ਦੀ ਸ਼ਰਧਾ ਦੇ ਤਾਕ ਖੋਲ੍ਹੇ ਤੇ ਅਕਾਲ ਪੁਰਖ ਧਾ ਕੇ ਆਪਣੇ ਗਵਾਚੇ ਬੱਚੇ ਨੂੰ ਮੁੜ ਆਪਣੇ ਗਲ ਲਾ ਸਕੇ|
ਦੂਜੇ ਲੋਜ਼ਾਂ ਵਿਚ, ਸਾਧ ਸੰਗਤ ਦੁਆਰਾ, ਜਦ ਕਦੇ ‘ਜੀਵ’ ਅਕਾਲ ਪੁਰਖ ਨੂੰ ਸ਼ਰਧਾ ਭਾਵਨੀ ਨਾਲ ਯਾਦ ਕਰਕੇ ਮਿਲਣ ਦੀ ਮਾੜੀ ਮੋਟੀ ਤਾਂਘ ਜ਼ਾਹਰ ਕਰਦਾ ਹੈ, ਤਾਂ ਅਕਾਲ ਪੁਰਖ ਫ਼ੌਰਨ ਆਪਣੇ ਜੀਵ ਨੂੰ ਗਲ ਨਾਲ ਲਾ ਲੈਂਦਾ ਹੈ| ਇਸ ਤੋਂ ਪ੍ਰਤੱਖ ਹੈ, ਕਿ ਅਸੀਂ ਤਾਂ ਕਦੀ ਕਦਾਈਂ ਛਿਨ ਮਾਤ੍ਰ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ, ਯਾ ਉਸ ਨੂੰ ਮਿਲਣ ਦੀ ਤਾਂਘ ਕਰਦੇ ਹਾਂ, ਪਰ ਅਕਾਲ ਪੁਰਖ ਜੁਗਾਂ-ਜੁਗਾਂਤਰਾਂ ਤੋਂ ਆਪਣੇ ਬੱਚੇ ਨੂੰ ਹਰ ਸੰਭਵ ਜ਼ਰੀਏ ਨਾਲ ਗਲ ਲਾਉਣ ਦਾ ਉਪਰਾਲਾ ਕਰਦਾ ਰਹਿੰਦਾ ਹੈ| ਭਾਵੇਂ ਅਸੀਂ ਇਸ ਆਤਮਿਕ ਤਾਂਘ, ਪਿਆਰ, ਖਿੱਚ, ਮਿਹਰ, ਬਖਸ਼ਿਸ਼, ਗੁਰ ਪ੍ਰਸਾਦਿ ਤੋਂ ਅਨਜਾਣ ਹਾਂ|
ਏਸ ਇਲਾਹੀ ਤਾਂਘ-ਖਿੱਚ-ਪਿਆਰ ‘ਪ੍ਰੀਤ ਡੋਰੀ’ ਨੂੰ ਹੀ ‘ਧਰਮ ਪ੍ਰਚਾਰ’ ਕਿਹਾ ਜਾਂਦਾ ਹੈ|
ਸਾਡੀ ਨਿਮਖ ਮਾਤਰ ਤਾਂਘ ਖਿੱਚ, ਪਿਆਰ ਨਾਲੋਂ ਅਕਾਲ ਪੁਰਖ ਦੀ ਆਪਣੀ ਅੰਸ਼-‘ਜੀਵ’ ਲਈ ‘ਮਾਂ-ਮਮਤਾ’ ਵਾਲੀ ਤਾਂਘ, ਪਿਆਰ ਦਾ ਉਛਾਲ, ਪ੍ਰੇਮ-ਡੋਰੀ ਦੀ ਖਿੱਚ, ਕਰੋੜਾਂ ਗੁਣਾਂ ਜ਼ਿਆਦਾ ਤੀਬਰ ਤੇ ਤੀਖਣ ਹੈ| ਏਸੇ ਨੂੰ ਇਲਾਹੀ ‘ਬਿਰਦ’ ਕਿਹਾ ਜਾਂਦਾ ਹੈ-
ਸਤਿਗੁਰੁ ਕੋਟਿ ਪੈਂਡਾ ਆਗੇ ਹੋਏ ਲੇਤ ਹੈ ||
ਏਕ ਬਾਰ ਸਤਿਗੁਰ ਮੰਤ੍ਰ ਸਿਮਰਨ ਮਾਤ੍ਰ
ਸਿਮਰਨ ਤਾਂਹਿ ਬਾਰੰਬਾਰ ਗੁਰੁ ਹੇਤ ਹੈ ||(ਕ. ਭਾ. ਗੁ: 111)
ਇਹ ਇਲਾਹੀ ਬਿਰਦ-