ਜੀਵ ਖਚਤ ਹੋ ਕੇ ਦੂਜੇ ਭਾਉ ਵਿਚ ਵਰਤਦਾ ਹੋਇਆ ਤ੍ਰੈਤ-ਗੁਣਾਂ ਵਿਚ ਗਲਤਾਨ ਰਹਿੰਦਾ ਹੈ ਅਤੇ ਆਪਣੇ ਅਸਲੇ ‘ਆਤਮਾ’ ਅਥੁਵਾ ‘ਪਰਮਾਤਮਾ’ ਤੋਂ ਬਿਲਕੁਲ ਅਣਜਾਣ ਅਥਵਾ ‘ਅੰਨਾ-ਬੋਲਾ’ ਹੋ ਕੇ ਕਰਮ ਕਰਦਾ ਹੈ।
ਮਾਇਆ ਮੋਹਿ ਹਰਿ ਚੇਤੈ ਨਾਹੀ॥
ਜਮਪੁਰਿ ਬਧਾ ਦੁਖ ਸਹਾਹੀ॥
ਅੰਨਾ ਬੋਲਾ ਕਿਛੁ ਨਦਰਿ ਨ ਆਵੇ
ਮਨਮੁਖਿ ਪਾਪਿ ਪਚਾਵਣਿਆ॥(ਪੰਨਾ-111)
ਜਮਪੁਰਿ ਬਧਾ ਦੁਖ ਸਹਾਹੀ॥
ਅੰਨਾ ਬੋਲਾ ਕਿਛੁ ਨਦਰਿ ਨ ਆਵੇ
ਮਨਮੁਖਿ ਪਾਪਿ ਪਚਾਵਣਿਆ॥(ਪੰਨਾ-111)
ਅੰਨਾ ਬੋਲਾ ਖੁਇ ਉਝੜਿ ਪਾਇ॥
ਮਨਮੁਖ ਅੰਧਾ ਆਵੈ ਜਾਇ॥(ਪੰਨ-314)
ਮਨਮੁਖ ਅੰਧਾ ਆਵੈ ਜਾਇ॥(ਪੰਨ-314)
ਮਨ, ‘ਅੰਨ੍ਹਾ’ ਇਸ ਕਰਕੇ ਹੈ ਕਿ ਇਹ ਆਪਣੇ ਅੰਦਰ ਵਸਦੀ ‘ਆਤਮਿਕ ਜੋਤ’ ਨੂੰ ਵੇਖ ਨਹੀਂ ਸਕਦਾ।
ਪੰਚ ਦੂਤ ਮੁਹਹਿ ਸੰਸਾਰਾ॥
ਮਨਮੁਖ ਅੰਧੇ ਸੁਧਿ ਨ ਸਾਰਾ॥(ਪੰਨਾ-113)
ਮਨਮੁਖ ਅੰਧੇ ਸੁਧਿ ਨ ਸਾਰਾ॥(ਪੰਨਾ-113)
ਮਨਮੁਖ ਅੰਧੇ ਕਿਛੂ ਨ ਸੂਝੇ॥
ਮਰਣੁ ਲਿਖਾਇ ਆਏ ਨਹੀ ਬੂਝੈ॥(ਪੰਨਾ-114)
ਮਰਣੁ ਲਿਖਾਇ ਆਏ ਨਹੀ ਬੂਝੈ॥(ਪੰਨਾ-114)
ਅੰਤਰਿ ਵਸਤੁ ਮੂੜਾ ਬਾਹਰੁ ਭਾਲੇ॥
ਮਨਮੁਖ ਅੰਧੇ ਫਿਰਹਿ ਬੇਤਾਲੇ॥(ਪੰਨਾ-117)
ਮਨਮੁਖ ਅੰਧੇ ਫਿਰਹਿ ਬੇਤਾਲੇ॥(ਪੰਨਾ-117)
ਦੇਖੈ ਸੁਣੇ ਨ ਜਾਣਈ ਮਾਇਆ ਮੋਹਿਆ ਅੰਧੁ ਜੀਉ॥(ਪੰਨਾ-760)
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥(ਪੰਨਾ-954)
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥(ਪੰਨਾ-954)
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ॥(ਪੰਨਾ-954)
ਨਿਕਟਿ ਸੁਨਉ ਅਰੁ ਪੇਖਉ ਨਾਹੀ
ਭਰਮਿ ਭਰਮਿ ਦੁਖ ਭਰੀਆ॥(ਪੰਨਾ-1209)
ਭਰਮਿ ਭਰਮਿ ਦੁਖ ਭਰੀਆ॥(ਪੰਨਾ-1209)
‘ਬੋਲਾ’ ਅਥਵਾ ‘ਸਬਦ ਨ ਸੁਣਈ’ - ਮਨ, ‘ਬੋਲ੍ਹਾ’ ਇਸ ਕਰਕੇ ਹੈ ਕਿ ਜੀਵ ਅੰਤਰ ਆਤਮੇ ‘ਅਨਹਦ ਧੁਨੀ’ ਨੂੰ ਸੁਣ ਨਹੀਂ ਸਕਦਾ।
ਸੁਨਣਾ ਅਸੀ ਸਰੀਰਕ ਕੰਨਾਂ ਦਾ ਕਰਤਬ ਸਮਝੀ ਬੈਠੇ ਹਾਂ ਪਰ ਗੁਰਬਾਣੀ ਅਨੁਸਾਰ ਇਹ ‘ਸੁਨਣਾ’ - ਸੁਰਤੀ ਨੂੰ ਨੌਂ ਗੋਲਕਾਂ ਤੋਂ ਉਚੀ ਚੁਕ ਕੇ, ‘ਅਨੁਭਵ’ ਦੁਆਰਾ ਹੀ ਸੰਭਵ ਹੋ ਸਕਦਾ ਹੈ। ਇਸ ਇਲਾਹੀ ਧੁਨਾ ਨੂੰ ਸੁਣਾਨ ਲਈ ਸਾਧ ਸੰਗਤ ਦੁਆਰਾ ਸਿਮਰਨ ਕਰਨ ਨਾਲ ਅੰਤਰ ਆਤਮੇ ‘ਅਨੁਭਵ’ ਖੁਲ ਸਕਦਾ ਹੈ।
Upcoming Samagams:Close