ਵਲ ‘ਰੁੱਚੀ’ ਰਖਦਾ ਹੈ, ਉਹ ਭੀ ਅਧੂਰੇ ਜਾਂ ਗਲਤ ਨਿਸਚਿਆਂ ਦੇ ਅਧਾਰ ਤੇ ਫੋਕੇ ਕਰਮ-ਕਾਂਡਾਂ ਤੇ ‘ਰਵਾਇਤਾਂ’ ਵਿਚ ਹੀ ਫਸਿਆ ਹੋਇਆ ਹੈ। ਜੀਵ ਮਨੋ-ਕਲਪਤ, ਫੋਕੇ, ਅਧੂਰੇ ਧਾਰਮਿਕ ‘ਨਿਸਚਿਆਂ’ ਦੇ ਦਾਇਰੇ ਵਿਚ ਹੀ ‘ਕੈਦ’ ਹੈ ਤੇ ਉਥੇ ਹੀ ਪੂਰਨ ਸੰਤੁਸ਼ਟ ਹੈ। ਉਸ ਨੂੰ ਕਿਸੇ ਹੋਰ ‘ਆਤਮਿਕ ਗਿਆਨ’ ਜਾਂ ਉਚੇਰੇ ਧਰਮ ਦੀ ਲੋੜ ਹੀ ਨਹੀਂ ਭਾਸਦੀ।
ਇਨ੍ਹਾਂ ਵਿਚੋਂ ਕੋਈ ਮਾਇਕੀ ਗਰਜ਼ ਤੇ ਨਿੱਜੀ ਸੁਆਰਥ ਲਈ, ਕੁਝ ਗਿਆਨ, ਸਾਖੀਆਂ ਪੜ੍ਹ-ਸੁਣ ਕੇ, ਆਪ ਹੀ ‘ਧਾਰਮਿਕ ਪ੍ਰਚਾਰਕ’ ਬਣ ਬਹਿੰਦੇ ਹਨ ਤੇ ਭੋਲੀ ਭਾਲੀ ਜਨਤਾ ਨੂੰ ਫੋਕੇ ਦਿਮਾਗੀ ਗਿਆਨ ਤੇ ਮੁਰਦੇ ਸਾਧਨਾਂ ਵਾਲੇ ਕਰਮ-ਕਾਂਡਾਂ ਵਿਚ ਹੀ ਫਸਾਈ ਰਖਦੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ ਆਪੂੰ ਨਿਸਚਾ ਨਹੀਂ ਹੁੰਦਾ ਜਾਂ ਓਪਰਾ ਜਿਹਾ ਹੁੰਦਾ ਹੈ।
ਜਿਨ੍ਹਾਂ ਦੀ ਪਿਛਲੇ ਜਨਮਾਂ ਦੀ ਕੋਈ ਆਤਮਿਕ ਕਮਾਈ ਹੁੰਦੀ ਹੈ, ਉਨ੍ਹਾਂ ਦੀ ਆਤਮਾ ਨੂੰ ਇਨਾਂ ਫੋਕੇ ਗਿਆਨ ਤੇ ਮੁਰਦੇ ਸਾਧਨਾਂ ਵਿਚ ‘ਤਸੱਲੀ’ ਨਹੀਂ ਹੁੰਦੀ ਤੇ ਉਨ੍ਹਾਂ ਦੇ ‘ਅੰਤਰ-ਆਤਮੇ’ ਕੋਈ ਉਚੇਰੀ ਆਤਮਿਕ ‘ਰੁੱਚੀ’ ਜਾਂ ‘ਕਾਂਖੀ’, ‘ਭੁੱਖ’ ਬਣੀ ਰਹਿੰਦੀ ਹੈ ਤੇ ਉਹ ਆਪਣੀ ‘ਆਤਮਿਕ ਪਿਆਸ’ ਦੀ ਪੂਰਤੀ ਲਈ, ‘ਖੋਜ’ ਵਿਚ ਜੁਟੇ ਰਹਿੰਦੇ ਹਨ।
