ਲੁੱਟ-ਖਸੁੱਟ
ਰਿਸ਼ਵਤਖੋਰੀ
ਧੋਖੇ ਬਾਜ਼ੀ
ਝੂਠ-ਫਰੇਬ
ਈਰਖਾ-ਦਵੈਤ
ਵੈਰ-ਵਿਰੋਧ
ਲੜਾਈਆਂ
ਜ਼ੁਲਮ
ਦਾ ਬੋਲ ਬਾਲਾ ਹੋ ਰਿਹਾ ਹੈ।
ਦੂਜੇ ਲਫ਼ਜ਼ਾਂ ਵਿਚ ਇਸ ਕਲਜੁਗ ਵਿਚ ਮਾਨਸਿਕ ਸੰਜਮ, ਇਖਲਾਕ ਯਾ ‘ਆਚਾਰ’ ਦੀ ਬਜਾਏ ਸਾਡੀ ਮੈਂ-ਮੇਰੀ ਦੀ ਹਉਂਧਾਰੀ ਸ਼ਖਸੀਅਤ ਨੂੰ ਜਾਇਜ਼-ਨਾਜਾਇਜ਼ ਤਰੀਕਿਆਂ ਨਾਲ ਪਾਲਣਾ-ਪੋਸਣਾ ਹੀ ਸਾਡਾ ਇਖਲਾਕ ਯਾ ‘ਆਚਾਰ’ ਬਣ ਚੁਕਿਆ ਹੈ।
ਗੁਰਬਾਣੀ ਵਿਚ ਸਾਡੀ ਇਸ ਅਧੋਗਤੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ -
ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥(ਪੰਨਾ-488)
ਐਸੇ ਸੱਚੇ-ਸੁੱਚੇ ਆਚਾਰ ਹੀਣ ਘੋਰ ਕਲਜੁਗ ਵਿਚ ਭੀ ਜਿਨ੍ਹਾਂ ਗੁਰਮੁਖਾਂ ਨੇ ਗੁਰਬਾਣੀ ਅਤੇ ਸਤਸੰਗ ਦੀ ਸ਼ਰਨ ਲਈ ਹੈ, ਉਹਨਾਂ ਨੂੰ -
ਗੁਰਮੁਖਿ ਸੁਖ ਫਲੁ ਸਾਧਸੰਗੁ ਮਾਇਆ ਅੰਦਰਿ ਕਰਨਿ ਉਦਾਸੀ ॥(ਵਾ. ਭਾ. ਗੁ. 15/21)
ਕਿਹਾ ਗਿਆ ਹੈ। ਪਰ ਐਸੇ ਗੁਰਬਾਣੀ ਦੇ ਸੱਚੇ-ਸੁੱਚੇ ਆਤਮਿਕ ਰੰਗਤ ਦੇ ਆਚਾਰੀ ਅਥਵਾ ਗੁਰਮੁਖ ਜਨ ਵਿਰਲੇ ਹੀ ਹੁੰਦੇ ਹਨ।
ਜਗਿ ਗਿਆਨੀ ਵਿਰਲਾ ਆਚਾਰੀ ॥(ਪੰਨਾ-313)
❈
Upcoming Samagams:Close