ਉਸਦੇ ਪਿਆਰ ਦਾ ਉਬਾਲ ਹੈ
ਰਸ ਹੈ
ਮਹਾਂ ਰਸ ਹੈ।
ਇਸ ਤਰ੍ਹਾਂ ਇਹ ਉਸਦੇ ਪਿਆਰ ਦਾ -
ਡੁਲ੍ਹ-ਡੁਲ੍ਹ ਪੈਣਾ ਹੈ
ਪਿਆਰੇ ਦੀ ਦਿਲ ਖਿੱਚਵੀਂ ਤੱਕਣੀ ਹੈ
ਉਸਦੀ ਤਕਣੀ ਦਾ ਜਾਦੂ ਹੈ
ਤਕਣੀ ਦਾ ਨਸ਼ਾ ਹੈ
ਇਸ ਨਸ਼ੇ ਦੀ ਮਸਤੀ ਹੈ
ਮਸਤੀ ਦੀ ਰੌਂ ਹੈ
ਰੌਂ ਦੀ ਰਵਾਨਗੀ ਹੈ
ਜੋ -
ਰਸ ਰੂਪ ਹੈ
ਪ੍ਰਕਾਸ਼ ਰੂਪ ਹੈ
ਸਹਿਜ-ਸੁਭਾਇ ਹੈ
ਸਰਵ ਵਿਆਪਕ ਹੈ।
ਹਾਂ ਜੀ! ‘ਗੁਰ ਪ੍ਰਸਾਦਿ’ ਦੀ ਬਾਤ -
ਅਮੁਕ ਹੈ
ਅਥਾਹ ਹੈ
ਅਮਿਤ ਹੈ
ਅਟੁਟ ਹੈ
ਸਦੀਵੀ ਹੈ
ਭਰਪੂਰ ਹੈ
ਲਗਾਤਾਰ ਹੈ।
ਇਹ -
ਓਤ-ਪੋਤ ਲਪਟਾਈ ਹੈ
ਕਾਨੂੰਨ ਰਹਿਤ ਹੈ
‘ਜੋਰੁ ਨ ਮੰਗਣਿ ਦੇਣਿ ਨ ਜੋਰੁ’ ਹੈ।
ਇਸ ਦਾ ਦਾਤਾ -
‘ਸਦ ਬਖਸਿੰਦੁ’ ਹੈ
Upcoming Samagams:Close