ਕਿ ਉਹ ਲੋਕ ਫਾਹੇ ਲਾਉਣ ਯੋਗ ਹਨ, ਜਿਨ੍ਹਾਂ ਦੇ ‘ਰਾਗ’ ਸੁਣਨ ਵਾਲੇ ਕੰਨ ਨਹੀਂ ਹਨ।
ਗੁਰੂ ਸਾਹਿਬਾਂ ਨੇ ਗੁਰਬਾਣੀ ਗਾਇਨ ਕਰਨ ਲਈ ‘ਰਾਗਾਂ’ ਨੂੰ ਵਰਤਿਆ ਹੈ, ਤਾਂ ਕਿ ਇਸਦੇ ਜ਼ਰੀਏ, ਕੋਮਲ ਹੋਏ-ਹੋਏ ਮਨ ਤੇ ਗੁਰਬਾਣੀ ਦੇ ਇਲਾਹੀ ਤੀਰਾਂ ਦਾ ਡੂੰਘਾ ਅਸਰ ਹੋਵੇ। ਸਤਿਗੁਰਾਂ ਨੇ ਇੰਝ ਰਾਗਾਂ ਨੂੰ, ਮਾਨਸਿਕ ਮਨੋਰੰਜਨ ਲਈ ਵਰਤੋਂ ਵੀ ਥਾਂ ਤੋ ਚੁੱਕ ਕੇ ਇਲਾਹੀ ਗੁਣ ਗਾਇਨ ਕਰਨ ਲਈ ਵਰਤਿਆ ਤੇ ਗੁਰਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਅਤੇ ‘ਇਲਾਹੀ-ਰੰਗਣ’ ਚਾੜ੍ਹੀ।
ਇਸ ਨੂੰ ਹੋਰ ਸਪਸਟ ਕਰਨ ਲਈ ਇਹ ਦੱਸਣਾ ਜਰੂਰੀ ਹੈ ਕਿ ਗੁਰਬਾਣੀ ਵਿਚ ਪ੍ਰਮਾਤਮਾ ਦੇ ਇਲਾਹੀ ਪ੍ਰੇਮ ਦੀ ‘ਅਨਹਦ ਧੁਨੀ’ ਓਤ-ਪੋਤ ਹੈ ਅਤੇ ਰਾਗ-ਨਾਦ ਵੀ ਇਸੇ ਅਨਹਦ ਧੁਨੀ ਦੇ ਪ੍ਰਗਟਾਵੇ ਦਾ ਸਾਧਨ ਹਨ।
ਇਸ ਲਈ ਗੁਰਬਾਣੀ ਦੇ ਸ਼ਬਦ ਵਿਚ ਜੋ ਵੀ ਵਲਵਲਾ ਪ੍ਰਧਾਨ ਹੁੰਦਾ ਹੈ ਉਸ ਨੂੰ ਰਾਗ-ਨਾਦ ਵਧਾ (amplify) ਕੇ ਹੋਰ ਵੀ ਤੀਬਰ ਅਤੇ ਤੀਖਣ ਕਰ ਦਿੰਦਾ ਹੈ ਅਤੇ ਸਾਡਾ ਅਮੋੜ ਅਤੇ ਕਠੋਰ ਮਨ ਦ੍ਰਵ ਕੇ ਅਪਣੇ ਆਪ ਉਸ ਵਲਵਲੇ ਦੇ ਦਰਿਆ ਵਿਚ ਤਾਰੀਆਂ ਲਾਉਂਦਾ ਹੋਇਆ ਆਤਮਿਕ ਅਨੰਦ ਮਾਣਦਾ ਹੈ ਅਤੇ ‘ਅਨਹਦ-ਧੁਨੀ’ ਦੀਆਂ ਝਲਕਾਂ ਨੂੰ ਅਨੁਭਵ ਕਰਦਾ ਹੈ।
ਹੇਠ ਲਿਖੇ ਗੁਰਬਾਣੀ ਦੇ ਪ੍ਰਮਾਣਾਂ ਤੋਂ ਇਹ ਵਿਚਾਰ ਹੋਰ ਸਪਸਟ ਹੋ ਜਾਂਦੀ ਹੈ -
ਜਾਂ ਸਤਿਗੁਰ ਕੀ ਕਾਰ ਕਮਾਇ॥(ਪੰਨਾ-1419)