18. ਸਾਡੇ ਮਿਸ਼ਨਰੀ ਸਕੂਲ, ਕਾਲਜ,
ਆਤਮਿਕ ਅਨੁਭਵੀ ਵਿਦਿਆ ਦੇ
ਸਹੀ ਆਸ਼ਰਮ ਹੋਣੇ ਚਾਹੀਦੇ ਹਨ।
ਜਿਥੇ ਨਾਮ ਅਭਿਆਸ ਕਮਾਈ
ਵਾਲੇ, ਜੀਵਨ ਵਾਲੇ, ਗੁਰਮੁਖ
ਪਿਆਰੇ ‘ਮੁਖੀ’ ਹੋਣੇ ਚਾਹੀਦੇ
ਹਨ। ਇਨ੍ਹਾਂ ਲਈ ਵਿਦਿਅਕ
ਡਿਗਰੀਆਂ ਲਾਜ਼ਮੀ ਨਹੀਂ । | 18. ਸਾਡੀਆਂ ਧਾਰਮਿਕ ਸੰਸਥਾਵਾਂ ਵਿਚ ਦਿਮਾਗੀ ਗਿਆਨ, ਕਰਮ-ਕਾਂਡੀ ਧਾਰਮਿਕ ਫਿਲੌਸਫੀਆਂ ਤੇ ਇਤਿਹਾਸ ਹੀ ਪੜ੍ਹਾਏ ਜਾਂਦੇ ਹਨ । | |
19. ਜੀਵਨ ਵਾਲੇ ਗੁਰਮੁਖ ਪਿਆਰੇ, ਬਖਸ਼ੇ ਹੋਏ ਮਹਾਂ ਪੁਰਖਾਂ ਦੀ ਸੰਗਤ, ਸਾਧ ਸੰਗਤ ਦੇ ‘ਮੇਲੇ’ ਤੇ ‘ਛੋਹ’ ਨਾਲ ਉਚੇਰੇ ਆਤਮਿਕ-ਗਿਆਨ ਦਾ ‘ਅਨੁਭਵ’ ਹੋ ਸਕਦਾ ਹੈ । | 19. ਅਸੀਂ ਇਸ ‘ਆਤਮਿਕ-ਤੱਤ-
ਗਿਆਨ’ ਨੂੰ ਦਿਮਾਗੀ ਵਿਸ਼ਾ ਹੀ
ਬਣਾ ਛਡਿਆ ਹੈ, ਤੇ ਇਸ ਦਾ
ਓਪਰੇ ਜਿਹੇ ਦਿਮਾਗੀ ਗਿਆਨ
ਨਾਲ ਪ੍ਰਚਾਰ ਕਰਕੇ ਟਾਲ-ਮਟੋਲਾ
ਕਰ ਛੱਡਦੇ ਹਾਂ । |
|
20. ਇਹੋ ਜਿਹੀ ‘ਉੱਚੀ-ਸੁੱਚੀ’ ‘ਜੀਵਨ-ਵਾਲੀ’ ‘ਸਾਧ-ਸੰਗਤ’ ਵਿਚੋਂ ਹੀ, ‘ਅੰਤਰ ਮੁੱਖੀ’ ‘ਅਨੁਭਵੀ’ ਆਤਮਿਕ ਗਿਆਨ ਦੇ ਪ੍ਰਚਾਰਕ ਪੈਦਾ ਹੋ ਸਕਦੇ ਹਨ । | 20. ਸਾਡੀਆਂ ਅਜੋਕੀਆਂ ਧਾਰਮਿਕ
ਸੰਸਥਾਵਾਂ ਵਿਚੋਂ ਦਿਮਾਗੀ ਗਿਆਨੀ
ਤੇ ਫਿਲੌਸਫਰ ਹੀ ਉਪਜਦੇ ਹਨ ਜੋ
‘ਅੰਤ੍ਰੀਵ ਆਤਮਿਕ’ ਅਨੁਭਵੀ
ਗਿਆਨ ਤੋਂ ਸੱਖਣੇ ਹੁੰਦੇ ਹਨ । |
|
21. ਅਨੁਭਵੀ ਅੰਤ੍ਰੀਵ ‘ਤੱਤ ਗਿਆਨ’ ਤੋਂ ਬਗੈਰ, ਗੁਰਬਾਣੀ ਦੀ ਪੂਰੀ ਤੇ ਸਹੀ ਆਤਮਿਕ ਸੋਝੀ ਨਹੀਂ ਹੋ ਸਕਦੀ ਅਤੇ ਸਾਡੇ ਜੀਵਨ ਵਿਚ ਤਬਦੀਲੀ ਨਹੀਂ ਆ ਸਕਦੀ । | 21. ਅਸੀਂ ਗੁਰਬਾਣੀ ਦੇ ਬਾਹਰ ਮੁਖੀ
ਦਿਮਾਗੀ, ਪਾਠ, ਗਾਇਣ ਤੇ
ਗਿਆਨ ਨਾਲ ਹੀ ਪੂਰਨ ਤੌਰ
ਤੇ ਸੰਤੁਸ਼ਟ ਹਾਂ ਤੇ ਆਪੂੰ ‘ਭਲੇ-
ਭਲੇਰੇ’ ਬਣੇ ਫਿਰਦੇ ਹਾਂ। ਏਸੇ
ਕਰਕੇ ਸਾਡੇ ਆਪਣੇ ਅਤੇ ਸ਼੍ਰੋਤਿਆਂ
ਦੇ ਜੀਵਨ ਵਿਚ ਤਬਦੀਲੀ ਨਹੀਂ
ਆਉਂਦੀ । |
|
22. ‘ਗੁਰੂ ਦੀ ਮਤਿ’, ਗੁਰ-ਮਤਿ ਇਕ ਹੈ, ਜੋ ਗੁਰਬਾਣੀ ਵਿਚ ਸਪਸ਼ਟ ਕੀਤੀ ਗਈ ਹੈ । | 22. ਅਸੀਂ ਆਪੋ ਆਪਣੀ ਬੁੱਧੀ
ਅਨੁਸਾਰ ਭਿੰਨ ਭਿੰਨ ‘ਧਾਰਮਿਕ
ਮਰਯਾਦਾ’ ਦਾ ਪ੍ਰਚਾਰ ਕਰਦੇ ਹਾਂ
ਅਤੇ ਅਸਲੀ ਅਨੁਭਵੀ ਆਤਮਿਕ
‘ਗੁਰਮਤਿ’ ਤੋਂ ਦੁਰੇਡੇ ਜਾ ਰਹੇ ਹਾਂ । |
|
23. ‘ਚਿੰਤਤ ਹੀ ਦੀਸੈ ਸਭੁ ਕੋਇ ਚੇਤਹਿ ਏਕੁ ਤਹੀ ਸੁਖੁ ਹੋਇ ॥’ | 23. ਅਸੀਂ ‘ਅਨੇਕ ਚਿੰਤਨ’ ਵਿਚ ਦੁਖੀ ਹੋ ਰਹੇ ਹਾਂ। ‘ਏਕ ਚਿੰਤਨ’ ਦਾ ਸਾਨੂੰ ਖਿਆਲ ਹੀ ਨਹੀਂ, ਅਤੇ ਨਾ ਲੋੜ ਹੀ ਭਾਸਦੀ ਹੈ । |
Upcoming Samagams:Close