ਸਾਜਨ ਸੰਤ ਕਰਹੁ ਇਹੁ ਕਾਮੁ ||
ਆਨ ਤਿਆਗਿ ਜਪਹੁ ਹਰਿ ਨਾਮੁ ||(ਪੰਨਾ-290)
ਆਨ ਤਿਆਗਿ ਜਪਹੁ ਹਰਿ ਨਾਮੁ ||(ਪੰਨਾ-290)
ਪੂਜਸਿ ਨਾਹੀ ਜਪ ਤਪ ਜੇਤੇ ਸਪ ਊਪਰਿ ਨਾਮੁ ||(ਪੰਨਾ-401)
ਉਪਰਲੇ ਗੁਰਵਾਕ ਅਨੁਸਾਰ, ਆਤਮਿਕ ਮੰਡਲ ਦੇ ਇਲਾਹੀ ਅਨੁਭਵੀ ਗਿਆਨ ਦੇ ਪ੍ਰਚਾਰ ਲਈ-
- ਬੁੱਧੀ ਮੰਡਲ ਦੇ ਦਿਮਾਗੀ ਗਿਆਨ ਤੋਂ ‘ਉਤਾਹਾਂ ਉਠ’ ਕੇ,
- ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਕਰਦਿਆਂ ਹੋਇਆਂ,
- ਬਿਰਤੀਆਂ ਨੂੰ ਅੰਤ੍ਰ-ਆਤਮੇ ਹਿਰਦੇ ਦੇ ‘ਖੂਹਟੇ’ ਵਿਚ ਉਤਾਰ ਕੇ,
- ‘ਸ਼ਬਦ-ਸੁਰਤ’ ਵਿਚ ਜੋੜ ਕੇ,
- ਅਟੁਟ ‘ਨਾਮ ਅਭਿਆਸ ਕਮਾਈ’, ਕਰਨ ਦੀ ਲੋੜ ਹੈ|
ਇਸ ਤਰ੍ਹਾਂ ‘ਨਾਮ ਸਿਮਰਨ ਕਮਾਈ’ ਤੇ ਸੇਵਾ ਕਰਦਿਆਂ ਹੋਇਆਂ, ਸਤਿਗੁਰਾਂ ਦੀ ‘ਨਦਰਿ-ਕਰਮ’ ਹੁੰਦੀ ਹੈ ਗੁਰਸਿਖ ਦੇ ਅੰਤ੍ਰ-ਆਤਮੇ ਹੀ - ‘ਅਨੁਭਵ ਪ੍ਰਕਾਸ਼’ ‘ਗੋਵਿਦੁ ਗਜਿਆ’, ਸਬਦ ‘ਵੁੱਠਾ’, ‘ਨਦਰੀਨਦਰਿ ਨਿਹਾਲ’, ਅਬਿਚਲੀ ਜੋਤ ਦਾ ਵਿਕਾਸ, ਪ੍ਰੇਮ ਛੋਹ, ਅਨਹਦ ਧੁਨੀ, ਗੁਰ ਪ੍ਰਸਾਦਿ, ਸਬਦ, ਨਾਮ, ਪ੍ਰੀਤ, ਪ੍ਰੇਮ, ਰਸ, ਚਾਉ ਆਦਿ ਸਾਰੇ ਇਲਾਹੀ ਗੁਣ, ਸਹਿਜ ਸੁਭਾਇ, ਅਚਿੰਤ ਹੀ ਸਫੁਟਤ ਹੋ ਜਾਂਦੇ ਹਨ| ਇਸ ਤਰ੍ਹਾਂ ਉਹ ਬਖਸ਼ਿਆ ਹੋਇਆ ਗੁਰਮੁਖ ਪਿਆਰਾ, ‘ਵਡ ਭਾਗਾ’ ਤੇ ਲਾਖੀਣਾ ਹੋ ਜਾਂਦਾ ਹੈ ਅਤੇ -
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ||(ਪੰਨਾ-306)
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ||(ਪੰਨਾ-306)
ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ||(ਪੰਨਾ-381)
ਵਾਲੀ ਆਤਮਿਕ ਅਵਸਥਾ ਦਾ ਪ੍ਰਤੀਕ ਹੋ ਜਾਂਦਾ ਹੈ| ਅਸਲ ਵਿਚ-
Upcoming Samagams:Close