ਧਰਮ-ਪ੍ਰਚਾਰ ਵਾਲਾ ਦਿਮਾਗੀ ਗਿਆਨ, ਆਤਮਿਕ ਮੰਡਲ ਦੇ ‘ਅਨੁਭਵੀ ਧਰਮ’ ਦੀ ਸਿਰੋ ‘ਟੋਹ’ ‘ਇਸ਼ਾਰਾ’, ਦਿਮਾਗੀ-ਸੇਧ ਹੀ ਦੇ ਸਕਦਾ ਹੈ, ਪਰ ਇਲਾਹੀ ‘ਅਨੁਭਵੀ ਗਿਆਨ’ ਦੇ ਪ੍ਰਕਾਸ਼ ਤੇ ‘ਜਲਵੇ’ ਨੂੰ ਬੁਝਣ, ਸੀਝਣ, ਚੀਨਣ, ਪਹਿਚਾਨਣ ਤੇ ਮਾਨਣ ਤੋਂ ਅਸਮਰਥ ਹੈ|
ਇਹ ਦਿਮਾਗੀ ਗਿਆਨ, ਸਾਡੇ ਮਨ ਦੇ ‘ਸਬਲ ਭ੍ਰਮ-ਗੜ੍ਹ’ ਨੂੰ ਤੋੜ ਨਹੀਂ ਸਕਦਾ ਤੇ ਹਉਮੈਂ ਦੇ ਭਰਮ-ਭੁਲਾਵੇ ਦੀ ਅਗਿਆਨਤਾ ਦੇ ‘ਹਨੇਰ’ ਨੂੰਦੂਰ ਕੀਤੇ ਬਗੈਰ, ਅੰਤਰ ਆਤਮੇ ਇਲਾਹੀ ਪ੍ਰਕਾਸ਼ ਦਾ ਅਨੁਭਵ ਨਹੀਂ ਹੋ ਸਕਦਾ-
ਸਭ ਕਥਿ ਕਥਿ ਰਹੀ ਲੁਕਾਈ ||(ਪੰਨਾ-655)
ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ||(ਪੰਨਾ-1302)
Our intellectual approach to outer dogmatic religion can at best, take us to the outer court-yard of Divine Realm of God, but is unable to intorduce and usher our souls into the Inner Mansions of God's Kingdom.
ਇਸ ਦਾ ਪੰਜਾਬੀ ਵਿਚ ਅਨੁਵਾਨ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ-ਸਾਡਾ ਦਿਮਾਗੀ ਗਿਆਨ ਸਾਨੂੰ ਜ਼ਿਆਦਾ ਤੋਂ ਜ਼ਿਆਦਾ, ਆਤਮਿਕ ਮੰਡਲ ਦੇ ‘ਬਾਹਰਲੇ ਵੇੜ੍ਹੇ’ ਦੀ ‘ਟੋਹ’ ਜਾਂ ‘ਸੇਧ’ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ|
ਬਾਹਰ ਮੁਖੀ ਮਾਇਕੀ ਮੰਡਲ ਦੇ ਧਰਮ-ਪ੍ਰਚਾਰਕਾਂ ਲਈ, ਧਾਰਮਿਕ ਗਿਆਨ ਦੀਆਂ ਯੋਗਤਾਵਾਂ ਤੇ ਡਿਗਰੀਆਂ ਦੀ ਲੋੜ ਹੈ| ਇਨ੍ਹਾਂ ਧਾਰਮਿਕ ਡਿਗਰੀਆਂ ਨੂੰ ਹਾਸਲ ਕਰਨ ਲਈ-