ਪ੍ਰਭਾਵ
ਮੇਲ
ਸੰਗਤ
ਸਾਂਝ
ਲੇਵਾ ਦੇਵੀ
ਲਾਹਾ
ਸਮਾਈ
ਹੋ ਸਕਦੀ ਹੈ।
‘ਗੁਰਬਾਣੀ’ ਆਤਮਿਕ ਮੰਡਲ ਦੀ ‘ਵਸਤੂ’ ਹੈ, ਜੋ -
ਅਤਿ ਸੂਖਮ ਇਲਾਹੀ ‘ਸਤਹ’
ਆਤਮਿਕ ਪ੍ਰੇਮ ਸਵੇਪਨਾ
ਆਤਮਿਕ ਤੀਖਣਤਾ
ਦਾਮਨਿਕ ਸ਼ਕਤੀ
ਆਤਮਿਕ ਪ੍ਰੇਮ ਸਵੇਪਨਾ
ਆਤਮਿਕ ਤੀਖਣਤਾ
ਦਾਮਨਿਕ ਸ਼ਕਤੀ
ਦੀ ਪ੍ਰਤੀਕ ਹੈ।
ਦੂਜੇ ਪਾਸੇ, ਇਸ ਤ੍ਰੈਗੁਣੀ ਮਾਇਕੀ ਮੰਡਲ ਵਿਚ ਰਹਿੰਦਿਆਂ ਅਤੇ ਵਰਤ-ਵਰਤਾਰਾ ਕਰਦਿਆਂ ਹੋਇਆਂ ਸਾਡੇ ਖਿਆਲ, ਵਲਵਲੇ, ਭਾਵਨਾਵਾਂ ਭੀ ਮਾਇਕੀ ਮੰਡਲ ਦੇ ਅਸਰ ਹੇਠ ਅਤਿ ਨੀਵੇਂ ਦਰਜੇ ਅਥਵਾ ਸਤਹ (Wave-length) ਦੇ ਹੋ ਗਏ ਹਨ, ਜਿਨ੍ਹਾਂ ਨੂੰ ਅਭਿਆਸ ਕਰਕੇ ਅਸੀਂ ਅਤਿ ਤੀਬਰ ਅਤੇ ਸ਼ਕਤੀਸ਼ਾਲੀ ਬਣਾ ਲਿਆ ਹੈ।
ਇਸ ਲਈ ‘ਗੁਰਬਾਣੀ’ ਅਤੇ ਸਾਡੇ ਖਿਆਲਾ ਅਥਵਾ ਭਾਵਨਾਵਾਂ ਦੀ -
ਸਤਹ (Wave-length)
ਰੰਗਤ (Colour)
ਤੀਖਣਤਾ (Intensity)
ਸ਼ਕਤੀ (Voltage)
ਰੰਗਤ (Colour)
ਤੀਖਣਤਾ (Intensity)
ਸ਼ਕਤੀ (Voltage)
ਵਿਚਕਾਰ ਅਤਿਅੰਤ ‘ਪਾੜਾ’, ਫ਼ਰਕ, ਫ਼ਾਸਲਾ, ਅੰਤਰ, ਵਿੱਥ ਅਥਵਾ ਦੂਰੀ ਹੈ।
ਇਸੇ ਕਾਰਨ ਨੀਵੀਂ ‘ਮਾਇਕੀ ਰੰਗਤ’ ਵਾਲੇ ਮਨ ਦੀ, ਗੁਰਬਾਣੀ ਦੀ ਉਚੀ- ਸੂਚੀ ਆਤਮਿਕ ਸਤਹ (Divine wave-length) ਤਾਈਂ ‘ਪਹੁੰਚ’ ਨਹੀਂ ਹੋ ਸਕਦੀ।
Upcoming Samagams:Close