ਪਰ ਅਸੀਂ ਇਹ ਭੁਲ ਜਾਂਦੇ ਹਾਂ ਕਿ ਜਿਹੇ ਜਿਹਾ ਅਸੀਂ ਲੋਕਾਂ ਨਾਲ ਵਤੀਰਾ ਕਰਦੇ ਹਾਂ, ਉਸੇ ਦਾ ਹੀ ਅਕਸ ਯਾ ਨਤੀਜਾ ਮੁੜ ਸਾਡੇ ਉਤੇ ਪੈਂਦਾ ਹੈ।
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥(ਪੰਨਾ-433)
ਜਿਤੁ ਕੀਤਾ ਪਾਈਅੇ ਆਪਣਾ ਸe ਘਾਲ ਬੁਰੀ ਕਿਉ ਘਾਲੀਐ॥(ਪੰਨਾ-474)
ਜੈਸਾ ਕਰੇ ਸੁ ਤੈਸਾ ਪਾਵੈ॥
ਆਪਿ ਬੀਜਿ ਆਪੇ ਹੀ ਖਾਵੈ॥(ਪੰਨਾ-622)
ਆਪਿ ਬੀਜਿ ਆਪੇ ਹੀ ਖਾਵੈ॥(ਪੰਨਾ-622)
ਜੈਸਾ ਕਰੇ ਸੁ ਤੈਸਾ ਪਾਏ॥
ਅਭਿਮਾਨੀ ਕੀ ਜੜ ਸਰਪਰ ਜਾਏ॥(ਪੰਨਾ-870)
ਅਭਿਮਾਨੀ ਕੀ ਜੜ ਸਰਪਰ ਜਾਏ॥(ਪੰਨਾ-870)
ਸਹਿਜੇ-ਸਹਿਜੇ ਦੂਜਿਆਂ ਦੇ ‘ਛਿਦਰ ਫੋਲਣੇ’ ਤੇ ‘ਨਕ ਚਾੜ੍ਹਨਾ’ ਹੀ ਸਾਡਾ ‘ਸੁਭਾਉ’ ਅਤੇ ਆਦਤ ਬਣ ਜਾਂਦੀ ਹੈ - ਜਿਸ ਵਿਚ ਸਾਡੇ ਮਲੀਨ ਮਨ ਨੂੰ ‘ਸੁਆਦ’ ਆਉਂਦਾ ਹੈ।
ਇਸ ਤਰ੍ਹਾਂ -
ਸਾਡਾ ਮਨ ਮਲੀਨ ਅਤੇ ਅਸ਼ਾਂਤ ਹੁੰਦਾ ਜਾਂਦਾ ਹੈ।
ਰੇਸੇ-ਗਿਲੇ ਤੇ ਵੈਰ-ਵਿਰੋਧ ਵਧਦੇ ਜਾਂਦੇ ਹਨ।
‘ਕਾਲੀ ਸੂਚੀ’ ਲਮੇਰੀ ਹੁੰਦੀ ਜਾਂਦੀ ਹੈ।
ਅਸੀਂ ਸੜਦੇ-ਬਲਦੇ-ਕੁਲਝਦੇ ਰਹਿੰਦੇ ਹਾਂ।
ਪਰਮਾਰਥ ਤੋਂ ਦੁਰੇਡੇ ਹੁੰਦੇ ਜਾਂਦੇ ਹਾਂ।
ਸਾਡੇ ਚੰਗੇ ਗੁਣ ਭੀ ‘ਗਲਦੇ’ ਜਾਂਦੇ ਹਨ।
‘ਰੱਬੀਅਤ’ ਤੋਂ ‘ਨਾਸਤਿਕ’ ਹੁੰਦੇ ਜਾਂਦੇ ਹਾਂ।
ਅਮੋਲਕ ਮਨੁਖਾ ਜੀਵਨ ਅਜਾਈਂ ਗਵਾ ਦਿੰਦੇ ਹਾਂ।
ਰੇਸੇ-ਗਿਲੇ ਤੇ ਵੈਰ-ਵਿਰੋਧ ਵਧਦੇ ਜਾਂਦੇ ਹਨ।
‘ਕਾਲੀ ਸੂਚੀ’ ਲਮੇਰੀ ਹੁੰਦੀ ਜਾਂਦੀ ਹੈ।
ਅਸੀਂ ਸੜਦੇ-ਬਲਦੇ-ਕੁਲਝਦੇ ਰਹਿੰਦੇ ਹਾਂ।
ਪਰਮਾਰਥ ਤੋਂ ਦੁਰੇਡੇ ਹੁੰਦੇ ਜਾਂਦੇ ਹਾਂ।
ਸਾਡੇ ਚੰਗੇ ਗੁਣ ਭੀ ‘ਗਲਦੇ’ ਜਾਂਦੇ ਹਨ।
‘ਰੱਬੀਅਤ’ ਤੋਂ ‘ਨਾਸਤਿਕ’ ਹੁੰਦੇ ਜਾਂਦੇ ਹਾਂ।
ਅਮੋਲਕ ਮਨੁਖਾ ਜੀਵਨ ਅਜਾਈਂ ਗਵਾ ਦਿੰਦੇ ਹਾਂ।
ਇਹ ਮਾਨਸਿਕ ਰੋਸੇ-ਗਿਲੇ, ਈਰਖਾ-ਦਵੈਤ ਆਦਿ ਸਮਾਜਿਕ ਜੀਵਨ ਤਾਂਈ ਹੀ ਸੀਮਿਤ ਨਹੀਂ - ਬਲਕਿ ਧਾਰਮਿਕ ਮੰਡਲ ਵਿਚ ਭੀ ਪ੍ਰਚਲਿਤ ਹਨ। ਜਿਸ ਕਾਰਨ ਅਖੌਤੀ ਧਰਮੀ ਲੋਕ, ਅਥਵਾ ‘ਮਜ਼ਹਬ’ ਭੀ ਆਪਸ ਵਿਚ ਇਕ ਦੂਜੇ ਦੇ ਅਉਗੁਣ ਛਾਂਟ ਕੇ ਈਰਖਾ-ਦਵੈਤ ਦੁਆਰਾ ‘ਮਜ਼ਹਬੀ ਤੁਅਸਬ’ ਦੀ ਜ਼ਹਿਰ ਫੈਲਾਉਂਦੇ ਹਨ।
ਇਸੇ ਲਈ ਗੁਰਬਾਣੀ ਵਿਚ ਲੋਕਾਂ ਦੇ ਅਉਗਣ ਛਾਂਟਣ ਦੀ ਬਜਾਏ - ‘ਆਪਨ ਆਪੁ ਬੀਚਾਰਿ’ ਦਾ ਤਾਕੀਦੀ ਉਪਦੇਸ਼ ਦਿਤਾ ਗਿਆ ਹੈ।
Upcoming Samagams:Close