ਤੋਂ ਸਾਨੂੰ ਤਾੜਨਾ ਦਿੱਤੀ ਗਈ ਹੈ, ਫਿਰ ਵੀ ਕਾਇਨਾਤ ਵਿਚ ਇਹ ‘ਮਾਂ-ਪਿਆਰ’ ਸੂਖਮ ਤੇ ਨਿਰਮਲ ਇਲਾਹੀ ਪਿਆਰ ਦਾ ਢੁਕਵਾਂ ਤੇ ਸੋਹਣਾ ਬਾਹਰਮੁਖੀ ਪ੍ਰਤੀਕ ਅਤੇ ਪ੍ਰਗਟਾਵਾ ਹੈ।
ਮਾਂ-ਪਿਆਰ ਦੀ ਉਪਰਲੀ ਉਦਾਹਰਨ ਕੇਵਲ ਸਾਡੀ ਮੋਟੀ-ਠੁੱਲ੍ਹੀ ਬੁੱਧੀ ਦੇ ਸਮਝ ਗੋਚਰੀ ਕਰਨ ਲਈ ਦਿੱਤੀ ਗਈ ਹੈ। ਪਰ ਇਹ ‘ਮੋਹ’ ਰੂਪ ਪਿਆਰ ਹੈ ਜੋ ਤ੍ਰੈ-ਗੁਣਾਂ ਦੇ ਮਾਇਕੀ ਦਾਇਰੇ ਦਾ ਵਿਸ਼ਾ ਹੋਣ ਕਰਕੇ ਅਧੂਰਾ ਅਤੇ ਸੀਮਤ ਹੈ।
ਹੁਣ ਆਪਾਂ ਗੁਰਬਾਣੀ ਦੀ ਰੋਸ਼ਨੀ ਵਿਚ ‘ਪ੍ਰਮੇਸ਼ਰ ਰੂਪੀ ਮਾਂ’ ਇਲਾਹੀ ਮਾਤਾ ਦੇ ਨਿਰਮਲ, ਪੂਰਨ, ਅਥਾਹ, ਅਗੋਚਰ ਤੇ ਅਚਰਜ ਪਿਆਰ ਦੀ ਬਾਬਤ ਵਿਚਾਰ ਕਰੀਏ।
ਪ੍ਰਮੇਸ਼ਰ ਨੂੰ ਬਾਣੀ ਵਿਚ ਅਨੇਕਾਂ ਰੰਗਾਂ ਜਾਂ ਭਾਵਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ ਜਿਹਾ ਕਿ ‘ਮਾਤਾ’, ‘ਪਿਤਾ’, ‘ਪ੍ਰਿਅ’, ‘ਪ੍ਰੇਮ ਪੁਰਖ’ ਆਦਿ। ਇਥੇ ਅਸੀਂ ਸਿਰਫ ਪ੍ਰਮੇਸ਼ਰ ਦੀ ‘ਮਾਤਾ ਭਾਵਨਾ’ ਦੀ ਬਾਬਤ ਵਿਚਾਰ ਕਰ ਰਹੇ ਹਾਂ।
ਤ੍ਰੈ-ਗੁਣਾਂ ਦੇ ਮਾਇਕੀ ਦਾਇਰੇ ਵਿਚ ‘ਮਾਂ’ ਆਪਣੀ ਕੁਖੋਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਹੀ ਉਸਦਾ ਆਪਣੇ ਬੱਚੇ ਨਾਲ ਇਨ੍ਹਾਂ ਡੂੰਘਾ ਤੇ ਤੀਬਰ ਪਿਆਰ ਹੁੰਦਾ ਹੈ। ਇਹ ਦੁਨਿਆਵੀ ‘ਮਾਂ ਪਿਆਰ’ ਵੀ ਇਲਾਹੀ ‘ਮਾਂ-ਪਿਆਰ’ ਦਾ ਹੀ ਧੁੰਧਲਾ ਜਿਹਾ ਪ੍ਰਤੀਬਿੰਬ (cloudy reflection) ਹੈ।
