14. ਸਾਡੇ ਜੀਵਨ ਦੇ ਸਾਰੇ ਪੱਖ ਗੁਰਬਾਣੀ ਦੇ ਆਦੇਸ਼, ‘ਪ੍ਰੀਤ’, ‘ਪ੍ਰੇਮ’, ‘ਸੇਵਾ’, ‘ਨਾਮ’, ‘ਹੁਕਮ’ ਦੇ ‘ਧੁਰੇ’ ਉਦਾਲੇ ਘੁੰਮਣੇ ਚਾਹੀਦੇ ਹਨ। | 14. ਅਸੀਂ ਗੁਰਬਾਣੀ ਨੂੰ ਨਿਜੀ
ਸੁਆਰਥ ਜਾਂ ਮਾਇਕੀ ਗਰਜ਼
ਲਈ ਵਰਤਦੇ ਹਾਂ ਅਤੇ ਬਾਣੀ
ਨੂੰ ਆਪਣੀ ਅਲਪੱਗ ਬੁੱਧੀ ਦੀ
ਰੰਗਤ ਚਾੜ ਕੇ ਮਨ ਦੀ ਮੱਤ
ਮਗਰ ਲਾਉਂਦੇ ਹਾਂ। ਇਸ ਤਰ੍ਹਾਂ
ਬਾਣੀ ਦੇ ਅੰਤ੍ਰੀਵ ਆਸ਼ੇ ਤੋਂ
ਦੁਰੇਡੇ ਜਾ ਰਹੇ ਹਾਂ । |
|
15. ‘ਪ੍ਰੀਤ, ਪ੍ਰੇਮ, ਪਿਆਰ’ ਹੀ ਜੀਵਨ ਰੌਂ ਹੈ, ‘ਨਾਮ’ ਹੈ, ‘ਹੁਕਮ’ ਹੈ। ‘ਸਾਚੁ ਕਹੋ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ।’ | 15. ਅੱਜ ਕਲ ਦੁਨੀਆਂ ਵਿਚ
ਆਤਮਿਕ ‘ਪਿਆਰ-ਭਾਵਨੀ’ ਜਾਂ
‘ਪ੍ਰੇਮ ਸਵੈਪਨਾ’ ਦਾ ‘ਕਾਲ’ ਪਿਆ
ਹੋਇਆ ਹੈ। ਜੇ ਕਿਤੇ ਪਿਆਰ ਦੀ
ਝਲਕ ਨਜ਼ਰ ਆਉਂਦੀ ਹੈ ਤਾਂ ਉਸ
ਦੇ ਪਿਛੇ ਭੀ ‘ਗਰਜ਼’ ਜਾਂ ‘ਮੋਹ’ ਦੀ
ਅੰਸ਼ ਹੁੰਦੀ ਹੈ । |
|
16. ਇਹ ਅੰਤਰ-ਮੁੱਖੀ ਆਤਮਿਕ ‘ਤੱਤ ਗਿਆਨ’, ਅਨੁਭਵੀ ਤਜਰਬਾ ਹੈ, ‘ਜੀਵਨ ਰੂਪ’ ਹੈ, ਤੇ ਇਸ ਦਾ ਪ੍ਰਚਾਰ ਭੀ, ‘ਅਨੁਭਵੀ ਖੇਲ੍ਹ’ ਹੈ, ਅਬੋਲ ਹੈ, ‘ਚੁਪ-ਚਬੋਲਾ’ ਹੈ, ‘ਚੁਪ-ਪ੍ਰੀਤ’ ਹੈ, ਤੇ ‘ਪ੍ਰਕਾਸ਼ ਮਈ’ ਹੈ। ਇਕੋ ‘। ’ ਦੇ ਨਿਸਚੇ ਦੀ ਬੁਨਿਆਦ ਤੇ ਨਿਰਭਰ ਹੈ । | 16. ਸਾਡਾ ‘ਧਰਮ ਪ੍ਰਚਾਰ’ ਨਿਰਾ-ਪੁਰਾ
ਦਿਮਾਗੀ ਗਿਆਨ ਦੇ ਭਿੰਨ
ਭਿੰਨ ਖਿਆਲਾਂ, ਨਿਸਚਿਆਂ ਤੇ
ਫਿਲੌਸਫੀਆਂ ਤੇ ਅਧਾਰਤ ਹੈ
। ਜਿਸ ਕਾਰਣ ਅਕਸਰ ਇਨ੍ਹਾਂ
ਵਿਚ ਵਖਰੇਵੇਂ (differences) ਦੀ
ਵਜ੍ਹਾ ਨਾਲ, ਧਰਮ ਦੇ ਨਾਂ ਤੇ
ਵਾਦ-ਵਿਵਾਦ, ਰਾਮ ਰੌਲਾ ਤੇ
ਝਗੜੇ ਪੈਦਾ ਹੁੰਦੇ ਹਨ । |
|
17. ਇਹ ‘ਆਤਮਿਕ ਖੇਲ’ ‘ਗੁਰ ਪ੍ਰਸਾਦਿ’ ਨਾਲ ਅਨੁਭਵ ਦੁਆਰਾ ਹੀ ਬੁਝੀ, ਸਿਝੀ, ਚੀਨੀ, ਪਹਿਚਾਨੀ ਜਾ ਸਕਦੀ ਹੈ । | 17. ਅਸੀਂ ਇਨ੍ਹਾਂ ਗੁੱਝੇ ਭੇਦਾਂ ਵਾਲੇ ਸ਼ਬਦਾਂ ਦਾ ਐਵੇਂ ਓਪਰੇ ਦਿਮਾਗੀ ਗਿਆਨ ਨਾਲ ਅੱਖਰੀ ਅਰਥ ਕਰਕੇ ਟਾਲ-ਮਟੋਲ ਕਰ ਛਡਦੇ ਹਾਂ। |
Upcoming Samagams:Close