ਘਰ ਮੰਦਰ ਘੋੜੇ ਖੁਸੀ ਮਨੁ ਅਨਰਸਿ ਲਾਇਆ॥(ਪੰਨਾ-167)
ਚੋਗ ਚੁਗੈ ਨਿਤ ਫਾਸੈ॥(ਪੰਨਾ-1110)
3. ਅਚੇਤ ਮਾਇਆ - ਕਈ ਵਾਰੀ ਅਚਨਚੇਤ ਹੀ ਐਸੀ ਹਾਲਤ ਵਰਤਦੀ ਹੈ, ਜਿਸ ਵਿਚ ਸਾਡੇ ਚੇਤਨ ਖਿਆਲਾਂ ਜਾਂ ਕਰਮਾਂ ਦਾ ਕੋਈ ਕਾਰਨ ਨਹੀਂ ਹੁੰਦਾ। ਇਹ ਸਾਡੇ ਪਿਛਲੇ ‘ਸੰਸਕਾਰਾਂ’ ਦਾ ਨਤੀਜਾ ਹੁੰਦਾ ਹੈ। ਇਹ ਨਤੀਜਾ ਸਾਨੂੰ ਅਵੱਸ਼ ਹੀ ਭੁਗਤਣਾ ਪੈਂਦਾ ਹੈ।
ਕਈ ਵਾਰੀ ਭਾਈਚਾਰੇ (Society) ਦੇ ਗਲਤ ਕਰਮਾਂ ਦਾ ਫਲ ਸਾਨੂੰ ਭੁਗਤਣਾ ਪੈਂਦਾ ਹੈ। ਇਸ ਤੋਂ ਇਲਾਵਾ ਕੁਦਰਤੀ ਭਵਜਲ ਭੀ ਭੁਗਤਣੇ ਪੈਂਦੇ ਹਨ।
ਝਖੜਿ ਆਏ ਤਰੁਵਰਾ ਸਰਬਤ ਹਲੰਦੇ।
ਡਵਿ ਲਗੈ ਉਜਾੜਿ ਵਿਚਿ ਸਭ ਘਾਹ ਜਲੰਦੇ।
ਹੜ ਆਏ ਕਿਨਿ ਥੰਮੀਅਨਿ ਦਰਿਆਉ ਵਹੰਦੇ।(ਵਾ.ਭਾ.ਗੁ.35/21)
4. ਖਿਆਲੀ ਮਾਇਆ - ਰੱਬੀ ਬਖਸ਼ਿਸ਼ ਦੁਆਰਾ, ਇਨਸਾਨ ਆਪਣੀ ਤੀਖਣ ਬੁੱਧੀ ਨਾਲ ਕਈ, ਕਿਸਮ ਦੇ ‘ਖਿਆਲ’ ਸੋਚਦਾ, ਘੋਖਦਾ ਅਤੇ ਵਿਉਂਤਾਂ ਘੜਦਾ ਰਹਿੰਦਾ ਹੈ ਤੇ ਉਨ੍ਹਾ ਦੀ, ਪੂਰਤੀ ਲਈ ਆਹਰੇ ਲਗਿਆ ਰਹਿੰਦਾ ਹੈ। ਅਸਲ ਵਿਚ ਹਰ ਇਨਸਾਨ ਆਪਣੇ ਖਿਆਲਾਂ ਤੇ ਸੋਚਣੀ ਦੁਆਰਾ ਆਪਣੇ ਉਦਾਲੇ ਚੰਗੀ ਜਾਂ ਮਾੜੀ ‘ਦੁਨੀਆ’ ਰਚਦਾ ਰਹਿੰਦਾ ਹੈ ਅਤੇ ਆਪੂੰ ਘੜੀ ‘ਖਿਆਲੀ-ਦਨੀਆਂ’ ਵਿਚ ਵਿਚਰਦਾ ਹੋਇਆ ਦੁਖ-ਸੁਖ ਭੋਗਦਾ ਰਹਿੰਦਾ ਹੈ ਤੇ ਭਵਿੱਖ ਲਈ ਆਪਣੇ ‘ਭਾਗ’ ਜਾਂ ਕਿਸਮਤ ਬਣਾ ਰਿਹਾ ਹੈ।
Man is incessantly weaving his own good or bad world around himself by his own thoughts - like a silkworm, and suffer the consequences of his thoughts and deeds; thereby creating his own fate and destiny.