ਅਸੀਂ ਗੁਰਬਾਣੀ ਦਾ ਪਾਠ ਤੇ ਗਾਇਣ ਕਰਨਾ ਹੈ ਤੇ ਇਸ ਦੇ -
2. ‘ਭਾਵ-ਅਰਥ’ ਸਮਝਣੇ ਹਨ,
3. ‘ਅੰਤ੍ਰੀਵ ਅਰਥ’ ਵੀਚਾਰਨੇ ਹਨ,
4. ਅਨੁਭਵੀ ‘ਚੁੰਬਕ-ਛੋਹ’ ਅਥਵਾ ‘ਨਾਮ’ ਦਾ ਰਸ ਮਾਨਣਾ ਹੈ ।
ਜਦ ਅਸੀਂ ਕਿਸੇ ਨਾਲ ਗੱਲ-ਬਾਤ ਕਰਦੇ ਹਾਂ ਤਾਂ ਦੋਹਾਂ ਧਿਰਾਂ ਦਾ ਇਕੋ ਦਰਜੇ (level) ਤੇ ‘ਧਿਆਨ’ ਹੋਣਾ ਲਾਜ਼ਮੀ ਹੈ, ਤਦ ਹੀ ਉਨ੍ਹਾਂ ਦੇ ਖਿਆਲਾਂ ਤੇ ਵਲਵਲਿਆਂ ਦਾ ‘ਮੇਲ’ ਹੋ ਸਕਦਾ ਹੈ ਤੇ ਸਹੀ ਜਵਾਬ (response) ਵਣਜ-ਵਪਾਰ, ‘ਲੇਵਾ- ਦੇਵੀ’ ਹੋ ਸਕਦੀ ਹੈ ।
ਇਸੇ ਤਰ੍ਹਾਂ ਜਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਨ ਨਾਲ ‘ਗੱਲਾਂ’ ਹੁੰਦੀਆਂ ਹਨ। ਜਿਸ ਆਤਮਿਕ ਪੱਧਰ ਤੇ ਬਾਣੀ ਰਚੀ ਗਈ ਹੈ, ਉਸੇ ਜਾਂ ਉਸ ਦੇ ਨੇੜੇ-ਤੇੜੇ ਪੱਧਰ ਤੇ ਸਾਡੇ ਮਨ ਦਾ ‘ਧਿਆਨ’ ਹੋਵੇ, ਤਾਂ ਹੀ ਅਸੀਂ ਗੁਰਬਾਣੀ ਦੇ ਭਾਵ ਨੂੰ ਸਮਝ, ‘ਬੁਝ’, ‘ਚੀਨ’ ਸਕਦੇ ਹਾਂ ਤੇ ਗੁਰੂ ਸਾਹਿਬਾਨ ਦੇ ਪਾਵਨ ਹਿਰਦੇ ਦੀ ‘ਛੋਹ’ ਦੁਆਰਾ ਅੰਤ੍ਰ-ਆਤਮੇ ‘ਮੇਲ’ ਜਾਂ ‘ਜੀਓ-ਜਾਣੇ’ ਹੋ ਸਕਦੇ ਹਾਂ ਤੇ ‘ਨਾਮ ਦਾ ਪ੍ਰਕਾਸ਼’ ਹੋ ਸਕਦਾ ਹੈ ।
ਇਥੇ ਰੇਡੀਓ ਦਾ ਸੋਹਣਾ ਉਦਾਹਰਣ ਦਿਤਾ ਜਾ ਸਕਦਾ ਹੈ। ਜੇਕਰ ਸਾਡੇ ਰੇਡੀਓ ਦਾ ਵੇਵ-ਲੈਂਥ (wave length) ਜਲੰਧਰ ਦੇ ਰੇਡੀਓ ਸਟੇਸ਼ਨ (Radio station) ਦੇ ਵੇਵ-ਲੈਂਥ ਨਾਲ ਸੁਰ (tune) ਨਾ ਹੋਵੇ ਤਾਂ ਸਾਡੇ ਰੇਡੀਓ ਦਾ, ਜਲੰਧਰ ਸਟੇਸ਼ਨ ਨਾਲ, ਮੇਲ (communication) ਨਹੀਂ ਹੋ ਸਕਦਾ ਤੇ ਅਸੀਂ ਉਥੋਂ ਦੇ ਪ੍ਰੋਗਰਾਮ ਤੋਂ ਵਾਂਝੇ ਰਹਿ ਜਾਂਦੇ ਹਾਂ ।
ਏਸੇ ਤਰ੍ਹਾਂ ਸਾਡੇ ਮਨ ਦਾ ‘ਧਿਆਨ’ ਗੁਰਬਾਣੀ ਦੇ ਉਚੇ-ਸੁੱਚੇ ਆਤਮਿਕ ਵੇਵਲੈਂਥ ਤੇ ‘ਸੁਰ’ ਨਾ ਹੋਣ ਕਾਰਣ, ਅਸੀਂ ਗੁਰਬਾਣੀ ਦਾ ਪੂਰਾ ‘ਅਨੁਭਵੀ’ ਲਾਭ ਨਹੀਂ ਲੈ ਰਹੇ, ਤੇ ਗੁਰੂ ਸਾਹਿਬਾਨ ਦੇ ਪਾਵਨ ‘ਹਿਰਦੇ’, ‘ਹਜ਼ੂਰੀ’ ਨਾਲ, ਅੰਤਰ ਆਤਮੇ ‘ਮੇਲ’ ਨਹੀਂ ਹੁੰਦਾ। ਇਸੇ ਲਈ ਸਾਡਾ ਆਤਮ-ਮੰਡਲ ਦੇ ‘ਸੱਚੇ-ਧਨ’, ‘ਨਾਮ’ ਦਾ ‘ਵਣਜ-ਵਪਾਰ’ ਜਾਂ ‘ਲੇਵਾ-ਦੇਵੀ’ ਨਹੀਂ ਹੁੰਦੀ ਤੇ ਸਾਡਾ ਮਾਇਕੀ ਜੀਵਨ ਰੁਖਾ-ਸੁਖਾ, ਰਸ-ਹੀਨ ਹਉਮੈ ਦੇ ਅਸਰ ਹੇਠ, ਝੂਠਿਆਂ ਧੰਧਿਆ ਤੇ ਮੋਹ ਮਾਇਆ ਵਿਚ ਪਲਚਿ