ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥(ਪੰਨਾ-੧੩੩)
ਹਉਮੈ ਨਾਵੇ ਨਾਲਿ ਵਿਰੋਧੁ ਹੈ
ਦੁਇ ਨ ਵਸਹਿ ਇਕ ਠਾਇ॥(ਪੰਨਾ-560)
ਦੁਇ ਨ ਵਸਹਿ ਇਕ ਠਾਇ॥(ਪੰਨਾ-560)
ਨਾਮੁ ਵਿਸਾਰਿ ਮਨਿ ਤਨਿ ਦੁਖੁ ਪਾਇਆ॥
ਮਾਇਆ ਮੋਹੁ ਸਭੁ ਰੋਗੁ ਕਮਾਇਆ॥(ਪੰਨਾ-1064)
ਮਾਇਆ ਮੋਹੁ ਸਭੁ ਰੋਗੁ ਕਮਾਇਆ॥(ਪੰਨਾ-1064)
ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ॥(ਪੰਨਾ-1099)
ਜਉ ਲਉ ਰਿਦੈ ਨਹੀ ਪਰਗਾਸਾ ਤਉ ਲਉ ਅੰਧ ਅੰਧਾਰਾ॥(ਪੰਨਾ-12005)
ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ॥
ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ॥(ਪੰਨਾ-1413)
ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ॥(ਪੰਨਾ-1413)
ਇਸ ‘ਮਾਇਕੀ ਅਗਿਆਨਤਾ’ ਦੇ ਭਰਮ ਵਿਚ ਜੀਵ ਨੂੰ ਅਪਣੇ ਅਸਲੀ ‘ਜੋਤ-ਸਰੂਪੀ’ ‘ਆਪੇ’ ਦੀ ਸੋਝੀ ਅਥਵਾ ਗਿਆਨ ਨਹੀਂ ਹੁੰਦਾ - ਜਿਸ ਕਰਕੇ ਉਹ ਆਪਣੇ ਆਤਮਿਕ ‘ਵਿਰਸੇ’ ਤੋਂ ‘ਅਤਿ ਅੰਨਾ ਬੋਲਾ’ ਹੁੰਦਾ ਹੈ। ਇਸ ਤਰ੍ਹਾਂ ਅਕਾਲ ਪੁਰਖ ਦੀ ਹੋਂਦ ਨੂੰ ‘ਭੁੱਲ’ ਕੇ ਝੂਠੀ ਮਾਇਆ ਦੇ ਹਨੇਰ ਖਾਤੇ ਵਿਚ ਅਮੀਰ, ਗਰੀਬ, ਸਿਆਣੇ, ਗਿਆਨੀ, ਫਿਲਾਸਫਰ, ਭਲੇ-ਭਲੇਰੇ ਆਦਿ ਜੀਵ ਹੀ, ਸਰੀਰਕ ‘ਅੰਨਿਆਂ-ਬੋਲਿਆਂ’ ਵਾਂਗ, ਪਲਚ-ਪਲਚ ਕੇ ਕਰਮ ਕਰਦੇ ਤੇ ਦੁਖੀ ਹੁੰਦੇ ਰਹਿੰਦੇ ਹਨ।
ਮਾਇਆ ਮੋਹਿ ਇਹੁ ਜਗੁ ਸੁਤਾ॥
ਨਾਮੁ ਵਿਸਾਰਿ ਅੰਤਿ ਵਿਗੁਤਾ॥(ਪੰਨਾ-112)
ਨਾਮੁ ਵਿਸਾਰਿ ਅੰਤਿ ਵਿਗੁਤਾ॥(ਪੰਨਾ-112)
ਮਾਇਆ ਮੋਹੁ ਜਗਤੁ ਸਬਾਇਆ॥
ਤ੍ਰੈ ਗੁਣ ਦੀਸਹਿ ਮੋਹੇ ਮਾਇਆ॥...
ਦੇਵੀ ਦੇਵਾ ਮੂਲੁ ਹੈ ਮਾਇਆ॥
ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ॥
ਕਾਮੁ ਕ੍ਰੋਧੁ ਪਸਰਿਆ ਸੰਸਾਰੇ॥
ਆਇ ਜਾਇ ਦੁਖੁ ਪਾਵਣਿਆ॥(ਪੰਨਾ-129)
ਤ੍ਰੈ ਗੁਣ ਦੀਸਹਿ ਮੋਹੇ ਮਾਇਆ॥...
ਦੇਵੀ ਦੇਵਾ ਮੂਲੁ ਹੈ ਮਾਇਆ॥
ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ॥
ਕਾਮੁ ਕ੍ਰੋਧੁ ਪਸਰਿਆ ਸੰਸਾਰੇ॥
ਆਇ ਜਾਇ ਦੁਖੁ ਪਾਵਣਿਆ॥(ਪੰਨਾ-129)
ਅੰਤਰਿ ਅਲਖੁ ਨਾ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥
ਮਾਇਆ ਮੋਹਿ ਸਭੇ ਜਗੁ ਸੋਇਆ
ਇਹੁ ਭਰਮੁ ਕਹਹੁ ਕਿਉ ਜਾਈ॥(ਪੰਨਾ-205)
ਮਾਇਆ ਮੋਹਿ ਸਭੇ ਜਗੁ ਸੋਇਆ
ਇਹੁ ਭਰਮੁ ਕਹਹੁ ਕਿਉ ਜਾਈ॥(ਪੰਨਾ-205)
ਇਹ ਸਾਰੀ ‘ਖੇਲ’ ਤ੍ਰੈ-ਗੁਣਾਂ ਤੋਂ ਉਪਰ, ਚੌਥੇ ਪਦ ਦੀ ‘ਅਨੁਭੀ ਖੇਲ’ ਹੈ ਜਿਸ ਨੂੰ ਸਾਡੀ ਅਲਪ ਬੁੱਧੀ ਦੀਆਂ ਚਤੁਰਾਈਆਂ, ਉਕਤੀਆਂ, ਜੁਗਤੀਆਂ, ਗਿਆਨ, ਫਿਲਾਸਫੀਆਂ ‘ਪਕੜ’ ਨਹੀਂ ਸਕਦੀਆਂ, ਅਥਵਾ ‘ਅਨੁਭਵ’ ਨਹੀਂ ਕਰ ਸਕਦੀਆਂ।
ਇਸ ਲਈ ਸਾਰੇ ‘ਮਾਇਆਧਾਰੀ’ ਅਥਵਾ ਮਇਕੀ ਅਗਿਆਨਤਾ ਦੇ ਭਰਮ ਵਿਚ ਫਸੇ ਹੋਏ ‘ਜੀਵ’ -
Upcoming Samagams:Close