9. ਪਿਛਲੇ ਸਮੇਂ ਵਿਚ ਜੀਵਨ ਵਾਲੇ, ਗੁਰਮੁਖ ਪਿਆਰੇ, ਬਖਸ਼ੇ ਹੋਏ, ਮਹਾਂ ਪੁਰਖ ਧਰਮ ਅਸਥਾਨਾਂ ਦੇ ਮੁਖੀ ਜਾਂ ਸੇਵਾਦਾਰ ਹੁੰਦੇ ਸਨ । | 9. ਅੱਜ ਕਲ ਧਰਮ ਅਸਥਾਨਾਂ ਦੇ ਮੁਖੀ ਵੋਟਾਂ ਦੁਆਰਾ ਚੁਣੇ ਜਾਂਦੇ ਹਨ। ਇਸ ਤਰ੍ਹਾਂ ਦੀ ਚੋਣ ਨਾਲ ਭ੍ਰਿਸ਼ਟਾਚਾਰ, ਈਰਖਾ-ਦਵੈਤ, ਵੈਰ-ਵਿਰੋਧ, ਖੁਦ-ਗਰਜ਼ੀ, ਝਗੜੇ, ਲੜਾਈਆਂ ਵਧਦੇ ਹਨ ਤੇ ਹਉਮੈ ਦਾ ‘ਬੋਲਬਾਲਾ’ ਹੈ ਤੇ ‘ਕੁਰਸੀ’ ਦਾ ‘ਰੌਲਾ’ ਹੈ । | |
10. ਪਿਛਲੇ ਸਮੇਂ ਵਿਚ ਧਰਮ ਅਸਥਾਨ,
ਟਾਵੇਂ ਟਾਵੇਂ ਹੁੰਦੇ ਸਨ ਪਰ ਉਨ੍ਹਾਂ
ਵਿਚ ‘ਪ੍ਰੇਮ-ਸਵੈਪਨਾ’, ਸੇਵਾ ਭਾਵ
ਤੇ ਆਤਮਿਕ ਰਸ ਦਾ ਉਚਾ-ਸੁੱਚਾ
ਸੋਹਣਾ ਇਲਾਹੀ ‘ਮਹੌਲ’ ਹੁੰਦਾ ਸੀ,
ਜਿਥੇ ਜਾ ਕੇ ਸ਼ਾਂਤੀ, ਪ੍ਰੀਤ, ਪ੍ਰੇਮ, ਸੇ
ਵਾ ਦਾ ਚਾਉ ਉਪਜਦਾ ਸੀ । | 10. ਅੱਜ ਕਲ ਧਾਰਮਿਕ ਅਸਥਾਨ ਤੇ ਸੰਸਥਾਵਾਂ ਬਹੁਤ ਵਧ ਗਏ ਹਨ, ਪਰ ਇਨ੍ਹਾਂ ਵਿਚ ‘ਆਤਮਿਕ ਮਾਹੌਲ’, ‘ਸ਼ਾਂਤੀ’, ‘ਜੀਵਨ ਰੌਂ’, ਪ੍ਰੇਮ ਤੇ ਸੇਵਾ-ਭਾਵਨਾ ਕਿਤੇ ਕਿਤੇ ਓਪਰੀ ਜਿਹੀ ਹੀ ਨਜ਼ਰ ਆਉਂਦੀ ਹੈ । | |
11. ਪੁਰਾਣੇ ਸਮੇਂ ਵਿਚ ‘ਧਰਮ ਅਸਥਾਨ’,
ਕੱਚੇ ਹੁੰਦੇ ਸਨ ਤੇ ਸਿੱਖ ‘ਪੱਕੇ’ ਹੁੰਦੇ
ਸਨ । | 11. ਹੁਣ ਧਰਮ ਅਸਥਾਨ ਪੱਕੇ ਹੋ ਗਏ ਹਨ ਤੇ ਸਿੱਖ ਕੱਚੇ । | |
12. ਸੁਯੋਗਤਾ (quality) ਹੁੰਦੀ ਸੀ, ਭਾਵੇਂ ਗਿਣਤੀ (quantity) ਘੱਟ ਸੀ । | 12. ਅੱਜ ਕਲ ਗਿਣਤੀ ਬਹੁਤ ਵੱਧ
ਗਈ ਹੈ। ਪਰ ਸੁਯੋਗਤਾ ਘੱਟ ਗਈ
ਹੈ । |
|
13. ‘ਅਵਰਿ ਕਾਜ ਤੇਰੈ ਕਿਤੈ ਨਾ ਕਾਮ ॥ ਮਿਲੁ ਸਾਧਸੰਗਤਿ ਭਜੁ ਕੇ ਵਲ ਨਾਮ ॥’ | 13. ਪੱਛਮੀ ਸਭਿਆਚਾਰ (western civilization) ਦੀ ਅੰਨ੍ਹੇਵਾਹ ਨਕਲ ਕਰ ਕੇ, ਫੈਸ਼ਨ ਤੇ ਲੋੜਾਂ ਵਧਾ ਕੇ, ਅਜਾਈਂ ਰੁਝੇਵੇਂ ਐਨੇ ਵਧਾ ਲਏ ਹਨ ਕਿ ‘ਸਾਧ ਸੰਗਤਿ’ ਤੇ ‘ਨਾਮ ਸਿਮਰਨ’ ਵਲ ਧਿਆਨ ਦੇਣ ਦੀ ਫੁਰਸਤ ਜਾਂ ਲੋੜ ਹੀ ਨਹੀਂ ਤੇ ‘ਅਵਰਿ ਕਾਜ’ ਵਿਚ ਹੀ ਗਲਤਾਨ ਹੋ ਕੇ ‘ਮਾਇਆ’ ਦਾ ਹੀ ਰੂਪ ਹੋ ਗਏ ਹਾਂ । |
Upcoming Samagams:Close