3. ਪਿਛਲੀਆਂ ਯਾਦਾਂ ਦੀ ਸੰਗਤ - ਬੁੱਧੀ ਦੀ ਤਹਿ ਵਿਚ ਉਤਰੇ ਹੋਏ ਪਿਛਲੇ ਸੰਕਲਪ-ਵਿਕਲਪ।
ਨੀਵੀਂਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਵੇ, ਤਾਂ ਹੀ ਅਸੀਂ ਆਪਣੇ ਮਨ ਨੂੰ ਨੀਵੀਂਆਂ ਰੁਚੀਆਂ ਤੋਂ ਰੋਕ ਕੇ ਉਤਮ ਅਤੇ ਉਚੇਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਇਹੋ ਹੀ ਸਭ ਤੋਂ ਪਹਿਲੀ ਜ਼ਰੂਰੀ ਤੇ ਔਖੀ ਖੇਲ ਹੈ, ਜੋ ਕਿ ਉਤਮ ਪੁਰਸ਼ਾਂ ਦੀ ਅਗਵਾਈ ਤੇ ਸਹਾਇਤਾ ਬਗੈਰ ਅਤਿ ਔਖੀ ਹੈ, ਕਿਉਂਕਿ ਮਨ ਤਾਂ ਆਪਣੀ ਰੁਚੀ ਅਨੁਸਾਰ ‘ਮਾਇਕੀ ਖਿੱਚ’ ਦੁਆਰਾ ਸਹਿਜੇ ਹੀ ਹੇਠਾਂ ਨੂੰ ਖਿੱਚੀਂਦਾ ਜਾਂਦਾ ਹੈ।
ਜਦ ਕਦੇ ਭੀ ਪੁਰਾਣੀਆਂ ਨੀਵੀਂਆਂ ਯਾਦਾਂ ਉਠਣ ਤਾਂ ਉਸ ਵੇਲੇ ਫੌਰਨ ਉਹਨਾਂ ਨੂੰ ਭੁਲਾਉਣਾ ਜਾਂ ਬਦਲ ਕੇ ਉਚੇਰੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਸੌਖਾ ਸਾਧਨ ਹੈ। ਜੇ ਇਹ ਉਦਮ ਦ੍ਰਿੜ੍ਹਤਾ ਨਾਲ ਫੌਰਨ ਨਾ ਕੀਤਾ ਜਾਵੇ ਤਾਂ ਉਹ ਰੁਚੀ ਮੁੜ ਆਪਣੇ ਪੁਰਾਣੇ ਵਹਿਣ ਵਲ ਵਹਿ ਤੁਰੇਗੀ।
ਦੂਜੇ ਲਫਜ਼ਾਂ ਵਿਚ ਮਨ ਦੇ ਸਾਹਮਣੇ ਨੀਵੀਂਆਂ ਯਾਦਾਂ (negative memories) ਆਉਣ ਤਾਂ ਫੌਰਨ ਉਸ ਦੀ ਥਾਂ ਚੰਗੇਰੇ ਖਿਆਲਾਂ ਦੀ ਯਾਦ ਪੇਸ਼ ਕੀਤੀ ਜਾਵੇ ਤੇ ਮਨ ਨੂੰ ਉਚੇਰੀ ਅਤੇ ਚੰਗੇਰੀ ਸੇਧ ਦਿੱਤੀ ਜਾਵੇ।
ਦ੍ਰਿੜ੍ਹ ਹੋਏ ਖਿਆਲਾਂ ਨੂੰ ਦਬਾਉਣਾ ਜਾਂ ਮਿਟਾਉਣਾ ਔਖਾ ਹੈ, ਪਰ ਇਸ ਨੂੰ ਉਚੇਰੀ ਤੇ ਚੰਗੇਰੀ ਸੇਧ ਵੱਲ ਪ੍ਰੇਰਨਾ ਤੇ ਬਦਲਣਾ ਸੌਖਾ ਹੈ (it is easier to substitute out thoughts than to suppress them.)
ਸਾਡੇ ਮਨ ਦੇ ਖਿਆਲਾਂ ਦਾ ਬਣਨ ਦੇ ਸਾਧਨਾਂ ਵਿਚ ਅਭਿਆਸ ਜ਼ਰੂਰੀ ਅੰਗ ਹੈ, ਕਿਉਂਕਿ ਹੁਣ ਤਾਈਂ ਜੋ ਸਾਡੀਆਂ ਆਦਤਾਂ ਯਾ ਆਚਰਣ ਬਣਿਆ ਹੈ, ਉਹ ਸਾਡੇ ਲਗਾਤਾਰ ਅਭਿਆਸ (continuous repetition or practice) ਦਾ ਹੀ ਨਤੀਜਾ ਹੈ ਤੇ ਇਸ ਨੂੰ ਬਦਲਣ ਲਈ ਭੀ ਦ੍ਰਿੜ੍ਹਤਾ ਨਾਲ ਲਗਾਤਾਰ ਅਭਿਆਸ ਦੀ ਲੋੜ ਹੈ।
‘ਖਿਆਲਾਂ’ ਅਤੇ ਖਿਆਲਾਂ ਤੋਂ ਉਪਜੇ ‘ਕਰਮਾਂ’ ਦੇ ਦੁਹਰਾਉਣ ਅਥਵਾ ਅਭਿਆਸ ਨਾਲ ਹੀ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ। (concentration and repetition develops power in our thoughts and actions.)
ਇਸ ਲਈ ਅਭਿਆਸ (practice) ਦੀ ਬਾਬਤ ਡੂੰਘੀ ਵਿਚਾਰ ਕਰਨੀ ਜ਼ਰੂਰੀ ਹੈ, ਤੇ ਇਸ ਵਿਸ਼ੇ ਦੀ ਬਾਬਤ ਕਿਸੇ ਮਹਾਂਪੁਰਖ ਨੇ ਅੰਗਰੇਜ਼ੀ ਵਿਚ ਇਉਂ ਵਿਚਾਰ ਪੇਸ਼ ਕੀਤੇ