ਇਹ ਅਨਹਦ ‘ਬਾਣੀ’, ਦੇਸ਼, ਕਾਲ, ਮਜ਼ਹਬ ਯਾ ਧਰਮ ਵਿਚ ‘ਸੀਮਿਤ’ ਨਹੀਂ ਹੋ ਸਕਦੀ। ਇਸ ‘ਬਾਣੀ’ ਦਾ ‘ਸਰਬੱਗ’ ਤੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਅਨੇਕਾਂ ਸਮਕਲੀ ਅਤੇ ਕਈਆਂ ਮੱਤਾਂ, ਦੇਸ਼ਾਂ ਦੇ ਵਖਰੇ-ਵਖਰੇ ਸਮਿਆਂ ਵਿਚ ਹੋ ਗੁਜ਼ਰੇ ਭਗਤਾਂ, ਸੰਤਾਂ, ਮਹਾਂਪੁਰਖਾਂ ਦੀ ‘ਬਾਣੀ’ ਵੀ ਸ਼ਾਮਲ ਹੈ, ਜਿਹੜੀ ਇਕੋ ‘ਆਤਮਿਕ ਮੰਡਲ’ ਦੇ ‘ਪ੍ਰਕਾਸ਼’ ਵਿਚੋਂ ਉਨ੍ਹਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ-ਭਿੰਨ ਬੋਲੀਆਂ, ਦੇਸ਼ਾਂ ਅਤੇ ਸਮਿਆਂ ਵਿਚ ਪ੍ਰਗਟ ਹੁੰਦੀ ਰਹੀ ਹੈ।
ਜਿਸ ਤਰ੍ਹਾਂ ਇਕੋ ‘ਨਾਨਕ ਜੋਤ’ ਗੁਰੂ ਸਾਹਿਬਾਂ ਦੇ ਦਸ ਸਰੂਪਾਂ ਵਿਚੋਂ ਪ੍ਰਕਾਸ਼ਤ ਹੁੰਦੀ ਰਹੀ, ਉਸੇ ਤਰ੍ਹਾਂ ਇਹ ‘ਅਨਹਦ ਬਾਣੀ’ ਵੀ ਸੀਮਿਤ ‘ਬੋਲੀ’ ਅਤੇ ਸੀਮਿਤ ‘ਅੱਖਰਾਂ’ ਵਿਚ ਪ੍ਰਕਾਸ਼ਮਾਨ ਹੋਈ ਹੈ, ਜਿਸ ਨੂੰ ਅਸੀਂ ‘ਗੁਰੂ ਗ੍ਰੰਥ ਸਾਹਿਬ’ ਦੇ ਸਰੂਪ ਵਿਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ‘ਅੱਖਰ’ ਜਾਂ ‘ਬੋਲੀ’ ਦੇ ਰੂਪ ਧਾਰਨ ਨਾਲ ਭੀ, ਇਹ ਬਾਣੀ ‘ਅੱਖਰ’ ਜਾਂ ‘ਬੋਲੀ’ ਵਿਚ ‘ਸੀਮਿਤ’ ਨਹੀਂ ਕੀਤੀ ਜਾ ਸਕਦੀ।
ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਜੋਗੁ ਵਖਾਣਿ॥
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥(ਪੰਨਾ-8)
ਦ੍ਰਿਸਟਿਮਾਨ ਅਖਰ ਹੈ ਜੋਤਾ॥
ਨਾਨਕ ਪਾਰਬ੍ਰਹਮ ਨਿਰਲੇਪਾ॥(ਪੰਨਾ-261)
ਏ ਅਖਰ ਖਿਰਿ ਜਾਹਿਗੇ aਇ ਅਖਰ ਇਨ ਮਹਿ ਨਾਹਿ॥(ਪੰਨਾ-340)
ਇਸ ਲਈ ਇਹ ਕਹਿਣਾ ਗਲਤ ਹੈ ਕਿ ਇਹ ਬਾਣੀ ਜੋ ਸਾਨੂੰ ਗੁਰਸਿਖਾਂ ਨੂੰ ‘ਵਿਰਸੇ’ ਵਿਚ ਮਿਲੀ ਹੈ, ਸਿਰਫ਼ ਸਾਡੀ ਸਿਖਾਂ ਦੀ ਹੀ ‘ਮਲਕੀਅਤ’ ਹੈ, ਬਲਕਿ ਇਹ ਤਾਂ ਸਾਰੇ ਵਿਸ਼ਵ ਦਾ ਸਾਂਝਾ ਜੁਗੋ-ਜੁਗ ‘ਚਾਨਣ-ਮੁਨਾਰਾ’ ਹੈ।
ਇਸ ਲਈ ਇਹ ‘ਗੁਰਬਾਣੀ’ ਸਾਡੀ ਗੁਰਸਿਖਾਂ ਦੀ ‘ਵਿਰਾਸਤ’ ਹੀ ਨਹੀਂ, ਬਲਕਿ ‘ਅਮਾਨਤ’ ਭੀ ਹੈ, ਜਿਸ ਦੇ ਅਨੁਭਵੀ ਆਤਮਿਕ ‘ਤਤ ਗਿਆਨ’ ਦੇ ਪ੍ਰਕਾਸ਼ ਨੂੰ