‘ਚੁੱਪ-ਬੋਲੀ’ ਆਪਣੇ ਮੂਲ ਨਿਰੰਕਾਰ ਦੀ ਤਰ੍ਹਾਂ -
ਅਦ੍ਰਿਸ਼ਟ
ਸੂਖਮ
ਲਗਾਤਾਰ
ਇਕ-ਰਸ
ਅੱਖਰਾਂ ਤੋਂ ਪਰੇ
ਮਨ-ਬੁੱਧੀ ਤੋਂ ਪਰੇ
ਤਿੰਨਾਂ ਗੁਣਾਂ ਤੋਂ ਪਰੇ
ਸੁਤੇ-ਸਿੱਧ
ਆਵਾਜ਼ ਰਹਿਤ
ਹੈ, ਅਤੇ ਇਹ -
ਥਰਥਰਾਹਟ ਦੇ ਰੂਪ ਵਿਚ
ਵਲਵਲੇ ਦੇ ਰੂਪ ਵਿਚ
ਪ੍ਰੇਮ-ਸਵੈਪਨਾ ਦੇ ਰੂਪ ਵਿਚ
ਤਰੰਗਾਂ ਦੇ ਰੂਪ ਵਿਚ
ਥਰਕੰਬਣੀ ਦੇ ਰੂਪ ਵਿਚ
ਲਹਿਰਾਂ ਦੇ ਰੂਪ ਵਿਚ
ਰੁਣਝੁਣ ਦੇ ਰੂਪ ਵਿਚ
ਵਲਵਲੇ ਦੇ ਰੂਪ ਵਿਚ
ਪ੍ਰੇਮ-ਸਵੈਪਨਾ ਦੇ ਰੂਪ ਵਿਚ
ਤਰੰਗਾਂ ਦੇ ਰੂਪ ਵਿਚ
ਥਰਕੰਬਣੀ ਦੇ ਰੂਪ ਵਿਚ
ਲਹਿਰਾਂ ਦੇ ਰੂਪ ਵਿਚ
ਰੁਣਝੁਣ ਦੇ ਰੂਪ ਵਿਚ
ਸਾਰੀ ਸ੍ਰਿਸ਼ਟੀ ਵਿਚ ਨਿਰੰਤਰ ਪਰਵਿਰਤ ਹੈ।
ਸਾਡੀ ਮਾਨਸਿਕ ਅਤੇ ਆਤਮਿਕ ਸੂਖਮ ‘ਗੀ੍ਰਹਣ-ਸ਼ਕਤੀ’ ਅਨੁਸਾਰ ਹੀ ਅਸੀਂ ਇਲਾਹੀ ‘ਅਨਹਦ-ਧੁਨੀ’ ਨੂੰ ਗ੍ਰਹਿਣ ਕਰਕੇ ਮਾਣ ਸਕਦੇ ਹਾਂ।
ਜਿਸ ਤਰ੍ਹਾਂ ਰੋਸ਼ਨੀ (light) ਅਤੇ ਅਵਾਜ਼ (sound) ਦੀਆਂ ‘ਤਰੰਗਾਂ’ - ਦੂਰ-ਦੁਰਾਡੇ ਬਹੁਤ ਤੇਜ਼ ਰਫਤਾਰ ਪੁਜ ਜਾਂਦਿਆਂ ਹਨ, ਇਸੇ ਤਰ੍ਹਾਂ ‘ਇਲਾਹੀ ਨਾਦ’ ਦੀਆਂ ਤਰੰਗਾਂ ਦੀ ਰਵਾਨਗੀ ਵੀ ਬਹੁਤ ਤੇਜ਼ ਰਫਤਾਰ ਨਾਲ ਸ੍ਰਿਸ਼ਟੀ ਵਿੱਚ ਪਰਵਿਰਤ ਹੋ ਰਹੀਆਂ ਹਨ।
ਇਸ ‘ਅਨਹਦ-ਧੁਨੀ’ ਨੂੰ ‘ਸੁਣਨ’ ਅਤੇ ‘ਅਨੁਭਵ’ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਭਾਵਨਾਵਾਂ ਰੂਪੀ ਤਰੰਗਾਂ ਨੂੰ ‘ਇਲਾਹੀ ਨਾਦ’ ਦੀਆਂ ਤਰੰਗਾਂ (vibrations) ਨਾਲ ‘ਇਕ ਸੁਰ’ (in-tune) ਕਰਨਾ ਪਵੇਗਾ।
‘ਇਲਾਹੀ ਨਾਦ’ ਵਿਚ, ਮਨ ਦੀ ਲੀਨਤਾ, ਤਾਂ ਹੀ ਪ੍ਰਾਪਤ ਹੋ ਸਕਦੀ ਹੈ, ਜੇ ‘ਨੌਂ-ਗੋਲਕਾਂ’ ਤੋਂ ‘ਸੁਰਤ’ ਉੱਚੀ ਉੱਠ ਕੇ ‘ਦਸਵੇਂ-ਦਰ’ ਪ੍ਰਵੇਸ਼ ਕਰੇ।
Upcoming Samagams:Close