1. ‘ਕੱਚੀ ਸਰਸੋਂ ਨੂੰ ਪੀੜ ਕੇ, ਨਾ ‘ਖਲ’ ਬਣਦੀ ਹੈ ਤੇ ਨਾ ਤੇਲ|’
  2. ਵਿਉਂਤ ਅਨੁਸਾਰ ਦੁਧ ਨਾ ਜਮਾਇਆ ਜਾਵੇ ਤਾਂ ਉਸ ਵਿਚੋਂ ਨਾ ਮੱਖਣ ਨਿਕਲਦਾ ਹੈ ਅਤੇ ਨਾ ਲਸੀ ਬਣਦੀ ਹੈ|

ਇਸੇ ਤਰ੍ਹਾਂ ਗੁਰਬਾਣੀ ਨੂੰ ਅੰਤਰ-ਆਤਮੇ ਬੁਝੇ, ਸੀਝੇ ਅਤੇ ਅਨੁਭਵ ਕੀਤੇ ਬਗੈਰ, ਗੁਰਬਾਣੀ ਦੇ ਅੰਤ੍ਰਵਿ ਭਾਵਾਂ ਦੇ ਗੁੱਝੇ ਭੇਦਾਂ ਦਾ, ਦਿਮਾਗੀ, ਪ੍ਰਚਾਰ ਕਰਨ ਦਾ ਕੋਈ ਖ਼ਾਸ ਲਾਭਦਾਇਕ ਅਸਰ ਨਹੀਂ ਹੋ ਸਕਦਾ| ਏਸੇ ਕਾਰਣ ਇਤਨਾ ਜ਼ਿਆਦਾ ਦਿਮਾਗੀ ਧਰਮ ਪ੍ਰਚਾਰ ਹੋਣ ਦੇ ਬਾਵਜੂਦ ਅਸੀਂ ਗੁਰਬਾਣੀ ਦੇ -ਡੂੰਘੇ ਅਰਥ, ਅੰਤ੍ਰਵਿ ਭਾਵਨਾਂ, ਅਨੁਭਵੀ ਗਿਆਨ, ਗੁੱਝੇ ਭੇਦੇ, ਆਤਮ-ਪ੍ਰਕਾਸ਼, ਆਤਮ ਰੁਣ-ਝੁਣ, ਮਹਾਂ ਰਸ, ਚਾਉ, ਸੁਖ, ਖੇੜਾ, ਨਾਮ ਤੋਂ ਵਾਂਝੇ ਜਾ ਰਹੇ ਹਾਂ|

ਇਸੇ ਕਾਰਣ ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆ ਰਹੀ | ਬਾਹਰਮੁੱਖੀ ਧਾਰਮਿਕ ਕਰਮ-ਕਿਰਿਆ ਕਰਦੇ ਹੋਏ ਭੀ, ਰੁੱਖਾ, ਸੁੱਖਾ, ਫੋਕਾ, ਢਹਿੰਦੀਆਂ ਕਲਾਂ ਵਾਲਾ ਜੀਵਨ ਬਤੀਤਕਰ ਰਹੇ ਹਾਂ| ਜੀਵਨ ਖੇਤਰ ਦੇ ਹਰ ਪੱਖ ਵਿਚ, ‘ਪੰਜ-ਜਨਾਂ’ ਦੇ ਟਾਕਰੇ ਵਿਚ, ‘ਹਾਰ ਖਾ ਕੇ’ ਚਿਤ ਹੋ ਜਾਂਦੇ ਹਾਂ ਅਤੇ ਅਤਿਅੰਤ ਨਿਰਾਸਤਾ (frustration) ਵਿਚ ਰੱਬ ਤੋਂ ਅਸ਼੍ਰਧਕ ਤੇ ਬੇਮੁੱਖ ਹੋ ਜਾਂਦੇ ਹਾਂ|

ਜਿਸ ਤਰ੍ਹਾਂ ‘ਪੀ. ਐਚ. ਡੀ.’ ਦੀ ਡਿਗਰੀ ਲਈ, ਕਿਸੇ ਮਜ਼ਮੂਨ ਦੀ ਡੂੰਘੀ ਖੋਜ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਆਤਮਿਕ ਜਗਿਆਸੂਆਂ ਨੂੰ ਗੁਰਮੁਖ ਪ੍ਰਚਾਰਕ ਬਣਨ ਲਈ, ਸਾਧ-ਸੰਗਤ ਵਿਚ ਸਬਦ-ਸੁਰਤ ਦੁਆਰਾ, ਅਟੁਟ ਸਿਮਰਨ-ਅਭਿਆਸ ਕਰਕੇ, ਆਪਣੇ ਅੰਦਰਲੇ ‘ਆਤਮਿਕ-ਖੂਟਹੇ’ ਦੀਆਂ ਡੂੰਘਿਆਈਆਂ ਵਿਚ, ਗੁਰਬਾਣੀ ਦੇ ਅੰਤ੍ਰਵਿ ਭਾਵ ਯਾ ਤੱਤ ਨੂੰ-ਖੋਜਣ, ਬੁਝਣ, ਚੀਨਣ, ਸੀਝਣ, ਅਨੁਭਵ ਕਰਨ ਦੀ ਲੋੜ ਹੈ|

ਗੁਰਮਤਿ ਖੋਜਿ ਲਹਹੁ ਘਰੁ ਬਹੁੜਿ ਨ ਗਰਪ ਮਝਾਰਾ ਹੇ ||(ਪੰਨਾ-1030)
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ||(ਪੰਨਾ-684)
Upcoming Samagams:Close

31 Aug - 01 Sep - (India)
Tarn Taran, PB
Gurudwara Sahib Baba Raja Ram Ji,3km Form Sabra And 13km From Herokay
Phone Number 9855945729, 9463922946,7073455467

07 Sep - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe