4. ‘ਨਾਮ ਬਿਨਾ ਸਭਿ ਕੂੜ ਗਾਲੀ
ਹੋਛੀਆਂ ॥’ ‘ਨਾਨਕ ਲੇਖੈ ਇਕ ਗਲ ਹੋਰ ਹਉਮੈ ਝਖਣਾ ਝਾਖ ॥’ | 4. ਪਰ ਅਸੀਂ ਲੇਖੇ ਵਾਲੀ ਇਕ
ਗੱਲ ‘ਨਾਮ ਸਿਮਰਨ’ ਨੂੰ ਭੁਲਾ
ਕੇ, ਕੂੜੀਆਂ ਤੇ ਹੋਛੀਆਂ ਗੱਲਾਂ
‘ਝਖਣਾ-ਝਾਖ’ ਵਿਚ ਹੀ ਗਲਤਾਨ
ਹਾਂ । |
|
5. ‘ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥’ | 5. ‘ਨਾਮ-ਹੀਨ’, ‘ਸਿਮਰਨ-ਹੀਨ’,
‘ਦੂਜੇ ਭਾਓ’ ਦੇ ‘ਜ਼ਹਿਰ’ ਨਾਲ
ਲਥ-ਪਥ ਜੀਵਨ, ‘ਸਰਪ’ ਦੀ
ਨਿਆਈਂ ਬਿਤਾ ਰਹੇ ਹਾਂ । |
|
6. ‘ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ
ਆਇ ॥’ ‘ਜੋਤ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥’ | 6. ਜੋ ‘ਮਾਣਕ-ਮੋਤੀ ਨਾਮ’ ਗੁਰਬਾਣੀ
ਵਿਚ ਦਰਸਾਏ ਹਨ, ਅਸੀਂ ਉਨ੍ਹਾਂ ਨੂੰ
ਕੌਡੀਆਂ ਤੋਂ ਭੀ ਸਸਤੇ ਕਰ ਦਿਤਾ
ਹੈ, ਤੇ ਆਪਣੀ ਅਗਿਆਨਤਾ
ਵਿਚ ਰਸਮੀ ਤੌਰ ਤੇ ਇਸ ਦੇ ਉਪਰ
ਦੀ ਲੰਘ ਰਹੇ ਹਾਂ । |
|
7. ‘ਗੁਰਬਾਣੀ’ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥’ | 7. ਅਸੀਂ ਬਾਣੀ ਦੀ ਸੇਵਾ, ਪੂਜਾ,
ਪਾਠ, ਵਖਿਆਨ, ਕੀਰਤਨ ਬਹੁਤ
ਕਰਦੇ ਹਾਂ, ਪਰ ਬਾਣੀ ਦੇ ਉਪਦੇਸ਼ਾਂ
ਨੂੰ ਕਮਾਉਣ ਵਲ ਧਿਆਨ ਹੀ
ਨਹੀਂ ਦਿੰਦੇ। ਇਸ ਲਈ ‘ਪਰਤਖਿ
ਗੁਰੂ ਨਿਸਤਾਰੇ’ ਤੋਂ ਵਾਂਝੇ ਜਾ ਰਹੇ
ਹਾਂ । |
|
8. ‘ਆਪੁ ਗਵਾਇ ਸੇਵਾ ਕਰੇ ਤਾ ਕਿਛੁ
ਪਾਏ ਮਾਨੁ ॥’ ‘ਬੈਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥’ ‘ਆਪ ਗਵਾ’ ਕੇ ‘ਬੈਖਰੀਦੁ ਗੋਲਾ’ ਬਣਨਾ ਹੈ । | 8. ਸਾਡੀ ਸੇਵਾ ਦੇ ਪਿਛੇ ਕੋਈ ਨਿਜੀ
ਸੁਆਰਥ, ਮਾਇਕੀ ਗਰਜ਼ ਜਾਂ
‘ਹਉਮੈ’ ਹੁੰਦੀ ਹੈ ।
ਅਸੀਂ ‘ਮਾਇਆ’ ਦੇ ਹੀ ‘ਬੈ-ਖਰੀਦ
ਗੋਲੇ’ ਬਣੇ ਹੋਏ ਹਾਂ, ਤੇ ਆਪਣੀਆਂ
ਚਤੁਰਾਈਆਂ ਨਾਲ, ‘ਮੈਂ-ਮੇਰੀ’ ਦੀ
ਸੇਵਾ ਵਿਚ ਗਲਤਾਨ ਹਾਂ । ਅਸੀਂ ਆਪਣੀ ਸੇਵਾ ਦਾ ਮੁੱਲ ਲੈਂਦੇ ਹਾਂ। ਧਰਮ ਅਸਥਾਨਾਂ ਵਿਚ ਸਾਰੇ ਸੇਵਾਦਾਰ ‘ਤਨਖਾਹਦਾਰ’ ਹਨ। ਰਾਗੀ ਤੇ ਕਥਾਕਾਰ ਬਹੁਤ ਮਹਿੰਗੇ ਮੁਲ ਬਾਣੀ ਵੇਚਦੇ ਹਨ । |
Upcoming Samagams:Close