ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥(ਪੰਨਾ-628)
ਤਿਨਿ ਸਗਲੀ ਚਿੰਤ ਮਿਟਾਈ॥(ਪੰਨਾ-628)
ਗੁਰੂ ਨਾਨਕ ਸਾਹਿਬ ਨੂੰ ਜਦ ‘ਇਲਾਹੀ ਰੌਂ’ ਆਉਂਦੀ ਸੀ ਤਾਂ ਉਹ ਕਹਿੰਦੇ ਸਨ, ‘ਮਰਦਾਨਿਆ ਰਬਾਬ ਵਜਾ, ਬਾਣੀ ਆਈ ਹੈ।’
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ॥(ਪੰਨਾ-308)
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ॥(ਪੰਨਾ-566)
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨ ਵੇ ਲਾਲੋ॥(ਪੰਨਾ-722)
ਦਾਸਨਿ ਦਾਸੁ ਕਹੈ ਜਨੁ ਨਾਨਕੁ
ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ॥(ਪੰਨਾ-734)
ਹਉ ਆਪਹੁ ਬੋਲਿ ਨਾ ਜਾਣਦਾ
ਮੈ ਕਹਿਆ ਸਭੁ ਹੁਕਮਾਉ ਜੀਉ॥(ਪੰਨਾ-763)
ਨਾਨਕ ਬੋਲੈ ਤਿਸ ਕਾ ਬੋਲਾਇਆ॥(ਪੰਨਾ-1271)
ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ॥(ਪੰਨਾ-1279)
ਜੇ ਨਿਜ ਪ੍ਰਭ ਮੋ ਸੋ ਕਹਾ
ਸੋ ਕਹਿਹੋ ਜਗ ਮਾਹਿ॥(ਪਾ: 10)
ਇਲਾਹੀ ਮੰਡਲ ਦਾ ‘ਪ੍ਰਕਾਸ਼’ ਅਮਿਤ ਅਤੇ ‘ਅਨਹਦ’ ਹੈ, ਇਸ ਲਈ ‘ਬਾਣੀ’ ਵੀ ‘ਅਨਹਦ’ ਹੈ।
ਅਨਹਦ ਬਾਣੀ ਸਬਦੁ ਵਜਾਏ॥(ਪੰਨਾ-231)
ਅਨਹਦ ਬਾਣੀ ਨਾਦੁ ਵਜਾਇਆ॥(ਪੰਨਾ-375)
ਅਨਹਦ ਬਾਣੀ ਗੁਰਮੁਖਿ ਵਖਾਣੀ
ਜਸੁ ਸੁਣਿ ਸੁਣਿ ਮਨੁ ਤਨੁ ਹਰਿਆ॥(ਪੰਨਾ-781)
ਜਸੁ ਸੁਣਿ ਸੁਣਿ ਮਨੁ ਤਨੁ ਹਰਿਆ॥(ਪੰਨਾ-781)
ਇਹ ਇਲਾਹੀ ‘ਪ੍ਰਕਾਸ਼’ ਨਾ ਬਦਲਦਾ ਹੈ ਅਤੇ ਨਾ ਨਾਸ ਹੈ ਵਾਲਾ ਹੈ। ਇਸ ਲਈ ਬਾਣੀ ਵੀ ਅਬਿਨਾਸੀ ਅਤੇ ‘ਸਚ’ ਹੈ।
Upcoming Samagams:Close