ਜੇ ਕੋਈ ਗੁਰਮੁਖ ਉਚੀਆਂ-ਸੁੱਚੀਆਂ ਆਤਮਿਕ ਲੇਖਣੀਆਂ ਲਿਖਦਾ ਭੀ ਹੈ, ਤਾਂ ਪ੍ਰਕਾਸ਼ਕ (publisher) ਉਹਨਾਂ ਨੂੰ ਛਾਪਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਇਹਨਾਂ ਦੀ ਮੰਗ ਬਾਜ਼ਾਰ ਵਿਚ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਉਹਨਾਂ ਦੀ ਪੂੰਜੀ ਰੁਕ (block) ਜਾਂਦੀ ਹੈ।
ਇਸ ਤਰ੍ਹਾਂ ਕਿਤਾਬਾਂ ਯਾ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਵਿਚਾਰ ਕਰਨਾ ਅਤੇ ਅਸਰ ਲੈਣਾ ਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਯਾ ਕੁਸੰਗਤ ਕਰਨੀ ਹੈ, ਜਿਸ ਦਾ ਅਸਰ ਅਤਿ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ।
ਇਸ ਲਈ ਨੀਵੀਂ ਰੰਗਣ ਵਾਲੀਆਂ ਕਿਤਾਬਾਂ ਜਾਂ ਪਰਚਿਆਂ ਦੀ ਬਜਾਏ, ਉੱਚੀਆਂ ਧਾਰਮਿਕ ਕਿਤਾਬਾਂ ਯਾ ਗੁਰਬਾਣੀ ਪੜ੍ਹਨ ਦੀ ਲੋੜ ਹੈ।
ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥
ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥(ਪੰਨਾ-95)
ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥(ਪੰਨਾ-95)
3. ਭੜਕਾਊ ਸੰਗਤ - ਜਿਵੇਂ ਸਿਨੇਮਾ, ਨਾਚ, ਮੁਜਰੇ ਅਤੇ ਜੀਭ ਯਾ ਕੰਨ ਦੇ ਸੁਆਦ, ਆਦਿ।
ਆਨ ਰਸਾ ਜੇਤੇ ਤੈ ਚਾਖੇ ॥
ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥(ਪੰਨਾ-18)
ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥(ਪੰਨਾ-18)
ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥(ਪੰਨਾ-1287)
ਇਸ ਬਾਬਤ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੁਆਰਾ ਇਉਂ ਉਪਦੇਸ਼ ਦਿਤੇ ਹਨ-
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ॥.....
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥(ਪੰਨਾ-16)
ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ॥.....
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥(ਪੰਨਾ-16)
ਨਾਲ ਹੀ ਮਨ ਨੂੰ ਨੀਵੀਂ ਰੁਚੀ ਵਲ ਪ੍ਰੇਰਨ ਵਾਲੇ ਦ੍ਰਿਸ਼, ਸਿਨੇਮਾ (Cinema) ਆਦਿ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ।
ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ
ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥(ਪੰਨਾ-922)
ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥(ਪੰਨਾ-922)
Upcoming Samagams:Close