ਪਰ ਅਮਲੀ ਤੌਰ ਤੇ ਇਸ ਇਲਾਹੀ ਹੁਕਮ ਦੇ ਐਨ ਉਲਟ ਅਸੀਂ ਆਪਣੇ ਮਾਇਕੀ ਜੀਵਨ ਨੂੰ ਪਹਿਲ ਦਿੱਤੀ ਹੈ ਤੇ ਇਸ ਦੇ ਰੰਗਣ ਵਿਚ ਰੰਗੀਜ ਕੇ ਸਾਰੇ ਕੰਮ ਕਰਦੇ ਹਾਂ। ਇਥੋਂ ਤਾਈਂ ਕਿ ਪਰਮਾਰਥ ਯਾ ਗੁਰਬਾਣੀ ਨੂੰ ਭੀ ਇਸੇ ਮਾਇਕੀ ਰੰਗਣ ਨਾਲ ਪਰਖਦੇ ਤੇ ਢਾਲਦੇ ਹਾਂ। ਇਸੇ ਤਰ੍ਹਾਂ ਅਸੀਂ ਮਾਇਕੀ ਪੱਖ ਨੂੰ ਪਹਿਲ ਦਿਤੀ ਹੋਈ ਹੈ ਤੇ ਪਰਮਾਰਥ ਨੂੰ ਓਪਰਾ ਜਿਹਾ ਬਣਾ ਕੇ ਮਾਇਕੀ ਰੰਗਣ ਚਾੜ੍ਹੀ ਹੋਈ ਹੈ, ਜਿਸ ਦਾ ਨਤੀਜਾ ਸਾਡੇ ਧਾਰਮਿਕ ਜੀਵਨ ਵਿਚ ਪ੍ਰਤੱਖ ਜ਼ਾਹਿਰ ਹੈ।
ਇਸੇ ਭੁਲੇਖੇ ਤੇ ਗਲਤ ਅਕੀਦੇ (wrong conception) ਤੋਂ ਬਚਾਉਣ ਲਈ ਗੁਰਬਾਣੀ ਵਿਚ ਸਾਨੂੰ ਡਾਢੀ ਤਾੜਨਾ ਕੀਤੀ ਗਈ ਹੈ -
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥(ਪੰਨਾ-162)
ਬਹੁ ਕਰਮ ਦ੍ਰਿੜਾਵਹਿ ਨਾਮੁ ਵਿਸਾਰਿ ॥(ਪੰਨਾ-1277)
ਇਸ ਦਾ ਨਿਚੋੜ ਇਹ ਹੈ ਕਿ ਨਾਮ ਸਿਮਰਨ ਤੋਂ ਬਗੈਰ ਸਾਡੇ ਖਿਆਲ, ਕਰਮ ਅਤੇ ਆਚਾਰ - ਅਧੂਰੇ, ਫੋਕੇ, ਗਲਤ, ਹਾਨੀਕਾਰਕ ਤੇ ਦੁਖਦਾਈ ਹੋ ਸਕਦੇ ਹਨ। ਜਿਸ ਕਾਰਨ ਸਾਡੇ ਸਾਰੇ ਕਰਮ-ਧਰਮ ਅਜਾਈਂ ਜਾਂਦੇ ਹਨ ਤੇ ਸਾਡਾ ਜੀਵਨ ਮਾਇਕੀ ਭਰਮ-ਭੁਲਾਵੇ ਵਿਚ ਬਿਰਥਾ ਜਾ ਰਿਹਾ ਹੈ।
ਕੋਟਿ ਕਰਮ ਕਰਤੋ ਨਰਕਿ ਜਾਵੈ ॥(ਪੰਨਾ-230)
ਪਿਛਲੇ ਜ਼ਮਾਨੇ ਵਿਚ ਜਨਤਾ ਨੂੰ ਉਚੇਰੀ-ਚੰਗੇਰੀ ਜੀਵਨ ਸੇਧ ਦੀ ਕਦਰ-ਕੀਮਤ ਹੁੰਦੀ ਸੀ, ਜਿਸ ਨਾਲ ਉਹਨਾਂ ਦਾ ਇਖਲਾਕ ਯਾ ਆਚਾਰ ਉਚਾ-ਸੁੱਚਾ ਹੁੰਦਾ ਸੀ। ਇਸ ਉਚੇ-ਸੁੱਚੇ ਇਖਲਾਕ ਨੂੰ ਕਾਇਮ ਰਖਣ ਲਈ ਉਹਨਾਂ ਵਿਚ ਸਵੈ-ਸੰਜਮ (discipline) ਭੀ ਹੁੰਦਾ ਸੀ। ਜਿਸ ਕਾਰਨ ਉਹਨਾਂ ਨੂੰ ਨਿਜੀ, ਖਾਨਦਾਨੀ ਅਤੇ ਕੌਮੀ ਇਖਲਾਕ