ਪ੍ਰਮੇਸ਼ਰ ਨੇ ਆਪਣੀ ਮੌਜ ਵਿਚ, ਆਪਣੀ ਇਲਾਹੀ ਸ਼ਕਤੀ ‘ਕਵਾਉ’ ਦੁਆਰਾ ‘ਇਲਾਹੀ ਖੇਲ’ ਖੇਲਣ ਲਈ, ‘ਦੇਖਣ ਕੋ ਪਰਪੰਚ ਕਿਆ’ ਅਨੁਸਾਰ ਹੀ ਇਹ ਸਾਰੀ ਬੇਅੰਤ ਮਾਇਕੀ ਕਾਇਨਾਤ ਰਚ ਦਿੱਤੀ ਤੇ ਉਸ ਵਿਚ ਆਪਣੀ ‘ਜੋਤ’ ਰਖ ਕੇ ਕੁਦਰਤ ਦੁਆਰਾ ਉਪਜਾਉਣ, ਸਾਂਭਣ ਅਤੇ ਚਲਾਉਣ ਲਈ ‘ਤ੍ਰੈ-ਗੁਣਾਂ’ ਦੀ ‘ਮਾਇਆ’ ਰਚ ਦਿੱਤੀ ਜੋ ਕਿ ਉਸਦੇ ਇਲਾਹੀ ਕਾਨੂੰਨ -‘ਰਜ਼ਾ’ ਜਾਂ ‘ਹੁਕਮ’ ਵਿਚ ਸਹਿਜੇ ਹੀ ਚਲ ਰਹੀ ਹੈ। ਜੇਕਰ ਇਸ ਮਾਦੀ ਦੁਨੀਆਂ ਵਿਚ ਉਸ ਦੀ ‘ਜੋਤ’ ਨਾ ਹੁੰਦੀ ਤੇ ਕਾਇਨਾਤ ਨੂੰ ਸਾਂਭਣ ਤੇ ਚਲਾਉਣ ਲਈ ਇਲਾਹੀ ‘ਹੁਕਮ’ ਨਾ ਹੁੰਦਾ ਤਾਂ ਮਾਦੀ ਨਿਰਜੀਵ ਦੁਨੀਆ ਅਵੱਸ਼ ਬੇਮੁਹਾਰੇ ਹੀ ਆਪਸ ਵਿਚ ਟਕਰਾ-ਟਕਰਾ ਕੇ ਤਬਾਹ ਹੋ ਜਾਂਦੀ। ਪਰ ਕੁਦਰਤ ਦੀ ਹਰ ਸ਼ੈ ਕਿਸੇ ਅਟੱਲ, ਅਭੁੱਲ ਅਤੇ ਪੂਰਨ ‘ਹੁਕਮ’ ਦੀ ਤਾਰ ਵਿਚ ਪ੍ਰੋਤੀ ਹੋਈ ਸਹਿਜੇ ਹੀ ਆਪੋ-ਆਪਣਾ ਫਰਜ਼ ਅਦਾ ਕਰ ਰਹੀ ਹੈ ਤੇ ਇਸੇ ਤਰ੍ਹਾਂ ਜੁਗਾਂ-ਜੁਗਾਂਤਰਾਂ ਤੋਂ ਇਲਾਹੀ ‘ਹੁਕਮ’ ਵਿਚ ਇਹ ਕਾਇਨਾਤ ਚਲਦੀ ਆਈ ਹੈ, ਚਲ ਰਹੀ ਹੈ ਅਤੇ ਚਲਦੀ ਰਹੇਗੀ।
ਜਿਸ ਤਰ੍ਹਾਂ ਸੂਰਜ ਤੋਂ ਧੁੱਪ ਉਪਜਦੀ ਹੈ ਤੇ ਧੁਪ ਦੀਆਂ ਕਿਰਨਾਂ ਵਿਚ ਸੂਰਜ ਦੇ ਸਾਰੇ ਗੁਣ ਹਨ ਅਥਵਾ ਗਰਮੀ, ਰੋਸ਼ਨੀ, ਸ਼ਕਤੀ, ਜੀਵਨ-ਸੱਤਾ ਆਦਿ, ਪਰ ਇਨ੍ਹਾਂ ਗੁਣਾਂ ਵਿਚੋਂ ਗਰਮੀ ਵਿਸ਼ੇਸ਼ ਗੁਣ ਹੈ ਜਿਸ ਤੋਂ ਬਾਕੀ ਸਾਰੇ ਗੁਣ ਆਪਣੀ ਸੱਤਿਆ ਜਾਂ ਜੀਵਨ ਰੌਂ ਲੈਂਦੇ ਹਨ। ਦੂਜੇ ਸ਼ਬਦਾਂ ਵਿਚ ਸੂਰਜ ਵਿਚ ਗਰਮੀ ਮੁਖ ਕਾਰਣ ਸੱਤਾ ਹੈ ਜਿਸ ਤੋਂ ਬਾਕੀ ਸਾਰੇ ਗੁਣ ‘ਤਾਣ’, ‘ਸੱਤਿਆ’ ਜਾਂ ਜੀਵਨ ਲੈਂਦੇ ਹਨ। ਇਸੇ ਤਰ੍ਹਾਂ ਦੁਨਿਆਵੀ ‘ਮਾਂ-ਪਿਆਰ’ ਜਾਂ