ਜਦ ਕਦੀ ਸਾਧ ਸੰਗਤ ਵਿਚ ਸਿਮਰਨ ਦੁਆਰਾ ‘ਜੀਵ’ ਇਲਾਹੀ ‘ਪ੍ਰੇਮ-ਡੋਰੀ’ ਦਾ ਤੁਣਕਾ ਮਹਿਸੂਸ ਕਰਦਾ ਹੈ, ਤਾਂ ਜੀਵ ਦੇ ਅੰਤਰਆਤਮੇ, ਆਪਣੀ ‘ਇਲਾਹੀ-ਮਾਂ’, ਅਕਾਲ ਪੁਰਖ ਦੀ ਯਾਦ, ਤਾਂਘ, ਖਿੱਚ, ਪਿਆਰ ਉਪਜਦਾ ਹੈ, ਤੇ ਇਲਾਹੀ ‘ਮਾਂ ਦੀ ਗੋਦ’ ਦਾ ਨਿੱਘਾ ਪਿਆਰ, ਰਸ ਤੇ ਸ਼ਾਂਤੀ ਮਾਣਦਾ ਹੈ|
ਜੀਵ ਮਾਇਆ ਦੇ ਭਰਮ-ਭੁਲਾਵੇ ਅੰਦਰ, ਮਾਇਕੀ ਦਲਦਲ (marsh) ਵਿਚ ਪਲਚ-ਪਲਚ ਕੇ, ਦੁਖੀ ਜੀਵਨ ਬਤੀਤ ਕਰ ਰਿਹਾ ਹੈ| ਪਰ ਬਾਵਜੂਦ, ਦੁਖਦਾਈ ਜੀਵਨ ਦੇ ਜੀਵ ਇਸ ਵਿਚੋਂ ਨਿਕਲਣ ਦਾ ਖ਼ਿਆਲ ਜਾਂ ਉਪਰਾਲਾ ਨਹੀਂ ਕਰਦਾ, ਕਿਉਂਕਿ ਇਸ ਨੂੰ ਸੋਝੀ ਹੀ ਨਹੀਂ, ਕਿ ਕੋਈ ਐਸੀ ਅਵਸਥਾ ਹੈ, ਜਿਥੇ ਦੁਖ ਕੋਈ ਨਹੀਂ, ਸਦਾ ਸੁਖ ਤੇ ਖੈਰ ਹੈ| ਪਰ ਜੇਕਰ ਜੀਵ ਨੂੰ ਐਸੀ ਉੱਚੀ-ਸੁੱਚੀ ਅਵਸਥਾ ਦਾ ਗਿਆਨ ਤੇ ਨਿਸਚਾ ਹੋ ਜਾਵੇ, ਤਾਂ ਉਹ ਮਾਇਕੀ ਨਰਕ-ਰੂਪੀ ਜੀਵਨ ਤੋਂ ਦੁਖੀ ਤੇ ਤੰਗ ਆ ਕੇ ਇਸ ਵਿਚੋਂ ਨਿਕਲਣ ਦੀ ‘ਲਾਲਸਾ’ ਕਰਦਾ ਹੈ ਪਰ ਫੇਰ ਵੀ ਨਿਕਲ ਨਹੀਂ ਹੁੰਦਾ ਕਿਉਂਕਿ ਮਾਇਕੀ ਪੰਜ ਵਿਕਾਰਾਂ ਦੀ ਹਠੀਲੀ ਫੌਜ ਦਾ ਟਾਕਰਾ ਕਰਨਾ ਜੀਵ ਲਈ ਅਸੰਭਵ ਹੈ| ਇਸ ਤਰ੍ਹਾਂ ਮਾਇਆ ਦੇ ਦੁਖਾਂ ਤੋਂ ਅੱਕ ਕੇ, ਬੇਵੱਸ ਹੋ ਕੇ, ਵੈਰਾਗ ਵਿਚ ਆ ਕੇ ਜਦ ਜੀਵ ਸੱਚੇ ਦਿਲੋਂ ਆਪਣੇ ਸਤਿਗੁਰੂ ਪਾਸ “ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ......” ਦੀ ਜੋਦੜੀ ਕਰਦਾ ਹੈ, ਤਾਂ ਸਤਿਗੁਰੂ ਫ਼ੌਰਨ ਆਪਣੇ ਪਿਆਰੇ ਬੱਚੇ ‘ਜੀਵ’ ਤੇ ਤ੍ਰੁੱਠ ਕੇ ‘ਬਾਹ ਪਕੜਿ ਪ੍ਰਭਿ ਕਾਢਿਆ, ਕੀਨਾ ਅਪਨਾਇਆ’ ਦੀ ਕਲਾ ਵਰਤਾ ਕੇ, ਜੀਵ ਨੂੰ ਮਾਇਆ ਦੀ ਦਲਦਲ ਵਿਚੋਂ ਕੱਢ ਕੇ, ਆਪਣੇ ਇਲਾਹੀ ਗਲ ਨਾਲ ਲਾ ਲੈਂਦੇ ਹਨ|
ਜਿਸ ਤਰ੍ਹਾਂ ਮਾਂ ਦੇ ਹਿਰਦੇ ਵਿਚ, ਆਪਣੇ ਡੁੱਬੇ ਯਾ ਗੁਆਚੇ ਬੱਚੇ ਲਈ ਅਤਿਅੰਤ ਤੀਬਰ ਤਾਂਘ ਲੱਗੀ ਰਹਿੰਦੀ ਹੈ, ਤੇ ਉਸ ਨੂੰ ਲੱਭਣ ਤੇ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ| ਏਸੇ ਤਰ੍ਹਾਂ ਜਦ ਤੋਂ ਅਸੀਂ ਆਪਣੀ ਇਲਾਹੀ ਮਾਂ ਨੂੰ ਭੁਲ ਕੇ ਉਸ ਤੋਂ ਵਿਛੜੇ ਹਾਂ, ਜੁਗਾਂ-ਜੁਗਾਂਤਰਾਂ ਤੋਂ ਅਕਾਲ ਪੁਰਖ, ਗੁਰੂਆਂ, ਅਵਤਾਰਾਂ ਰਾਹੀਂ ਧਰਮ ਪ੍ਰਚਾਰ ਕਰਕੇ, ਆਪਣੀ ਅੰਸ਼-ਜੀਵ ਦੇ ਹਿਰਦੇ ਦਾ ਦਰਵਾਜ਼ਾ ਖਟਕਾਉਂਦਾ ਰਿਹਾ ਹੈ ਤਾਂ ਕਿ ਜੀਵ ਆਪਣੇ ਹਿਰਦੇ