ਇਹਨਾਂ ਤੋਂ ਉਪਜੇ ਖਿਆਲਾਂ ਯਾ ਕਰਮਾਂ ਦੇ ਅਭਿਆਸ ਦੇ ਸਮੁੱਚੇ ਨਤੀਜੇ ਵਿਚੋਂ ਨਿਕਲੀ ਸੁਗੰਧੀ ਯਾ ਹਵਾੜ ਨੂੰ ‘ਆਚਾਰ’ ਯਾ ਸ਼ਖਸੀਅਤ ਕਿਹਾ ਜਾਂਦਾ ਹੈ।
Personality is the essence of cumulative effect of our thoughts and re-actions of past and present lives.
ਪਿਛਲੇ ਜਨਮ ਦੇ ਸੰਸਕਾਰ ਤਾਂ ਸਾਡੇ ਵਸ ਤੋਂ ਬਾਹਰ ਹਨ, ਪਰ ਇਸ ਜਨਮ ਦੇ ਕਾਰਣਾਂ ਨੂੰ ਸਹੀ ਸੇਧ ਦੇਣੀ ਸਾਡੇ ਵੱਸ ਵਿਚ ਹੈ, ਕਿਉਂਕਿ ਵਾਹਿਗੁਰੂ ਜੀ ਨੇ ਇਨਸਾਨ ਨੂੰ ਕਰਮ ਕਰਨ ਦੀ ਆਜ਼ਾਦੀ ਦਿਤੀ ਹੈ।
ਨਿਰਮਲ ਪਾਣੀ ਵਿਚ ਭਿੰਨ-ਭਿੰਨ ਕਿਸਮਾਂ ਤੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ, ਤਾਂ ਉਹ ਪਾਣੀ ਭਿੰਨ-ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ, ਕੋਈ ਮਿਲਗੋਭਾ ਘੋਲ (compound solution) ਬਣਦਾ ਜਾਵੇਗਾ ਤੇ ਹਰ ਇਕ ਚੀਜ਼ ਦੀ ਮਿਲਾਵਟ (addition) ਨਾਲ ਉਸ ਦੀ ਰੰਗਤ, ਸਵਾਦ ਤੇ ਬਨਾਵਟ (composition) ਵਿਚ ਤਬਦੀਲੀ ਹੁੰਦੀ ਜਾਵੇਗੀ। ਇਸ ਤਰ੍ਹਾਂ ਉਸ ‘ਘੋਲ’ ਦੀ ਸ਼ਖਸੀਅਤ ਨਾਲੋ-ਨਾਲ ਬਦਲਦੀ ਜਾਂਦੀ ਹੈ।
ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਘੋਲ (solution) ਵਿਚ, ਐਸ ਜਨਮ ਦੇ ਖਿਆਲਾਂ ਅਤੇ ਕਰਮਾਂ ਨਾਲ ਖਿਨ-ਖਿਨ, ਪਲ-ਪਲ ਸਾਡੇ ‘ਜੀਵਨ ਘੋਲ’ ਦੀ ਰੰਗਤ ਬਦਲਦੀ ਰਹਿੰਦੀ ਹੈ।
ਇਸ ਤਬਦੀਲੀ ਦੇ ਜ਼ਿੰਮੇਵਾਰ ਸਾਡਾ ਮਨ, ਮਨ ਦੇ ਖਿਆਲ ਤੇ ਕਰਮ ਹਨ। ਇਸ ਤਰ੍ਹਾਂ ਅਸੀਂ ਆਪਣੀਆਂ ਆਦਤਾਂ, ਆਚਰਨ, ਸ਼ਖਸੀਅਤ ਤੇ ਭਾਗ (fate) ਆਪ ਹੀ ਬਣਾ ਰਹੇ ਹਾਂ ਤੇ ਪਲ-ਪਲ ਬਦਲ ਰਹੇ ਹਾਂ।
ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਸਾਡੇ ਮਨ ਦੀ ਮੌਜੂਦਾ ਰੰਗਤ ਅਥਵਾ ਸ਼ਖਸੀਅਤ ਹੈ, ਉਹ -
ਇਸ ਜਨਮ ਦੇ ਖਿਆਲਾਂ
ਹੁਣ ਦੇ ਕਰਮਾਂ
ਦਾ ਸਮੁੱਚਾ ਨਤੀਜਾ (Cumulative essence) ਹੈ।