ਬਾਜੀਅਲੇ ਅਨਹਦ ਬਾਜੇ॥(ਪੰਨਾ-656)
ਇਸ ਲੇਖ ਦੀ ਮੁਖ ਪੰਗਤੀ ‘ਮਾਇਆ ਧਾਰੀ ਅਤਿ ਅੰਨਾ ਬੋਲਾ’ ਵਿਚ ਮਾਇਆਧਾਰੀ ਅੱਖਰ ਬੜਾ ਮਹੱਤਵਪੂਰਨ ਤੇ ਗੁੱਝੇ ਭੇਦ ਵਾਲਾ ਹੈ। ਆਮ ਜਨਤਾ ‘ਮਾਇਆ’ ਨੂੰ ‘ਧਨ’ ਅਥਵਾ ‘ਸੰਪਤੀ’ ਹੀ ਸਮਝੀ ਬੈਠੇ ਹਨ। ਇਹਨਾਂ ਦੇ ਖਿਆਲ ਵਿਚ ‘ਮਾਇਆਧਾਰੀ’ ਸਿਰਫ ਅਮੀਰਾਂ ਨੂੰ ਹੀ ਕਿਹਾ ਜਾਂਦਾ ਹੈ। ਇਸ ਲਈ ਜਦ ਅਸੀਂ ‘ਮਾਇਆਧਾਰੀ ਅਤਿ ਅੰਨਾ ਬੋਲਾ’ ਦੀ ਇਹ ਪੰਗਤੀ ਸੁਣਦੇ ਯਾ ਪੜ੍ਹਦੇ ਹਾਂ ਤਾਂ ਸਾਨੂੰ ਇਹ ਨਿਸਚਾ ਹੰਦਾ ਹੈ ਕਿ ਇਹ ਪੰਗਤੀ ਸਾਡੇ ਉਤੇ ਲਾਗੂ ਨਹੀਂ ਹੂੰਦੀ ਕਉਕਿ ਅਸੀ ਅਮੀਰ ਨਹੀਂ ਹਾਂ। ਇਹ ਸਿਰਫ ਅਮੀਦਰਾਂ ਲਈ ਉਚਾਰੀ ਹੋਵੇਗੀ। ਸਾਡਾ ਐਸਾ ਖਿਆਲ ਯਾ ਨਿਸਚਾ ਸਾਡੀ ਮਾਨਸਿਕ ‘ਅਗਿਆਨਤਾ’ ਦਾ ਸੂਚਕ ਹੈ। ਜਿਸ ਦੁਆਰਾ ਅਸੀਂ ਗੁਰਬਾਣੀ ਦਾ ਅਨਰਥ ਕਰਦੇ ਹਾਂ ਤੇ ਅਪਣੇ ਆਪ ਨਾਲ ਧੋਖਾ ਕਰਦੇ ਹਾਂ।
ਜੇ ਅਮੀਰਾਂ ਨੂੰ ਹੀ ‘ਮਾਇਆਧਾਰੀ’ ਕਿਹਾ ਗਿਆ ਹੁੰਦਾ ਤਾਂ ਉਹ ‘ਅਤਿ ਅੰਨਾ ਬੋਲਾ’ ਨਹੀਂ ਹੋ ਸਕਦੇ ਕਿਉਂਕਿ ਉਹ ਬੜੇ ਸਿਆਣੇ ਤੇ, ਚਤੁਰ ਹੁੰਦੇ ਹਨ, ਜਿਸ ਦੇ ਅਧਾਰ ਤੇ ਉਹ ‘ਮਇਆ’ ਕਮਾਂਉਾਂਦੇ ਤੇ ‘ਅਮੀਰ’ ਬਣਦੇ ਹਨ।
ਕਰਿ ਕਰਿ ਹੇਤੁ ਵਧਾਇਦੇ ਪਰਦਰਬੁ ਚੁਰਾਇਆ॥(ਪੰਨਾ-1245)
ਸੋ ਮਾਇਆ ਲੈ ਗਾਡੈ ਧਰੈ॥
ਅਤਿ ਸੰਚੈ ਸਮਝੈ ਨਹੀਂ ਮੂੜੁ॥
ਧਨੁ ਧਰਤੀ ਤਨੁ ਹੋਇ ਗਇਓ ਧੂੜਿ॥(ਪੰਨਾ-1252)
ਜਿਸ ਤਰ੍ਹਾਂ ‘ਚਾਨਣ ਦੀ ਅਣਹੋਂਦ’ ਹੀ ‘ਹਨੇਰਾ’ ਹੈ - ਉਸੇ ਤਰ੍ਹਾਂ ਅਕਾਲ ਪੁਰਖ ਦੀ ‘ਹੋਂਦ’ ਨੂੰ ‘ਭੁਲਣ’ ਤੋਂ ਹੀ ‘ਮਾਇਆ’ ਦਾ ਹਨੇਰ ਵਰਤਦਾ ਹੈ।
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥(ਪੰਨਾ-921)
ਇਸ ਦਾ ਮਤਲਬ ਇਹ ਹੈ ਜਦ ਜੀਵ ਜੰਮਦਾ ਹੈ ਤਾਂ ਉਸ ਨੂੰ ‘ਮਾਇਆ ਦਾ ਭੂਤ’ ਆ ਵਿਮੜਦਾ ਹੈ।
ਦੂਜੇ ਲਫ਼ਜਾਂ ਵਿਚ ਅਕਾਲ ਪੁਰਖ ਦੀ ਹੋਂਦ ਦੀ ‘ਭੁਲ’ ਤੋਂ ਹੀ ‘ਹਉਮੈ’ ਉਪਜਦੀ ਹੋ ਤੇ ਜੀਵ ‘ਮੈਂ ਮੇਰੀ’ ਦੇ ਦੂਜੇ-ਭਾਉ ਵਿਚ ਵਿਚਰਦਾ ਹੈ।