ਘਟਿ ਘਟਿ ਵਾਜੈ ਘਿੰਗੁਰੀ ਅਨਦਿਨੁ ਸਬਦਿ ਸੁਭਾਇ॥(ਪੰਨਾ-62)
ਅਨਹਦ ਸਬਦੁ ਵਜੈ ਦਿਨੁ ਰਾਤੀ॥
ਅਵਿਗਤ ਕੀ ਗਤਿ ਗੁਰਮੁਖਿ ਜਾਤੀ॥(ਪੰਨਾ-904)
ਅਵਿਗਤ ਕੀ ਗਤਿ ਗੁਰਮੁਖਿ ਜਾਤੀ॥(ਪੰਨਾ-904)
ਤਹ ਅਨਹਦ ਸਬਦ ਵਜਹਿ ਧੁਨਿ ਬਾਣੀ
ਸਹਜੇ ਸਹਜਿ ਸਮਾਈ ਹੇ॥(ਪੰਨਾ-1069)
ਸਹਜੇ ਸਹਜਿ ਸਮਾਈ ਹੇ॥(ਪੰਨਾ-1069)
ਰਾਗ, ਸਾਜ, ਸੁਰ, ਲੈ, ਤਾਲ ਉਸ ‘ਅਨਾਹਦ-ਨਾਦ’ ਯਾ ‘ਅਨਾਹਦ-ਸ਼ਬਦ’ ਦੇ ਅਕਸ ਮਾਤਰ ਪ੍ਰਗਟਾਉਣ ਦੇ ਸਾਧਨ ਹਨ। ਇਹ ‘ਰਾਗ’, ਜਿਸ ਵਿਚੋਂ ਰਸ-ਰੂਪ ਵਲਵਲੇ ਉਪਜਦੇ ਹਨ, ਜਿਸ ਨੂੰ, ਕੋਈ ਵਿਰਲਾ ਹੀ ਅਨੁਭਵ ਦੁਆਰਾ ‘ਬੁੱਝ’ ਕੇ ‘ਮਾਣ’ ਸਕਦਾ ਹੈ।
ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ॥
ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ॥(ਪੰਨਾ-62)
ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ॥(ਪੰਨਾ-62)
ਰਾਗ ਰਤਨ ਪਰੀਆ ਪਰਵਾਰ॥
ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ॥
ਨਾਨਕ ਕਰਤੇ ਕਾ ਇਹੁ ਧਨੁ ਮਾਲੁ॥
ਜੇ ਕੋ ਬੂਝੈ ਏਹੁ ਬੀਚਾਰੁ॥(ਪੰਨਾ-351)
ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ॥
ਨਾਨਕ ਕਰਤੇ ਕਾ ਇਹੁ ਧਨੁ ਮਾਲੁ॥
ਜੇ ਕੋ ਬੂਝੈ ਏਹੁ ਬੀਚਾਰੁ॥(ਪੰਨਾ-351)
ਅਸੀਂ ਰਾਗ ਦੀ ਬਾਹਰੀ ‘ਟੂੰ-ਟਾਂ’ ਸੁਣ ਕੇ ਹੀ ‘ਵਾਹ-ਵਾਹ’ ਕਰ ਛੱਡਦੇ ਹਾਂ। ‘ਤੱਤ- ਰਾਗ’ ਦੀ ਸੋਝੀ ਕਿਸੇ ਵਿਰਲੇ ਨੂੰ ਹੀ ਹੁੰਦੀ ਹੈ। ਜਣੇ-ਖਣੇ ਦੀ ਬੁੱਧੀ ‘ਰਾਗ-ਤੱਤ’ ਨੂੰ ਪਕੜ ਨਹੀਂ ਸਕਦੀ।
ਜਹ ਬੋਲ ਤਹ ਅਛਰ ਆਵਾ॥
ਜਹ ਅਬੋਲ ਤਹ ਮਨੁ ਨ ਰਹਾਵਾ॥
ਬੋਲ ਅਬੋਲ ਮਧਿ ਹੈ ਸੋਈ॥
ਜਸ ਓਹੁ ਹੈ ਤਸ ਲਖੈ ਨ ਕੋਈ॥(ਪੰਨਾ-340)
ਜਹ ਅਬੋਲ ਤਹ ਮਨੁ ਨ ਰਹਾਵਾ॥
ਬੋਲ ਅਬੋਲ ਮਧਿ ਹੈ ਸੋਈ॥
ਜਸ ਓਹੁ ਹੈ ਤਸ ਲਖੈ ਨ ਕੋਈ॥(ਪੰਨਾ-340)
ਆਜ ਤੋਂ ਕੋਈ 60 ਵਰ੍ਹੇ ਪਹਿਲੇ ਦੀ ਗੱਲ ਹੈ। 1930 ਵਿਚ ਅਸੀਂ ਲਾਇਲਪੁਰ ‘ਚੁੱਪ- ਫਿਲਮ’ (silent movie) ਦੇਖਣ ਗਏ। ਨਾਲ ਦੋ ਬਜ਼ੁਰਗ ਰਿਸ਼ਤੇਦਾਰ ਸਨ। ਉਹਨਾਂ ਵਿਚੋਂ ਇਕ ਦੀ ਆਯੂ ਲਗਭਗ 80 ਸਾਲ ਦੀ ਹੋਵੇਗੀ।
ਫ਼ਿਲਮ ਸ਼ੁਰੂ ਹੋਂਣ ਤੋਂ ਪਹਿਲਾ ਪਿਆਨੋ (piano) ਤੇ ਕੋਈ ਰਾਗ ਵਜਾ ਰਿਹਾ ਸੀ। ਵਡੇਰੇ ਬਜ਼ੁਰਗ ਦੀਆਂ ਉਂਗਲੀਆਂ ਹਿਲਣੀਆਂ ਸ਼ੁਰੂ ਹੋ ਗਈਆਂ, ਹੌਲੀ-ਹੌਲੀ ਫੀਰ ਸਰੀਰ ਵਿਚ ਹਰਕਤ ਆਉਣੀ ਆਰੰਭ ਹੋ ਗਈ, ਤੇ ਉਹ ਰਾਗ ਲੀਨਤਾ ਵਿਚ ਕੁਰਸੀ ਤੋਂ ਉਠੇ ਅਤੇ ਨਚਣਾ
Upcoming Samagams:Close