ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ||(ਪੰਨਾ-523)
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ||(ਪੰਨਾ-7)
ਇਸ ਅੰਤਰ-ਆਤਮੇ ਧਰਮ ਪ੍ਰਚਾਰ ਲਈ ਕਿਸੇ ਦਿਮਾਗੀ-
ਗੂੜੇ-ਗਿਆਨ
ਧੜੇ-ਧਿਆਨ
ਫ਼ਿਲੌਸਫ਼ੀ
ਵਾਦ-ਵਿਵਾਦ
ਕਰਮ-ਕਾਂਡ
ਹਠ ਧਰਮ
ਦੀ ਲੋੜ ਨਹੀਂ, ਕਿਉਂਕਿ ਇਹ ‘ਇਲਾਹੀ ਦਾਤ’-
‘ਮੋਲ ਨ ਮੁਲੀਐ’
‘ਤੋਲ ਨ ਤੁਲੀਐ’
‘ਜੋਰ ਨ ਮੰਗਣ’
‘ਦੇਨ ਨ ਜੋਰ’ ਹੈ
ਜੋਰ ਨ ਸੁਰਤੀ ਗਿਆਨ ਵੀਚਾਰ ਹੈ|
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ||(ਪੰਨਾ-1378)
ਕਿਸੇ ਮਹਾਂ ਪੁਰਖ ਨੇ ‘ਸਿਮਰਨ ਜੀਵਨ’ ਦੀ ਬਾਬਤ ਇਉਂ ਦਰਸਾਇਆ ਹੈ-“ਸਤਿਗੁਰਾਂ ਦੀਫ਼ਕੀਰੀ ਢਾਈ ਅਖਰੀਫ਼ਕੀਰੀ ਹੈ ਤੇ ਇਸਫ਼ਕੀਰੀਜੀਵਨ ਦੀਆਂ ਲੋੜਾਂ ਵੀ ਢਾਈ ਅੱਖਰੀਆਂ ਹਨ, ਸਿਮਰਨ ਤੇ ਧਿਆਨ ਦੇ ਦੋ ਅੱਖਰ ਤੇ ਅੱਧਾ ਅੱਖਰ ‘ਅਲਿਪਤ’ ਰਹਿਣ ਦਾ ਪੜ੍ਹਨਾ| ਤੇ ਲੋੜਾਂ ਤ੍ਰੈ-ਕੁਲੀ, ਜੁਲੀ, ਗੁਲੀ ਇਕ ਘਰ, ਇਕ ਪਹਿਨਣ ਦਾ ਬਸਤਰ, ਤੇ ਖਾਣ ਨੂੰ ਰੋਟੀ! ਤੇ ਇਨ੍ਹਾਂ ਤ੍ਰੈ ਸਮਾਨਾਂ ਦੇ ਨਾਨ੍ਹਾ ਰੰਗ,ਫ਼ਕੀਰਾਂ, ਸੰਤਾਂ ਦੀ ਆਪਣੀ ਆਪਣੀ ਮੌਜ ਤੇ ਸੁਰਤ ਦੀ ਖੁਸ਼ੀ ਅਨੁਸਾਰ| ਹਾਂ ਜੀ, ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ (ਜਾਗ) ਦੇ ਅਸੂਲ ਪਰ ਰਖਿਆ ਹੈ, ‘ਸਿਮਰਨ ਜੀਵਨ’, ‘ਇਲਾਹੀ-ਜੀਵਨ’ ਦਾ ਦੂਸਰਾ ਨਾਮ ਹੈ|
Upcoming Samagams:Close