ਇਨ੍ਹਾਂ ਵਿਚੋਂ ਕਈ ਜਗਿਆਸੂ, ਕਈ ਕਿਸਮ ਦੇ ਜੋਗ ਅਭਿਆਸ ਨਾਲ ਰਿਧੀਆਂ ਸਿੱਧੀਆਂ ਤੇ ਦੈਵੀ ਸ਼ਕਤੀਆਂ ਦੇ ਕ੍ਰਿਸ਼ਮਿਆਂ ਦੇ ਨਜ਼ਾਰੇ ਪ੍ਰਤੀਤ ਕਰਦੇ ਹਨ। ਇਨ੍ਹਾਂ ਅਣਹੋਣੇ, ਵਿਲੱਖਣ, ਨਵੀਨ ਕ੍ਰਿਸ਼ਮਿਆਂ, ਤਜ਼ਰਬਿਆਂ ਤੇ ਕਰਾਮਾਤਾਂ ਨਾਲ, ਉਨ੍ਹਾਂ ਦਾ ਮਨ ਇਤਨਾ ‘ਚੁੰਧਿਆ’ ਜਾਂਦਾ ਹੈ ਕਿ ਉਹ ‘ਆਪੇ ਤੋਂ ਬਾਹਰ’ ਹੋ ਕੇ ਆਪ ਹੀ ਸਾਧ, ਸੰਤ, ਗੁਰੂ, ਮਹਾਤਮਾ, ਪੀਰ ਤੇ ਫਕੀਰ ਬਣ ਬਹਿੰਦੇ ਹਨ, ਤੇ ਠਾਠ-ਬਾਠ ਰਚਾ ਕੇ, ਉਸੇ ਵਿਚ ਖੱਚਤ ਹੋ ਜਾਂਦੇ ਹਨ ਤੇ ਜਨਤਾ ਨੂੰ ਧਾਗੇ-ਤਬੀਤ, ਟੂਣੇ, ਮੰਤਰ-ਜੰਤਰ, ਬਿਭੂਤੀ, ਪਾਠ, ਪੂਜਾ, ਆਦਿ ਫੋਕੇ ਸਾਧਨਾਂ ਵਿਚ ਫਸਾਈ ਰਖਦੇ ਹਨ। ਇਸ ਪ੍ਰਕਾਰ ਉਹ ਭੀ ਅਗਲੇਰੀ ਉਚੀ-ਸੁੱਚੀ ਆਤਮਿਕ ਅਵਸਥਾ ਤੋਂ ਕੋਰੇ ਤੇ ਵਾਂਝੇ ਰਹਿ ਜਾਂਦੇ ਹਨ।
‘ਧਰਮ ਪ੍ਰਚਾਰ’ ਲੇਖਾਂ ਦੇ ਪਹਿਲੇ ਤੇ ਦੂਜੇ ਭਾਗਾਂ ਵਿਚ ਦਸਿਆ ਜਾ ਚੁਕਿਆ ਹੈ ਕਿ ਸਾਡਾ ਧਰਮ-ਪ੍ਰਚਾਰ ਦਾ ਸਿਲਸਿਲਾ ‘ਹਉਮੈ’ ਦੇ ਅਧੀਨ, ‘ਬੁੱਧੀ ਮੰਡਲ’ ਦੀ ‘ਖੇਲ’ ਹੈ, ਜੋ ਕਿ ‘ਕਰਮ-ਬੱਧ’ (law of karma) ਦੇ ਅਸੂਲ ਅਨੁਸਾਰ ਚਲ ਰਿਹਾ ਹੈ ਅਤੇ ਤ੍ਰੈਗੁਣੀ ‘ਹਉਮੈ’ ਦੇ ਦਾਇਰੇ ਅੰਦਰ, ਦੂਜੇ-ਭਾਵ ਵਾਲੀ ਦੁਨੀਆਂ ਵਿਚ ਮਨੋ-ਕਲਪਤ ਗਿਆਨ ਦੇ ਆਸਰੇ ਪ੍ਰਚਲਤ ਹੈ। ਅਸੀਂ ਗੁਰਬਾਣੀ ਦਾ ਪਾਠ ਤੇ ਗਾਇਣ, ਰਿਵਾਜਨ, ਦੇਖਾ-ਦੇਖੀ, ਲੋਕ-ਪਚਾਰਾ, ਬੱਧਾ-ਚੱਟੀ, ਮਾਇਕੀ ਲਾਭ ਜਾਂ ਨਿਜੀ ਸੁਆਰਥ ਲਈ ਕਰਦੇ ਹਾਂ ਤੇ ਇਸ ਵਿਚ ਸਿਰਫ਼ ਸੰਤੁਸ਼ਟ ਹੀ ਨਹੀਂ ਬਲਕਿ ‘ਭਲੇ-ਭਲੇਰੇ’ ਦੀ ਹੰਗਤਾ (superiority complex) ਵਿਚ ਦੂਜਿਆਂ ਨੂੰ ਨੀਵੀਂ-ਨਜ਼ਰ ਨਾਲ ਦੇਖਦੇ ਹਾਂ ਤੇ ਫਤਵੇ ਲਾਉਂਦੇ ਫਿਰਦੇ ਹਾਂ। ਗੁਰਬਾਣੀ ਵਿਚ ਦਰਸਾਈ ਹੋਈ