ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥(ਪੰਨਾ-437)
ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥ ੨ ॥
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥
ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥ ੩ ॥(ਪੰਨਾ-560)
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥
ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥ ੩ ॥(ਪੰਨਾ-560)
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥
ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥
ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥(ਪੰਨਾ-39)
ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥
ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥(ਪੰਨਾ-39)
ਮਾਇਆ ਮੋਹੁ ਜਗਤੁ ਸਬਾਇਆ ॥
ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥
ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥(ਪੰਨਾ-129)
ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥
ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥(ਪੰਨਾ-129)
ਗੁਰੂ ਨਾਨਕ ਸਾਹਿਬ ਨੇ ਦੁਨੀਆ ਦੇ ਬਾਹਰ-ਮੁਖੀ ਕਰਮ ਕਾਂਡੀ ‘ਧਰਮਾਂ’ ਦੀ ਇਹ ਗਿਲਾਨੀ ਦੇਖ ਕੇ, ਜੀਵਾਂ ਤੇ ਤਰਸ ਕਰਕੇ, ਇਕ ਉਚਾ-ਸੁਚਾ, ਨਿਰਮਲ, ਵਿਲੱਖਣ ਆਤਮਿਕ ਤੱਤ ਵਾਲਾ, ‘ਧਰਮ’ ਰਚਿਆ, ਜਿਸ ਦੀ ਨੀਂਹ ਤ੍ਰੈਗੁਣਾਂ ਤੋਂ ਉਤੇ, ਚਉਥੇ ਪਦ, ‘ਆਤਮਿਕ ਪ੍ਰਕਾਸ਼’ ‘ਨਾਮ ਵਿਚ ਰਖੀ, ਤੇ ਸਾਨੂੰ ‘ਦੂਜੇ ਭਾਵ’ ਦੇ ਮੰਡਲ ਵਿਚੋਂ ਕੱਢ ਕੇ ‘ੴ ਸਤਿਨਾਮ’ ਦੇ ਉਚੇ-ਸੁਚੇ ‘ਆਤਮਿਕ ਤੱਤ’ ਗਿਆਨ, ਸ਼ਬਦ,-‘ਨਾਮ’ ਦਾ ਉਪਦੇਸ਼ ਦੇ ਕੇ, ‘ਗਾਡੀ ਰਾਹ’ ਦਰਸਾਇਆ ਨੂੰ ਗੁਰਬਾਣੀ ਵਿਚ ਇਸੇ ਤੱਤ-ਗਿਆਨ, ਸ਼ਬਦ, ‘ਨਾਮ’ ਦੀ ਹੀ ਸਿਖਿਆ ਦ੍ਰਿੜ੍ਹਾਈ ਗਈ ਹੈ।
ਗੁਰਬਾਣੀ ਸਾਡਾ ਇਸ਼ਟ ਹੈ, ਗੁਰੂ ਹੈ, ਤੇ ਇਸ ਵਿਚ ਦਰਜ ਉਪਦੇਸ ਸਾਨੂੰ ਸਰੀਰਕ, ਮਾਨਸਿਕ ਤੇ ਆਤਮਿਕ ‘ਜੀਵਨ-ਸੇਧ’ ਦਿੰਦੇ ਹਨ ਤੇ ‘ਤ੍ਰੈਗੁਣੀ’ ਹਉਮੈ ਵਾਲੇ ਮੰਡਲ’ ਵਿਚੋਂ ਕੱਢ ਕੇ, ‘ਚਉਥੇ-ਪਦ’ ਵਾਲੇ ‘ਆਤਮਿਕ ਮੰਡਲ’ ਦੇ ‘ਪ੍ਰਕਾਸ਼’ ਵਲ ਪ੍ਰੇਰਨਾ ਤੇ ਅਗਵਾਈ ਕਰਦੇ ਹਨ।
ਇਸ ਤਰ੍ਹਾਂ ਗੁਰਬਾਣੀ ਸਾਡੇ ਲਈ -
‘ਜੀਵਨ ਸੇਧ’ ਹੈ
ਧਰਮ ਦੀ ‘ਬੁਨਿਆਦ’ ਹੈ
‘ਜਗ-ਚਾਨਣ’ ਹੈ
ਚੁੰਬਕੀ ‘ਛੋਹ’ ਹੈ
ਆਤਮਿਕ ‘ਪ੍ਰਕਾਸ਼’ ਹੈ
‘ਅੰਮ੍ਰਿਤ ਦਾ ਸੋਮਾ’ ਹੈ
‘ਜੀਵਨ-ਰੌਂ’ ਹੈ
‘ਜੀਅ-ਦਾਨ’ ਹੈ
Upcoming Samagams:Close