ਸ਼ੁਰੂ ਕਰ ਦਿੱਤਾ, ਤੇ ਕਿੰਨੀ ਦੇਰ ਹੀ ਬੇਖੁਦੀ ਦੀ ਅਵਸਥਾ ਵਿਚ ਨਚਦੇ ਹੀ ਰਹੇ ਅਤੇ ਰਾਗ ਦੀ ਧੁਨ ਖਤਮ ਹੁੰਦੇ ਸਾਰ ਵਾਜੰਤ੍ਰੀ ਨੂੰ ਜੱਫ਼ੀ ਪਾ ਅੱਸ਼-ਅੱਸ਼ ਕਰ ਉਠੇ।
ਸਾਰੇ ਦਰਸ਼ਕ ਇਸ ਦ੍ਰਿਸ਼ ਨੂੰ ਦੇਖ ਕੇ ਹੈਰਾਨ ਅਤੇ ਚਕ੍ਰਿਤ ਹੈ ਰਹੇ ਸਨ। ਰਾਗ ਦੀਆਂ ਸੂਖਮ ਤਰਬਾਂ ਆਮ ਦਰਸ਼ਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ। ਉਹ ਸਾਰੇ ਰਾਗ ਸੁਣਨ ਦੀ ਥਾਂ, ਉਸ ਬਜ਼ੁਰਗ ਨੂੰ ਦੇਖ-ਦੇਖ ਕੇ ਹੀ ਅਨੰਦਿਤ ਹੋ ਰਹੇ ਸਨ। ਪਰ ਰਾਗ ਨੇ ਉਸ ਬਜ਼ੁਰਗ ਦੀਆਂ ਅੰਦਰਲੀਆਂ ਤਰਬਾਂ ਨੂੰ ਜਾ ਹਲੂਣਿਆ ਅਤੇ ਉਸ ਦਾ ਅੰਦਰਲਾ ‘ਸੁੱਤਾ-ਰਾਗ’ ਜਗਾ ਦਿੱਤਾ।
ਅਸੀਂ ਸਾਰੇ ਰਾਗ ਦੇ ਅਸਲ ‘ਤੱਤ’ ਤੋਂ ਅਣਜਾਣ ਸਾਂ। ਸਾਡੇ ਵਿਚੋਂ, ਉਹ ਬਜ਼ੁਰਗ ਹੀ ਸਨ, ਜਿਨ੍ਹਾਂ ਦੀ ਸੁਰਤ ਨੇ ਉਸ ਗੁੱਝੇ ‘ਰਾਗ ਤੱਤ’ ਨੂੰ ਫੜਿਆ ਅਤੇ ਉਸ ਦਾ ਵਿਸਮਾਦੀ ਰੰਗ ਮਾਣਿਆ।
ਵਾਸਤਵ ਵਿਚ ਰਾਗ ਬੁੱਧੀ ਦੇ ਦਾਇਰੇ ਦੀ ਵਸਤੂ ਨਹੀਂ। ਇਹ ਤਾਂ ਬੁੱਧੀ ਦੀ ਪਕੜ ਤੋਂ ਪਰੇ ਦੀ ਚੀਜ਼ ਹੈ ਅਤੇ ਸੂਖਮ ਤੱਤ ਹੈ। ਇਸ ਨੂੰ ‘ਅਨੁਭਵੀ ਸੁਰਤ’ ਵਾਲਾ ਹੀ ਸਮਝ, ਪਕੜ ਅਤੇ ਮਾਣ ਸਕਦਾ ਹੈ। ਦੂਸਰਾ ਤਾਂ ਬਾਹਰੀ ਸ੍ਵਰ, ਲੈਅ, ਤਾਲ ਸੁਣ ਕੇ ਹੀ ਮਨਸਿਕ ਅਨੰਦ ਮਾਣ ਲੈਂਦਾ ਹੈ। ‘ਅਸਲ-ਤੱਤ’ ਤਕ ਪੁਜਣਾ ਤੱਤ ਨੂੰ ਬੁੱਝਣਾ, ਉਸ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਹ ਤਾਂ ‘ਰੱਬੀ-ਦੇਸ਼’ ਅਥਵਾ ‘ਅਨੁਭਵੀ ਮੰਡਲਾਂ’ ਦੀ ਅਮੋਲਕ ਦਾਤ ਹੈ। ਇਸੇ ਲਈ ਸਤਿਗੁਰਾਂ ਨੇ ‘ਰੱਬੀ-ਬਾਣੀ’ ਨੂੰ ਰਾਗਾਂ ਵਿਚ ਉਚਾਰਨ ਕੀਤਾ ਹੈ। ਰਾਗ ਹੀ ਆਤਮਿਕ-ਮੰਡਲ ਦੀ ਗੁੱਝੀ ‘ਚੁੱਪ ਬੋਲੀ’ ਹੈ। ਕਿਸੇ ਨ ਕਿਸੇ ਸ਼ਕਲ ਵਿਚ, ਰਾਗ ਹਰ ਇਕ ਦੀ ਸੁਰਤ ਨੂੰ ਖਿੱਚਣ ਅਤੇ ਜੋੜਨ ਦੀ ਤਾਸੀਰ ਰਖਦਾ ਹੈ। ਮਨੁੱਖ ਤਾਂ ਕੀ, ਪਸੂ-ਪੰਛੀਆਂ ਤੇ ਭੀ ਇਸ ਦਾ ਅਸਰ ਦੇਖਿਆ ਗਿਆ ਹੈ।
ਅਸਲ ਵਿਚ ਰਾਗ ਨੂੰ ਆਪਾਂ ਆਮ ਸਧਾਰਣ ਬੰਦੇ ਸੁਣਦੇ ਅਤੇ ਮਾਣਦੇ ਹਾਂ, ਇਹ ਉਸ ‘ਅਨਹਦ-ਨਾਦ’ (Divine music) ਦਾ ‘ਅਕਸ-ਮਾਤਰ’ ਬਾਹਰਲਾ ਪ੍ਰਗਟਾਵਾ ਹੈ। ਸੂਖਮ ‘ਇਲਾਹੀ-ਨਾਦ’ ਦਾ ਪ੍ਰਗਟਾਵਾ ਬੁੱਧੀ ਵਾਲੇ ਜੀਵ ਨਹੀਂ ਮਾਣ ਸਕਦੇ।
ਬਹੁ ਬਿਧਿ ਰੂਪ ਦਿਖਾਵਨੀ ਨੀਕੀ॥(ਪੰਨਾ-1272)
ਰਾਗ ਦਾ ਤੱਤ ਯਾ ‘ਅਨਹਦ ਸ਼ਬਦ’ ਅਤਿ ਸੂਖਮ ਵਸਤੂ ਹੋਣ ਕਾਰਨ, ਸਾਡੀ ਸਥੂਲ ਬੁੱਧੀ ਪਕੜ ਨਹੀਂ ਸਕਦੀ। ਸੂਖਮ ਵਸਤੂ ਨੂੰ ਪਕੜਨ ਲਈ, ਸੂਖਮ ਬੁੱਧੀ ਜਾ ‘ਅਨੁਭਵ’ ਦੀ ਲੋੜ ਹੈ। ‘ਬਾਹਰਲੇ ਰਾਗ’ ਦੀ ਸੁਰ, ਲੈਅ, ਤਾਲ ਨੂੰ ਫੜਨ ਦੀ ਭੀ ਹਰ-ਇਕ ਵਿਚ ਵੱਖਰੋ-ਵੱਖਰੀ ਯੋਗਤਾ ਹੈ। ਉਂਜ ਰਾਗ ਹਰ ਇਕ ਦੇ ਕੰਨ ਨੂੰ ਸੁਖਾਵਾਂ ਅਤੇ ਪਿਆਰਾ ਲਗਦਾ ਹੈ ਅਤੇ ਖਿੱਚ ਪਾਉਂਦਾ ਹੈ, ਸ਼ੈਕਸਪੀਅਰ ਕਵੀ ਨੇ ਤਾਂ ਇਥੋਂ ਤਕ ਕਹਿ ਦਿੱਤਾ ਸੀ,