ਐਸੇ ਖਿਆਲ ਸਾਡੇ ਦਿਮਾਗੀ ਗਿਆਨ ਤਾਈਂ ‘ਸੀਮਿਤ’ ਹੁੰਦੇ ਹਨ।
ਜਦ ਇਹਨਾਂ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉਤੇ ਇਲਾਹੀ ਪ੍ਰਕਾਸ਼ ਦੀ ‘ਝਲਕ’ ਪੈਂਦੀ ਹੈ ਤਾਂ ਇਹਨਾਂ ਨੂੰ ‘ਆਤਮਿਕ ਗਿਆਨ’ ਅਥਵਾ ‘ਅਨੁਭਵੀ ਗਿਆਨ’ ਕਿਹਾ ਜਾਂਦਾ ਹੈ।
ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਦਾ ਪ੍ਰਕਾਸ਼ ਸਦੀਵੀ ਹੋ ਰਿਹਾ ਹੈ-ਉਸੇ ਤਰ੍ਹਾਂ ਅਕਾਲ ਪੁਰਖ ਦੀ ਹਜੂਰੀ ਦਾ ਪ੍ਰਕਾਸ਼ ਭੀ ਸਦੀਵੀ, ਅਮਿਤ, ਅਪਾਰ ਪ੍ਰਕਾਸ਼ਤ ਹੋ ਰਿਹਾ ਹੈ। ਇਸੇ ‘ਇਲਾਹੀ ਮੰਡਲ’ ਦੇ ਆਤਮਿਕ ‘ਪ੍ਰਕਾਸ਼’ ਵਿਚੋਂ ‘ਅਨੁਭਵੀ ਗਿਆਨ’ ਉਪਜਦਾ ਹੈ।
ਜਦ ਇਹੋ ‘ਆਤਮਿਕ ਪ੍ਰਕਾਸ਼ ਯਾ ‘ਬ੍ਰਹਮ ਗਿਆਨ’ ਗੁਰੂਆਂ, ਭਗਤਾਂ, ਸੰਤਾਂ ਰਾਹੀਂ, ਮਾਇਕੀ ਮੰਡਲ ਵਿਚ ‘ਬੋਲੀ’ ਦੁਆਰਾ ਪ੍ਰਕਾਸ਼ਤ ਹੁੰਦਾ ਹੈ ਤਾਂ ਇਸ ਨੂੰ :-
‘ਗੁਰਬਾਣੀ’
‘ਭਗਤ ਬਾਣੀ’
‘ਗੁਰਮੁਖ ਬਾਣੀ
‘ਸੰਤ ਬਚਨ
‘ਗੁਰ ਉਪਦੇਸ
‘ਗੁਰ ਦੀਖਿਆ
‘ਸਚੁ ਬਾਣੀ
‘ਅੰਮ੍ਰਿਤ ਬਾਣੀ’
‘ਅਨਹਦ ਬਾਣੀ’
‘ਨਿਰਮਲ ਬਾਣੀ’
‘ਗੁਰ ਕਾ ਬਚਨ’
‘ਉਤਮ ਸਲੋਕ’
‘ਹਰਿ ਬਾਣੀ’
‘ਪ੍ਰੇਮ ਬਾਣੀ’
‘ਗੁਣ ਬਾਣੀ’
‘ਸਤਿਗੁਰ ਵਾਕ’
‘ਪ੍ਰਿਅ ਕੇ ਬਚਨ’
‘ਅਟਲ ਬਚਨ’
Upcoming Samagams:Close
05 Jul - 06 Jul - (India)
Delhi, DL
Gurudwara Rakab Ganj Sahib, Bhai Lakhi Saah Banjara Haal
05 Jul - 06 Jul - (India)
Delhi, DL
Gurudwara Rakab Ganj Sahib, Bhai Lakhi Saah Banjara Haal