ਇਸ ਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਦੇਖਿਆ ਗਿਆ ਹੈ ਕਿ ਸਾਰੀ ਉਮਰ ਅਫੀਮ ਖਾਂਦਿਆਂ-ਖਾਂਦਿਆਂ ਅਫੀਮ ਦਾ ‘ਅਸਰ’, ਉਸ ਦੇ ਰਗੋ-ਰੇਸ਼ੇ ਵਿਚ ਇਤਨਾ ਡੂੰਘਾ ਉਤਰ ਕੇ ‘ਰਸ’ ਯਾ ‘ਸਮਾ’ ਜਾਂਦਾ ਹੈ ਕਿ ਉਹ ਅਮਲੀ ਸਮੁੱਚੇ ਤੌਰ ਤੇ ਅਫੀਮ ਦਾ ਹੀ ‘ਅੰਤ੍ਰੀਵ ਸਰੂਪ’ ਬਣ ਜਾਂਦਾ ਹੈ ਤੇ ਉਸ ਦੇ ਜੀਵਨ ਦੇ ਹਰ-ਇਕ ਪਹਿਲੂ ਯਾਨੀ -
ਵਿਚ ‘ਅਫੀਮ’ ਦੀ ‘ਝਲਕ’ ਦਿਖਾਈ ਦਿੰਦੀ ਹੈ।
ਐਸੇ ਜੀਵਨ ਦੇ ਧੁਰ ਅੰਤਿਸ਼ਕਰਨ ਵਿਚੋਂ ਆਪ-ਮੁਹਾਰੇ ਫੁਟ ਕੇ ਨਿਕਲੀ ਹੋਈ ‘ਹਵਾੜ’ ਨੂੰ ‘ਆਚਾਰ’ ਕਿਹਾ ਜਾਂਦਾ ਹੈ।
ਪਿਛਲੀ ਵਿਚਾਰ ਤੋਂ ਸਿੱਧ ਹੋਇਆ ਕਿ ‘ਆਚਾਰ’ (character) ਸਾਡੇ ਆਪਣੇ ਹੀ ਖਿਆਲਾਂ, ਕਰਮਾਂ ਤੇ ਆਦਤਾਂ ਦੇ ਲੰਮੇ ਅਭਿਆਸ (practice) ਦਾ ਸਮੁੱਚਾ ਨਤੀਜਾ ਹੈ।
ਸਾਡੇ ਚੰਗੇ ਯਾ ਮਾੜੇ ਹੋਣ ਦਾ ਕਾਰਣ ਸਾਡੇ ਪਿਛਲੇ ਸੰਸਕਾਰ, ਅਜੋਕਾ ਵਾਤਾਵਰਨ ਤੇ ਸੰਗਤ ਹੁੰਦੇ ਹਨ। ਇਹਨਾਂ ਦੇ ਅਸਰ ਅਧੀਨ ਸਾਡੇ ਖਿਆਲ, ਕਰਮ, ਆਦਤਾਂ, ਸੁਭਾਉ ਅਤੇ ‘ਆਚਾਰ’ ਅਥਵਾ ‘ਸ਼ਖਸੀਅਤ’ ਬਣਦੀ ਹੈ।
ਜਿਸ ਤਰ੍ਹਾਂ ਭਿੰਨ-ਭਿੰਨ ਬੀਜਾਂ ਤੋਂ ਉਪਜੇ ਬੂਟਿਆਂ ਦੀਆਂ ਟਾਹਣੀਆਂ, ਪੱਤੇ, ਫਲ, ਰਸ, ਰੰਗ, ਸੁਗੰਧੀ ਹਰ ਇਕ ਬੀਜ ਦੀ ਅੰਦਰਲੀ ਸ਼ਖਸੀਅਤ ਦੀ ਰੰਗਤ ਯਾ ਕਿਸਮ ਤੇ ਨਿਰਭਰ ਹੈ।
ਦੂਜੇ ਲਫ਼ਜ਼ਾਂ ਵਿਚ ਸਾਡਾ ‘ਆਚਾਰ’ ਹੇਠ ਲਿਖੇ ਕਾਰਣਾਂ ਦੁਆਰਾ ਬਣਦਾ ਹੈ -
2. ਇਸ ਜਨਮ ਦੀ ਸੰਗਤ ਦਾ ਅਸਰ