ਆਤਮਿਕ ਮੰਡਲ ਦੇ ‘ਇਲਾਹੀ ਧਰਮ’ ਦਾ ‘ਪ੍ਰਚਾਰ’ ਸਾਰਿਆਂ ਜੀਵਾਂ ਦੇ ਅੰਤਰ-ਆਤਮੇ ਹੀ-
ਹੋ ਰਿਹਾ ਹੈ|
ਚੁਰਾਸੀ ਲੱਖ ਜੂਨਾਂ ਤਾਂ, ਇਸ ਇਲਾਹੀ ‘ਧਰਮ-ਪ੍ਰਚਾਰ’ ਦਾ ਅਭੋਲ ਤੇ ਅਨਜਾਣੇ ਹੀ ਲਾਹਾ ਲੈ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਦੀ ਸਿਆਣਪ ਵਿਚ ‘ਏਹੜ-ਤੇਹੜ’ ‘ਸੰਸੇ’ ਦੁਆਰਾ ਹਉਮੈਂ ਦੀ ਹਨੇਰੀ ਕਾਲ-ਕੋਠੜੀ ਵਿਚ ਕੈਦ ਹੋ ਜਾਂਦਾ ਹੈ| ਇਸ ਤਰ੍ਹਾਂ ਇਨਸਾਨ ਇਲਾਹੀ ‘ਹੁਕਮ’ ਦੀ ਰਵਾਨਗੀ ਤੋਂ ਨਿਕਲ ਕੇ ‘ਜੀਵਨ-ਰੌਂ’ ਤੋਂ ਬੇ-ਸੁਰਾ (Out of tune) ਹੋ ਜਾਂਦਾ ਹੈ ਅਤੇ ਮਾਇਆ ਦੀ ਖਿੱਚ ਦੇ ਘੁੰਮਣ-ਘੇਰ ਵਿਚ ਫਸ ਜਾਂਦਾ ਹੈ|
ਇਨਸਾਨ ਦੇ ਇਸ ‘ਆਪ ਹੁਦਰੇ ਪੁਣੇ’ ਤੇ ਬੇ-ਮੁਖਤਾਈ ਦੀ ਹਾਲਤ ਤੇ ਤਰਸ ਕਰਕੇ, ਅਕਾਲ-ਪੁਰਖ ਨੇ ਸਾਨੂੰ ਆਪਣੀ ਨਿੱਘੀ ਗੋਦ ਵਲ ਮੋੜਨ ਲਈ ਅਤੇ ਆਤਮਿਕ ਮੰਡਲ ਦੀ ਸੋਝੀ ਦੇਣ ਲਈ, ਧੁਰੋਂ ਹੀ ਗੁਰੂ, ਅਵਤਾਰ ਦੁਨੀਆਂ ਵਿਚ ਪਠਾਏ, ਜਿਨ੍ਹਾਂ ਨੇ ਭਿੰਨ ਭਿੰਨ ਧਰਮ ਚਲਾਏ ਅਤੇ ਸਾਡੀ ਜੀਵਨ-ਸੇਧ ਲਈ, ਉਹਨਾਂ ਨੇ ਆਪੋ-ਆਪਣੀਆਂ ਬਾਣੀਆਂ ਰਚੀਆਂ| ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ, ਆਤਮਿਕ-ਜੀਵਨ ਵਾਲੇ ਗੁਰਮੁਖ ਪਿਆਰੇ, ਮਹਾਂ-ਪੁਰਖ, ਸਾਧ, ਸੰਤ ਭੀ, ਸਾਨੂੰ ਆਤਮਿਕ ਪ੍ਰੇਰਨਾ, ਅਗਵਾਈ ਅਤੇ ਸਹਾਇਤਾ ਦੇਣ ਲਈ, ਦੁਨੀਆਂ ਵਿਚ ਵਿਚਰਦੇ ਰਹਿੰਦੇ ਹਨ|
ਇਹ ਸਾਰਾ ਬਾਹਰ ਮੁੱਖੀ ਦਿਮਾਗੀ ਧਰਮ ਪ੍ਰਚਾਰ ਦਾ ਸਿਲਸਿਲਾ, ਸਿਰੋ ਆਪ-ਹੁਦਰੇ, ਬੇ-ਸੁਰੇ, ਮਨਮੁਖ ਇਨਸਾਨਾਂ ਲਈ ਹੀ ਰਚਿਆ