‘ਅਚਰਜ’
‘ਅਦ੍ਰਿਸ਼ਟ’
‘ਤਤ ਬਾਣੀ’
ਹੈ, ਤੇ ‘ਧੁਰੋਂ’ ‘ਆਤਮਿਕ ਮੰਡਲ’ ਵਿਚੋਂ ਸਤਿਗੁਰਾਂ ਦੇ ਪਾਵਨ, ਹਿਰਦੇ ਵਿਚ ਉਤਰੀ ਸੀ - ਜਿਸ ਨੂੰ ਲੋੜ ਅਨੁਸਾਰ ਉਸ ਵੇਲੇ ਦੀਆਂ ਸਥਾਨਕ ਬੋਲੀਆਂ ਵਿਚ ਅਪਣੇ ਪਾਵਨ ਮੁਖਾਰਬਿੰਦ ਰਾਹੀਂ ਉਚਾਰਨ ਅਥਵਾ ਪ੍ਰਗਟ ਕੀਤਾ।
ਅਸਲ ਵਿਚ ਇਹ ‘ਬਾਣੀ’ ਇਲਾਹੀ ਭਾਵਨਾਵਾਂ ਦਾ ‘ਪ੍ਰਕਾਸ਼’ ਹੈ ਜੋ -
ਬੋਲ ਹੀਣ ਹੈ
ਅਬੋਲ ਹੈ
ਅੱਖਰ ਹੀਣ ਹੈ
ਚੁਪ ਪ੍ਰੀਤ ਹੈ
ਪ੍ਰੇਮ ਸਵੈਪਨਾ ਹੈ
ਪ੍ਰਕਾਸ਼ ਸਰੂਪ ਹੈ
ਗਿਆਨ ਸਰੂਪ ਹੈ
ਹੁਕਮ ਸਰੂਪ ਹੈ
ਅੰਮ੍ਰਿਤ ਸਰੂਪ ਹੈ
ਸ਼ਬਦ ਸਰੂਪ ਹੈ
ਨਾਮ ਸਰੂਪ ਹੈ
ਅਨਹਦ ਧੁਨੀ ਹੈ।
ਅਬੋਲ ਹੈ
ਅੱਖਰ ਹੀਣ ਹੈ
ਚੁਪ ਪ੍ਰੀਤ ਹੈ
ਪ੍ਰੇਮ ਸਵੈਪਨਾ ਹੈ
ਪ੍ਰਕਾਸ਼ ਸਰੂਪ ਹੈ
ਗਿਆਨ ਸਰੂਪ ਹੈ
ਹੁਕਮ ਸਰੂਪ ਹੈ
ਅੰਮ੍ਰਿਤ ਸਰੂਪ ਹੈ
ਸ਼ਬਦ ਸਰੂਪ ਹੈ
ਨਾਮ ਸਰੂਪ ਹੈ
ਅਨਹਦ ਧੁਨੀ ਹੈ।
ਇਸ ਕਰਕੇ ਇਹ ‘ਬਾਣੀ’ ‘ਦੇਸ਼-ਕਾਲ’ ਤੋਂ ਰਹਿਤ ਹੈ ਅਤੇ ‘ਅਨਹਦ-ਧੁਨੀ’ ਦੁਆਰਾ ਸਾਰੇ ਖੰਡਾਂ-ਬ੍ਰਹਮੰਡਾਂ ਵਿਚ ‘ਫੈਲਿਓ ਅਨੁਰਾਗ’ ਹੈ, ਅਥਵਾ ਸਰਬੱਗ ਰਵਿ ਰਹੀ ਭਰਪੂਰ ਹੈ - ਤਦੇ ਇਸ ਬਾਣੀ ਨੂੰ ‘ਜਗ-ਚਾਨਣ’ ਕਿਹਾ ਗਿਆ ਹੈ।
ਗੁਰਬਾਣੀ ਇਸੁ ਜਗ ਮਹਿ ਚਾਨਣੁ
ਕਰਮਿ ਵਸੈ ਮਨਿ ਆਏ॥(ਪੰਨਾ-67)
ਕਰਮਿ ਵਸੈ ਮਨਿ ਆਏ॥(ਪੰਨਾ-67)
ਅਸੀਂ ਵਡਭਾਗੇ ਹਾਂ ਕਿ ਇਹੋ ਜਿਹੀ ਅਨੁਭਵੀ ‘ਧੁਰ ਕੀ ਬਾਣੀ’ ਸਾਡੀ ਆਪਣੀ ਠੁੱਲੀ, ਸਿੱਧੀ-ਸਾਦੀ, ਸਰਲ ਬੋਲੀ ਵਿਚ ਉਚਾਰਨ ਕੀਤੀ ਗਈ, ਅਤੇ ਸਤਿਗੁਰਾਂ ਨੇ ਅਮਿਤ ਬਖਸ਼ਿਸ਼ ਦੁਆਰਾ ਇਸ ‘ਬਾਣੀ’ ਨੂੰ ਸਦਾ ਲਈ ਸਾਰੇ ‘ਜਗ’ ਨੂੰ ‘ਚਾਨਣ’ ਦੇਣ ਲਈ ‘ਗੁਰੂ ਗਰੰਥ ਸਾਹਿਬ’ ਦੇ ਸਰੂਪ ਵਿਚ ‘ਸੰਗ੍ਰਹਿ’ ਕੀਤਾ।
Upcoming Samagams:Close