ਸਾਡੇ ਇਲਾਹੀ ਮਾਤਾ ਪਿਤਾ ਨੂੰ ਗਿਆਨ ਸੀ ਕਿ ਇਨਸਾਨ ਆਪਣੀ ਹਉਮੈ ਅਧੀਨ ਹੋ ਕੇ ਤੀਖਣ ਬੁੱਧੀ ਦੁਆਰਾ ਉਕਤੀਆਂ, ਜੁਗਤੀਆਂ ਤੇ ਸਿਆਣਪਾਂ ਨਾਲ ਆਪਣੇ ਦਾਤੇ ਪ੍ਰਮੇਸ਼ਰ ਨੂੰ ਭੁਲ ਸਕਦਾ ਹੈ, ਇਸ ਲਈ ਆਦਿ ਤੋਂ ਹੀ ਪ੍ਰਮੇਸ਼ਰ ਨੇ ਸਾਨੂੰ ਬੇਮੁਖਾਂ (prodigal sons) ਨੂੰ ‘ਭੁੱਲ’ ਵਿਚੋਂ ਕੱਢ ਕੇ ਯਾਦ ਵਿਚ ਜਾਂ ‘ਗੁਰਪ੍ਰਸਾਦਿ’ ਦੀ ਨਿੱਘੀ ਤੇ ਸੁਖਦਾਈ ਛਤਰ-ਛਾਇਆ ਹੇਠ ਮੁੜ ਲਿਆਉਣ ਲਈ ਧੁਰੋਂ ਗੁਰੂ, ਪੈਗੰਬਰ, ਪੀਰ, ਫਕੀਰ, ਸਾਧ, ਸੰਤ, ਮਹਾਂ-ਪੁਰਖ, ਗੁਰਮੁਖ ਪਿਆਰੇ ਲੋੜ ਅਨੁਸਾਰ ਸੰਸਾਰ ਤੇ ਭੇਜੇ, ਉਹਨਾਂ ਨੇ ਵਕਤ ਦੇ ਹਾਲਾਤ ਅਨੁਸਾਰ ਜੀਵਾਂ ਨੂੰ ਪ੍ਰਮਾਰਥ ਵੱਲ ਲਾਉਣ ਲਈ ਆਤਮਿਕ ਉਪਦੇਸ਼ ਦਿੱਤੇ।
ਮਹਾ ਅਗਨਿ ਤੇ ਆਪਿ ਉਬਾਰਿਆ ॥(ਪੰਨਾ-1005)
ਉਪਰਲੀ ਵਿਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਇਨਾਤ ਰਚਣ ਵੇਲੇ ਅਕਾਲ ਪੁਰਖ ਨੇ ਇਕੋ ਵਾਰੀ ਆਪਣੇ ‘ਕਵਾਉ’ ਦੁਆਰਾ ਸਭ ਕੁਝ ਬਣਾ ਧਰਿਆ ਤੇ ਇਸ ਵਿਚ ਆਪਣੀ ‘ਜੋਤ’ ਰਖ ਕੇ ਇਸ ਨੂੰ ਚਲਾਉਣ ਲਈ ਹੁਕਮ ਦੁਆਰਾ ਸਾਰੇ ਪ੍ਰਬੰਧ ਕਰ ਦਿਤੇ। ਇਹ ਸਭ ਕੁਝ ‘ਪ੍ਰੇਮ ਪੁਰਖ’ ਅਕਾਲ ਪੁਰਖ ਦੀ ਬਜਸ਼ਿਸ਼ ਅਤੇ ‘ਗੁਰਪ੍ਰਸਾਦਿ’ ਦਾ ਸਦੀਵੀ ਪ੍ਰਤੀਕ ਹੈ। ਇਸੇ ਲਈ ਉਸ ਨੂੰ ਬਾਣੀ ਵਿਚ -
ਕਿਹਾ ਗਿਆ ਹੈ। ਇਸੇ ਤਰ੍ਹਾਂ ਗੁਰਬਾਣੀ ਵੀ ਧੁਰੋਂ ਪ੍ਰਮੇਸ਼ਰ ਦੀ ਬਖਸ਼ਿਸ਼ ਜਾਂ ਸਤਿਗੁਰ ਪ੍ਰਸਾਦਿ ਜਾਂ ‘ਆਤਮਿਕ ਦੇਣ’ ਹੈ। ਪ੍ਰਮੇਸ਼ਰ ਅਥਵਾ ਸਾਡੀ ਇਲਾਹੀ ਮਾਤਾ ਦੇ ਹਿਰਦੇ ਵਿਚ ਆਪਣੀ ਅੰਸ਼ ਲਈ ਅਤਿਅੰਤ ਪਿਆਰ ਭਾਵਨਾ ਹੈ। ਇਸ ਲਈ ਬਾਣੀ ਵਿਚ ਅਕਾਲ ਪੁਰਖ ਨੂੰ ‘ਪ੍ਰੀਤਮ’, ‘ਅਤਿ ਪ੍ਰੀਤਮ’, ‘ਪ੍ਰੇਮ ਪੁਰਖ’ ਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਹੈ।
ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥(ਪੰਨਾ-740)
‘ਮਿਹਰ’, ‘ਬਖਸ਼ਿਸ਼’, ‘ਪ੍ਰਸਾਦਿ’, ‘ਗੁਰ ਪ੍ਰਸਾਦਿ’ ਦੀਆਂ ਭਾਵਨਾਵਾਂ ਇਸੇ ਇਲਾਹੀ ‘ਪ੍ਰੀਤ ਪਿਆਰ’ ਦੇ ਰੰਗ ਅਤੇ ਅੰਗ ਹਨ।
ਦੁਨਿਆਵੀ ਮਾਂ ਦੇ ਹਿਰਦੇ ਵਿਚ ਭੀ ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