‘ਸਦਾ ਮਿਹਰਵਾਨਾ’ ਹੈ
‘ਅਉਗੁਣ ਕੋ ਨ ਚਿਤਾਰੈ’ ਹੈ
ਸਰਬ ਗੁਣ ਭਰਪੂਰ ਹੈ
ਸਰਬ ਵਿਆਪਕ ਹੈ।
‘ਗੁਰਪ੍ਰਸਾਦਿ’ ਦੀ ਬਖਸ਼ਿਸ਼ ਹੀ ਸਾਡੇ ਖਿਆਲਾਂ, ਵਲਵਲਿਆਂ, ਭਾਵਨਾਵਾਂ ਅਤੇ ਜੀਵਨ ਦੇ ਹਰ ਪੱਖ ਵਿਚ ਵਰਤ ਰਹੀ ਹੈ। ‘ਗੁਰਪ੍ਰਸਾਦਿ’ ਦੇ ਅਥਾਹ-ਅਮਿਤ-ਸਦੀਵ ਸਾਗਰ ਵਿਚ ਅਸੀਂ ਜੀਉਂਦੇ, ਥੀਂਦੇ ਤੇ ਵਰਤਦੇ ਹੋਏ, ਇਸ ਵਿਚ ਹੀ ਸਮਾ ਜਾਂਦਾ ਹਾਂ। ਜਿਸ ਤਰ੍ਹਾਂ ‘ਧੁੱਪ’ ਸੂਰਜ ਦੀ ਹੋਂਦ ਦੀ ‘ਪ੍ਰਤੀਕ’ ਹੈ ਜਾਂ ਨਿਸ਼ਾਨ ਹੈ, ਉਸੇ ਤਰ੍ਹਾਂ ‘ਗੁਰਪ੍ਰਸਾਦਿ’ ਹੀ ਪਰਮੇਸ਼ਰ ਦੀ ਹੋਂਦ ਦਾ ‘ਪ੍ਰਤੀਕ’ ਹੈ।
ਜਿਥੇ ਗੁਰਪ੍ਰਸਾਦਿ ਹੈ ਉਥੇ ਪ੍ਰਮੇਸ਼ਰ ਆਪ ਹੈ।
ਜਿਥੇ ਪ੍ਰਮੇਸ਼ਰ ਹੈ ਉਥੇ ‘ਗੁਰਪ੍ਰਸਾਦਿ’ ਹੈ।
ਇਸ ਤਰ੍ਹਾਂ ਪ੍ਰਮੇਸ਼ਰ ਹੀ ਗੁਰਪ੍ਰਸਾਦਿ ਹੈ ਤੇ ‘ਗੁਰਪ੍ਰਸਾਦਿ’ ਹੀ ਪ੍ਰਮੇਸ਼ਰ ਹੈ।
ਇਹੋ ਜਿਹੇ ਸਰਬ-ਵਿਆਪਕ, ਸਰਬ ਭਰਪੂਰ, ਸਰਬ ਸੁਖਦਾਈ, ਸਦੀਵੀ, ਪ੍ਰੇਮ-ਸਰੂਪ ‘ਗੁਰਪ੍ਰਸਾਦਿ’ ਦੇ ਸ਼ੁਕਰਾਨੇ ਵਿਚ ਸਹਿਜ ਸੁਭਾਇ ਅਟੁੱਟ ਸਿਮਰਨ ਕਰਨਾ ਹੀ ਸਾਡੇ ਜੀਵਨ ਦਾ ਮੰਤਵ ਅਤੇ ਮਨੋਰਥ ਹੈ।
ਦੇਵਣਹਾਰ ਦਾਤਾਰੁ ਕਿਤੁ ਮੁਖਿ ਸਾਲਾਹੀਐ ॥
ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥
ਕੋਇ ਨ ਕਿਸਹੀ ਵਸਿ ਸਭਨਾ ਇਕ ਧਰ ॥
ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥
ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥
ਸਰਬਧਾਰ ਸਮਰਥ ਹਉ ਤਿਸੁ ਕੁਰਬਾਣੀਐ ॥
ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥
ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥(ਪੰਨਾ-957)
ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥
ਕੋਇ ਨ ਕਿਸਹੀ ਵਸਿ ਸਭਨਾ ਇਕ ਧਰ ॥
ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥
ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥
ਸਰਬਧਾਰ ਸਮਰਥ ਹਉ ਤਿਸੁ ਕੁਰਬਾਣੀਐ ॥
ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥
ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥(ਪੰਨਾ-957)
❈
Upcoming Samagams:Close