ਮਾਇਕੀ ਮੰਡਲ ਦੇ ਭਰਮ ਦੇ ਹਨੇਰ ਵਿਚੋਂ, ਉਤਾਹਾਂ ਉਠ ਕੇ, ਆਤਮਿਕ ਮੰਡਲ ਦੇ ਨਿਰਮਲ ਪ੍ਰਕਾਸ਼ ਵਿਚ, ਉਡਾਰੀਆਂ ਲਾਉਂਦੇ ਹਨ, ਅਤੇ ਇਲਾਹੀ ‘ਹੁਕਮੁ’ ਪ੍ਰਾਇਣ ਹੋ ਕੇ ਪਰਉਪਕਾਰੀ ਜੀਵਨ ਬਤੀਤ ਕਰਦੇ ਹੋਏ, ‘ਹੁਕਮੁ’ ਦੀ ਕਾਰ ਕਮਾਉਂਦੇ ਹਨ-
ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ
ਹੋਰੁ ਕਿਆ ਜਾਣਾ ਗੁਣ ਤੇਰੇ ||(ਪੰਨਾ-919)
ਹੋਰੁ ਕਿਆ ਜਾਣਾ ਗੁਣ ਤੇਰੇ ||(ਪੰਨਾ-919)
ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ||(ਪੰਨਾ-432)
ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ....||(ਪੰਨਾ-508)
ਜਹ ਬੈਸਾਲਹਿ ਤਹ ਬੈਸਾ ਸੁਆਮੀ
ਜਹ ਭੇਜਹਿ ਤਹ ਜਾਵਾ ||(ਪੰਨਾ-993)
ਜਹ ਭੇਜਹਿ ਤਹ ਜਾਵਾ ||(ਪੰਨਾ-993)
ਪ੍ਰਭ ਡੋਰੀ ਹਾਥਿ ਤੁਮਾਰੇ ||(ਪੰਨਾ-626)
ਇਸ ਆਤਮਿਕ ਅਵਸਥਾ ਵਿਚ ‘ਹਰਿ ਜਨ’ ਦਾ ‘ਆਪਾ ਮਿਟ ਜਾਂਦਾ’ ਹੈ ਤੇ ਉਹ ‘ਨਾਨਕ-ਘਰ’ ਦਾ ਬੈ ਖਰੀਦ ‘ਗੋਲਾ’ ਅਥਵਾ ‘ਹੁਕਮੀ ਬੰਦਾ’ ਬਣ ਕੇ ‘ਹੁਕਮੀ ਕਾਰ’ ਕਰਦਾ ਹੈ| ਉਸ ਅੰਦਰ ‘ਹਉਮੈਂ’ ਦੀ ਲੇਸ ਮਾਤਰ ਭੀ ਨਹੀਂ ਹੁੰਦੀ|
ਪਿਛਲੀਆਂ ਲੇਖਾਂ ਵਿਵਚ ਦਸਿਆ ਜਾ ਚੁੱਕਾ ਹੈ, ਕਿ ਸ੍ਰਿਸ਼ਟੀ ਦੇ ਦੋ ਅੱਡ ਅੱਡ ਮੰਡਲ ਹਨ-
- ਤ੍ਰੈਗੁਣੀ ਮਾਇਕੀ ਮੰਡਲ|
- ਅਨੁਭਵੀ ਆਤਮਿਕ ਮੰਡਲ|
ਤ੍ਰੈਗੁਣੀ ਮਾਇਕੀ-ਮੰਡਲ ਵਿਚ ਭਿੰਨ ਭਿੰਨ ‘ਧਰਮ’ ਪ੍ਰਚਲਤ ਹਨ, ਇਨ੍ਹਾਂ ਧਰਮਾਂ ਦੇ ਪ੍ਰਚਾਰ ਦੇ ਵੱਖਰੇ ਵੱਖਰੇ ਤਰੀਕੇ ਹਨ, ਜੋ ਕਿ ਦੂਜੇ ਦੇ ਸਹਾਇਕ ਭੀ ਹਨ ਅਤੇ ਵਿਰੋਧੀ ਭੀ ਹੋ ਸਕਦੇ ਹਨ|
ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਦਾ ਅਸਰ ਸਰੋਤਿਆਂ ਦੀ ਬੁੱਧੀ ਮੰਡਲ ਦੇ ਦਾਇਰੇ ਤਾਈਂ ਸੀਮਤ ਹੁੰਦਾ ਹੈ| ਇਹ ਤ੍ਰੈਗੁਣੀ ਮਾਇਕੀ-ਮੰਡਲ ਦੇ
Upcoming Samagams:Close