ਜਿਸ ਤਰ੍ਹਾਂ ਸੂਰਜ ਦੀ ਹਰ ਇਕ ‘ਕਿਰਨ’ ਅੰਦਰ ਸੂਰਜ ਦੇ ਸਾਰੇ ਗੁਣ ਗਰਮੀ, ਰੌਸ਼ਨੀ, ਜੀਵਨ ਰੌਂ, ਸ਼ਕਤੀ ਆਦਿ ਭਰਪੂਰ ਹੁੰਦੇ ਹਨ - ਉਸੇ ਤਰ੍ਹਾਂ ‘ਆਤਮਿਕ ਮੰਡਲ’ ਵਿਚੋਂ ਉਪਜੇ ‘ਅਨੁਭਵੀ ਆਤਮਿਕ ਗਿਆਨ’ ਦੇ ਸੂਖਮ ਵਲਵਲਿਆਂ ਵਿਚ ਭੀ ਇਲਾਹੀ ‘ਦਾਮਨਿਕ ਸ਼ਕਤੀ’ ਅਤੇ ‘ਗੁਣ’ ਭਰਪੂਰ ਹੁੰਦੇ ਹਨ।
ਇਸ ਲਈ ਗੁਰੂਆਂ-ਅਵਤਾਰਾਂ-ਮਹਾਂਪੁਰਖਾਂ ਦੀਆਂ ਰਚਨਾਵਾਂ ਅੰਦਰ ਆਤਮਿਕ -
ਵਲਵਲੇ
ਭਾਵਨਾਵਾਂ
ਅਨੁਭਵੀ ਪ੍ਰਕਾਸ਼
ਦਾਮਨਿਕ ਸ਼ਕਤੀ
ਪ੍ਰੇਮ ਸਵੈਪਨਾ
ਪ੍ਰਿਮ-ਰਸ
ਪ੍ਰਿਮ-ਰੰਗ
ਬਿਸਮਾਦੀ ਅਹਿਲਾਦ
ਗੁਪਤ ਆਤਮਿਕ ਭੇਦ
ਸਚ
ਠੰਢ
ਸ਼ਾਂਤੀ
ਆਦਿ, ‘ਰਵਿ ਰਹੇ ਭਰਪੂਰ’ ਹਨ - ਜੋ ਸਾਡੀ ਅਲਪ ਮਾਇਕੀ ਬੁਧੀ ਦੀ ‘ਪਕੜ’ ਅਥਵਾ ਸੂਝ-ਸਮਝ ਤੋਂ ਪਰੇ ਹਨ।
ਪਰ ਗੁਰਬਾਣੀ ਨੂੰ ਬੁਧੀ ਮੰਡਲ ਦਾ ‘ਵਿਸ਼ਾ’ ਹੀ ਸਮਝ ਲੈਣਾ ਅਤੇ ਇਸ ਨੂੰ ਇਸ ਦੇ ਅੱਖਰੀ ਅਰਥਾਂ ਤਕ ਹੀ ‘ਸੀਮਿਤ’ ਰਖਣਾ ਇਕ ਭੁਲ ਹੈ।
ਅਸਲ ਵਿਚ ‘ਗੁਰਬਾਣੀ’ -
ਇਲਾਹੀ ਮੰਡਲ
ਨਾਨਕ ਮੰਡਲ
ਸੰਤ ਮੰਡਲ
ਬ੍ਰਹਮ-ਮੰਡਲ
ਸਚਖੰਡ
Upcoming Samagams:Close