ, ਬਾਣੀ ਨੂੰ ਆਪੋ ਆਪਣੀ ‘ਰੰਗਤ’ ਚਾੜ੍ਹ ਕੇ, ਆਪਣੀ ‘ਹਉਮੈ-ਵੇੜੀ’ ਅਲਪੱਗ ਬੁੱਧੀ ਦੇ ‘ਭਰਮ ਭੁਲਾਵੇ’ ਦੁਆਰਾ ਹੀ ਅਰਥ ਕਢਦੇ ਹਾਂ ਤੇ ਆਪੋ ਆਪਣੇ ਫੋਕੇ ਦਿਮਾਗੀ ਗਿਆਨ ਨਾਲ, ਬਾਣੀ ਦੇ ਅਰਥ ਤੇ ਵਿਖਿਆਨ ਕਰਦੇ ਹਾਂ। ਬਾਣੀ ਦੇ ਡੂੰਘੇ ਤੇ ‘ਅੰਤ੍ਰੀਵ ਅਨੁਭਵੀ ਗਿਆਨ’ ਤੋਂ ਕੋਰੇ ਤੇ ਅਣਜਾਣ ਹੋਣ ਕਾਰਣ ਇਨ੍ਹਾਂ ਦੇ ਗੁਝੇ ਆਤਮਿਕ ਭਾਵਾਂ, ਅਰਥਾਂ ਦਾ ‘ਟਾਲ ਮਟੋਲ’ ਹੀ ਕਰ ਛਡਦੇ ਹਾਂ ਤੇ ਭੋਲੀ ਭਾਲੀ ਜਨਤਾ ਨੂੰ ਦਿਮਾਗੀ ਗਿਆਨ ਦੇ ਭਰਮ-ਭੁਲਾਵੇ ਅਥਵਾ ਭੰਬਲ-ਭੂਸਿਆਂ ਵਿਚ ਫਸਾਈ ਰਖਦੇ ਹਾਂ ।
ਇਹੋ ਕਾਰਣ ਹੈ ਕਿ ਅਸੀਂ ਗੁਰਬਾਣੀ ਦੇ ਆਤਮਿਕ ਚਾਨਣ, ‘ਜੀਵਨ ਸੇਧ’ ਤੇ ਅਗਵਾਈ ਤੋਂ ਵਾਂਝੇ ਜਾ ਰਹੇ ਹਾਂ ਤੇ ਸਾਡਾ ਅਮੋਲਕ ਜੀਵਨ ਮਾਇਕੀ ਭਰਮ- ਭੁਲੇਖਿਆਂ ਨਾਲ ਕੂੜੀਆਂ ਤੇ ਹੋਛੀਆਂ ਗੱਲਾਂ ਵਿਚ ਹੀ ਫਸਿਆ ਰਹਿੰਦਾ ਹੈ ।
ਹੇਠਲਾ ਬਿਉਰਾ ਸਾਨੂੰ ਆਪਣੇ ਅਗਲੇਰੇ ਧਾਰਮਿਕ ਜੀਵਨ ਨੂੰ ਸਹੀ ਤੇ ਉਚੇਰੀ
1. ਅੰਤਰ-ਆਤਮੇ ਅਨੁਭਵੀ ‘ਮੰਡਲ’ ਦਾ ਜ਼ਿਕਰ, ਬਿਆਨ, ਗਿਆਨ ਤੇ ‘ਟੋਹ’ ਗੁਰਬਾਣੀ ਵਿਚ ‘ਸ਼ਬਦ’, ‘ਨਾਮ’, ‘ਅੰਮ੍ਰਿਤ’, ‘ਹਰਿ-ਜਲ’, ‘ਪ੍ਰਿਮ-ਪਿਆਲਾ’, ‘ਆਤਮ- ਪ੍ਰਕਾਸ਼’, ‘ਮਹਾਂ-ਰਸ’, ‘ਰੁਣ ਝੁਣ’, ‘ਅਚਰਜ’, ‘ਬਿਸਮਾਦ’, ‘ਅਲਮਸਤ- ਮਤਵਾਰਾ’, ਆਦਿ ਸ਼ਬਦਾਂ ਦੁਆਰਾ ਸਪਸ਼ਟ ਤੌਰ ਤੇ ਦਿਤੀ ਗਈ ਹੈ । | 1. ਇਹ ਅਨੁਭਵੀ ਆਤਮਿਕ ‘ਮੰਡਲ’ ਸਾਡੀ ਦ੍ਰਿਸ਼ਟੀ ਤੇ ਬੁੱਧੀ ਦੀ ਪਕੜ ਤੋਂ ਪਰ੍ਹੇ ਹੋਣ ਕਾਰਣ, ਇਸ ਉਤੇ ਸਾਡਾ ਨਿਸਚਾ ਹੀ ਨਹੀਂ, ਜਾਂ ਓਪਰਾ ਜਿਹਾ, ਤੇ ਨਾ ਦਿਲਚਸਪੀ ਵਾਲਾ ਹੈ, ਤੇ ਇਸ ਦੇ ਲਈ ਉਦਮ ਕਰਨ ਦੀ ਲੋੜ ਹੀ ਨਹੀਂ ਭਾਸਦੀ। | |
2. ਇਹ ਆਤਮਿਕ ਗਿਆਨ, ਅੰਤਰ-ਆਤਮੇ ‘ਅਨੁਭਵ ਦੁਆਰਾ’ ਹੀ ਪ੍ਰਕਾਸ਼ ਹੁੰਦਾ ਹੈ। ਜਿਸ ਵਿਚ ਇਕੋ (ੴ) ਦੀ ਸ਼ਰਧਾ-ਭਾਵਨੀ ਹੈ ਜੋ ਕਿ ‘ਪ੍ਰੇਮ ਸਵੈਪਨਾ’ ਵਿਚ ਪਲਦੀ ਹੈ । | 2. ਬਾਹਰਮੁਖੀ ਤ੍ਰੈਗੁਣੀ ਦਿਮਾਗੀ ਗਿਆਨ, ਸੁਣਿਆ-ਸੁਣਾਇਆ, ਸਿਖਿਆ-ਸਿਖਾਇਆ, ਸਮਝਿਆ- ਸਮਝਾਇਆ ਜਾਂਦਾ ਹੈ, ਜੋ ਕਿ ‘ਬਾਹਰੋਂ’ ਪ੍ਰਾਪਤ ਕੀਤਾ ਜਾਂਦਾ ਹੈ। ਇਹ ਗਿਆਨ ਭਿੰਨ ਭਿੰਨ ਖਿਆਲਾਂ ਤੇ ਨਿਸਚਿਆਂ ਵਾਲਾ ਹੋਣ ਕਾਰਣ, ਵਾਦ-ਵਿਵਾਦ, ਵੈਰ-ਵਿਰੋਧ, ਤੁਅੱਸਬ, ਨਫਰਤ, ਲੜਾਈਆਂ ਅਤੇ ਝਗੜਿਆਂ ਦਾ ਕਾਰਣ ਬਣਦਾ ਹੈ । | |
3. ਇਹ ਆਤਮਿਕ ਅਵਸਥਾ ਸਿਰਫ ‘ਮਿਲੁ ਸਾਧਸੰਗਤਿ ਭਜੁ ਕੇਵਲ ਨਾਮ’ ਦੇ ਤਾਕੀਦੀ ਹੁਕਮ ਅਨੁਸਾਰ ‘ਸਾਧ ਸੰਗਤ’ ਵਿਚ ਵਿਚਰਦਿਆਂ ਹੋਇਆਂ, ਨਾਮ ਅਭਿਆਸ ਕਮਾਈ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ । | 3. ਪਰ ਅਸੀਂ ਸਿਮਰਨ ਨੂੰ ਚੰਗੀ ਤਰ੍ਹਾਂ ਭੁਲਾ ਛਡਿਆ ਹੈ, ਤੇ ਨਾਮ ਅਭਿਆਸ ਕਮਾਈ ਵਾਧੂ ਜਾਂ ਬੇਲੋੜੀ ਭਾਸਦੀ ਹੈ । |