ਇਸ ਪ੍ਰੇਮ ਦੀ ‘ਚੁੱਪ-ਬੋਲੀ’ ਦੀ ਇਹ ਹੀ ਖੂਬੀ ਹੈ ਕਿ ਇਸ ਨੂੰ ਵਲਵਲੇ ਭਰਪੂਰ ‘ਸੁਰਤ-ਰੂਪੀ-ਜ਼ਬਾਨ’ ਨਾਲ ਬੋਲਦਿਆਂ ਨਾ ਤੇ ਕਦੀ ਜਗਿਆਸੂ ਥੱਕਦਾ ਹੈ ਅਤੇ ਨਾ ਹੀ ਕਦੀ ਰੱਜਦਾ ਹੈ। ਜਿਉਂ-ਜਿਉਂ ਇਹ ਬੋਲੀ ਬੋਲਦਾ ਹੈ ਤਿਉਂ-ਤਿਉਂ ਹੋਰ ਮਸਤ ਹੋ ਕੇ ‘ਧੁਨ-ਰੂਪ’ ਜਾਂ ‘ਪ੍ਰੇਮ-ਰੂਪ’ ਹੀ ਹੋ ਜਾਂਦਾ ਹੈ। ਉਸ ਨੂੰ ਆਲੇ ਦੁਆਲੇ ਦੀ ਵੀ ਕੋਈ ਸੋਝੀ ਨਹੀਂ ਰਹਿੰਦੀ।
ਸੂਰਜ ਦੀ ‘ਬੋਲੀ’, ਸੂਰਜ ਦੀ ਕਿਰਨ ਹੈ, ਇਹਨਾਂ ਕਿਰਨਾਂ ਦੁਆਰਾ ਸਾਨੂੰ ਧੁਪ ਮਿਲਦੀ ਹੈ। ਇਸ ‘ਧੁੱਪ’ ਵਿਚ ਆਪਣੇ ਸੋਮੇ, ‘ਸੂਰਜ’ ਦੇ ਸਾਰੇ ਗੁਣ ਹੁੰਦੇ ਹਨ, ਜਿਹਾ ਕਿ -
ਗਰਮੀ
ਪ੍ਰਕਾਸ਼
ਨਿਰਮਲਤਾ
ਜੀਵਨ-ਰੌਂ
ਸ਼ਕਤੀ
ਆਦਿ, ਅਨੇਕਾਂ ਗੁਣ ਭਰਪੂਰ ਹਨ।
ਐਨ ਏਸੇ ਤਰ੍ਹਾਂ, ਪ੍ਰਮਾਤਮਾ ਦੇ ‘ਕਵਾਉ’ ਦੀ ਬੋਲੀ ‘ਅਨਹਦ-ਧੁਨੀ’ ਵਿਚ ‘ਰੱਬੀਅਤ’ ਦੇ ਸਾਰੇ ਗੁਣ -
ਪ੍ਰੇਮ
ਮਿਠਾਸ
ਰਸ
ਮਸਤੀ
ਖੁਮਾਰੀ
ਖੇੜਾ
ਅਨੰਦ
ਸਹਿਜ
ਗਿਆਨ
ਲਿਵ
ਤਾਜ਼ਗੀ
ਓਤ-ਪੋਤ ਸਮਾਏ ਹੋਏ ਹਨ।
ਇਥੇ ਇਹ ਗੱਲ ਸਪਸ਼ਟ ਕਰ ਦੇਣੀ ਜ਼ਰੂਰੀ ਹੈ ਕਿ ‘ਅਨਹਦ ਧੁਨੀ’ ਅਥਵਾ ਇਲਾਹੀ
Upcoming Samagams:Close