ਇਸ ਲੇਖ ਦੇ ਸ਼ੁਰੂ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ, ਕਿ ਸਾਡੇ ‘ਆਚਰਨ’ ਮੁੱਢਲੇ ਕਾਰਨ ਸਾਡੇ -
ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਨ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ‘ਧੁਰਾ’ ਹੈ, ਜਿਸ ਦੁਆਲੇ ਸਾਡੇ ਖਿਆਲ, ਕਰਮ, ਆਦਤਾਂ ਤੇ ‘ਆਚਾਰ’ ਘੁੰਮ ਰਹੇ ਹਨ। ਸੰਗਤ ਦੇ ਚੰਗੇ-ਮਾੜੇ ਦਾ ਨਿਰਨਾ ਭੀ ਸਾਡੇ ਸੰਸਕਾਰਾਂ ਦੁਆਰਾ ਬਣੀ ਹੋਈ ਕਸਵੱਟੀ ਨਾਲ ਹੀ ਕੀਤਾ ਜਾਂਦਾ ਹੈ ਤੇ ਉਸੇ ਰੰਗਤ ਦੇ ਪ੍ਰਾਇਨ ਹੀ ਖਿਆਲ ਉਪਜਦੇ ਤੇ ਕਰਮ ਕੀਤੇ ਜਾਂਦੇ ਹਨ।
ਪਿਛਲੇ ਸੰਸਕਾਰ ਤਾਂ ਸਾਡੇ ਵੱਸ ਵਿਚ ਨਹੀਂ ਹਨ, ਪਰ ਵਾਤਾਵਰਨ ਤੋਂ ਸੰਗਤ ਦਾ ਨਿਰਨਾ ਕਰਨਾ ਤੇ ਉਸ ਚੁਣੌਤੀ ਉਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੇਧ ਦੇਣੀ ਸਾਡੇ ਵੱਸ ਵਿਚ ਹੈ।
ਇਸ ਨਿਰਨੇ ਅਤੇ ਚੁਣੌਤੀ ਦਾ ਆਧਾਰ ਤ੍ਰੈ-ਗੁਣਾਂ ਦੇ ਦਾਇਰੇ ਅੰਦਰ ਸਾਡੀ ਹਉਮੈ ਦੇ ਅਧੀਨ ਸੰਸਕਾਰਾਂ ਤੇ ਵਾਤਾਵਰਨ ਦੀ ਸੰਗਤ ਹੈ।
ਭਿੰਨ-ਭਿੰਨ ਦੇਸ਼ਾਂ ਦੇ ਧਰਮਾਂ ਵਿਚ ਵਾਤਾਵਰਨ ਅਤੇ ਪੁਰਾਣੀ ਸੰਸਕ੍ਰਿਤੀ ਅਨੁਸਾਰ ਕਿਸਮ-ਕਿਸਮ ਦੇ ਰਿਵਾਜ ਅਤੇ ਅਕੀਦੇ (conception) ਪ੍ਰਚਲਤ ਹਨ। ਕਿਸੇ ਇਕ ਦੇਸ਼ ਯਾ ਧਰਮ ਵਿਚ ਜਿਹੜੀ ਚੰਗੀ ਗੱਲ ਸਮਝੀ ਜਾਂਦੀ ਹੈ, ਉਹ ਦੂਜੇ ਦੇਸ਼ ਯਾ ਧਰਮ ਵਿਚ ਮਾੜੀ ਯਾ ਨੀਵੀਂ ਸਮਝੀ ਜਾਂਦੀ ਹੈ।
ਇਸੇ ਤਰ੍ਹਾਂ ਜ਼ਮਾਨੇ ਨਾਲ ਭੀ ਖਿਆਲਾਂ ਦੇ ਚੰਗੇ-ਮਾੜੇ ਅਤੇ ਉਚੇ-ਨੀਵੇਂ ਦਾ ਨਿਰਨਾ ਤੇ ਕਦਰ-ਕੀਮਤ ਭੀ ਬਦਲਦੇ ਰਹਿੰਦੇ ਹਨ, ਜਿਸ ਕਾਰਨ ਭਿੰਨ-ਭਿੰਨ ਦੇਸ਼ਾਂ, ਧਰਮਾਂ ਤੇ ਇਨਸਾਨਾਂ ਦੇ ਆਪਸ ਵਿਚ ਮਤ-ਭੇਦ, ਵਾਦ-ਵਿਵਾਦ ਅਤੇ ਝਗੜੇ ਹੁੰਦੇ ਰਹਿੰਦੇ ਹਨ।
ਦੂਜੇ ਲਫਜ਼ਾਂ ਵਿਚ ਸਾਡੇ ਖਿਆਲਾਂ ਦਾ ਨਿਰਨਾ ਅਤੇ ਸੰਗਤ ਦੀ ਚੁਣੌਤੀ ਤ੍ਰੈ-ਗੁਣਾਂ ਦੇ ਬਦਲਦੇ ਵਾਤਾਵਰਨ ਉਤੇ ਨਿਰਭਰ ਹੈ, ਜਿਸ ਦੀ ਕੋਈ ਬੁਨਿਆਦ ਨਹੀਂ ਤੇ ਨਾ ਹੀ