ਪ੍ਰੇਮ-ਪਿਆਲਾ ਹੈ
ਗੁਰ ਪ੍ਰਸਾਦਿ ਹੈ
ਹੁਕਮ ਹੈ
ਸ਼ਬਦ ਹੈ
ਨਾਮ ਹੈ|
ਇਹ ਬਿਰਦ-
- ਪਹਿਲਾਂ ਚੁਰਾਸੀ ਲੱਖ ਜੂਨਾਂ ਵਿਚ ‘ਨਾਲ ਲਿਖੇ’ ਹੁਕਮ ਦੁਆਰਾ, ਜੀਵ ਦੇ ਨਾਲ, ਅਨਜਾਣੇ ਹੀ ਓਤਪੋਤ ਵਰਤ ਰਿਹਾ ਹੈ|
- ਇਨਸਾਨੀ ਜੂਨ ਵਿਚ, ਜੀਵ ਦੀ ‘ਭੁੱਲ’ ਜਾਂ ‘ਬੇਮੁਖਤਾ’ ਦੀ ਹਾਲਤ ਵਿਚ, ਗੁਰੂਆਂ, ਅਵਤਾਰਾਂ, ਗੁਰਮੁਖ ਪਿਆਰਿਆਂ, ਮਹਾਂ ਪੁਰਖਾਂ ਦੀ ‘ਸੰਗਤ ਵਿਚ ਵਰਤ ਰਿਹਾ ਹੈ|’
- ਗੁਰਬਾਣੀ, ਕੀਰਤਨ, ਕਥਾ, ‘ਸਾਧ-ਸੰਗਤ’ ਦੁਆਰਾ ਵਰਤ ਰਿਹਾ ਹੈ|
- ਧਰਮ ਪ੍ਰਚਾਰ ਦੁਆਰਾ ਵਰਤ ਰਿਹਾ ਹੈ|
- ਜਦ ਜੀਵ ਨੂੰ ਆਪਣੇ ਕਰਤੇ ਦੀ ਸੋਝੀ ਹੋਣ ਨਾਲ, ਅਕਾਲ ਪੁਰਖ ਵਲ ਰੁਚੀ, ਤਾਂਘ, ਸ਼ਰਧਾ, ਕਾਂਖੀ, ਭੁੱਖ, ਪਿਆਸ ਲਗ ਜਾਵੇ ਤਾਂ ਸਤਿਗੁਰੂ ਦੀ ਅੰਤਰ-ਆਤਮੇ ‘ਨਦਰ-ਕਰਮ’ ਦੁਆਰਾ, ਆਤਮਿਕ ਗਿਆਨ ਦਾ ਅਨੁਭਵ, ਇਲਾਹੀ ਰਸ, ਰੰਗ, ਤੇ ਹੋਰ ਅਨੇਕਾਂ ਅਸਚਰਜ ਇਲਾਹੀ ਦਾਤਾਂ ਵਿਚ, ਇਸ ‘ਬਿਰਦ’ ਦਾ ਪ੍ਰਗਟਾਵਾ ਹੁੰਦਾ ਹੈ|
ਬਿਜਲੀ ਦਾ ਨਿਰਾ ਪੁਰਾ ਕਿਤਾਬੀ ਗਿਆਨ ਸਿਰੋ ਦਿਮਾਗ ਦਾ ਵਿਸ਼ਾ ਹੈ| ਇਹ ਦਿਮਾਗੀ ਗਿਆਨ ਬਿਜਲੀ ਦਾ ਦਾਮਨਿਕ ਨਿੱਜੀ ਤਜਰਬਾ (personal experience of electric shock) ਕਰਾਉਣ ਤੋਂ ਅਸਮਰੱਥ ਹੈ| ਇਸ ਨਿੱਜੀ ਤਜਰਬੇ ਲਈ ਬਿਜਲੀ ਦੀ ਤਾਰ ਨਾਲ ਛੋਹਣਾ ਲਾਜ਼ਮੀ ਹੈ (contact with live electric wire) |
Upcoming Samagams:Close