ਇਕ ਤੰਗ ਜਿਹਾ ਰਾਹ ਹੈ, ਪਰ ਜੋਤਿ ਨਿਰੰਕਾਰੀ ਦੇ ਅਬਿਚਲ-ਨਗਰ ਨੂੰ ਇਹੋ ਰਾਹ ਜਾਂਦਾ ਹੈ|
ਅਸਲ ਵਿਚ ਇਹ ‘ਅਲਿਪਤ ਵਰਤੀ’ ਹੀ ਸੰਸਾਰ ਦਾ ਭਲਾ ਕਰਨੇ ਹਾਰ ਹਨ| ਹਾਂ ਜੀ, ਇਹ ਦੁਨੀਆਂ ਦਾ ਭਲਾ ਕਰਨ ਵਾਲੇ ਅਬਿਚਲ ਨਗਰ ਪਹੁੰਚੇ ਤੇ ਉਥੋਂ ਦੇ ਵਾਸੀ ਹੋਏ| ਪਰ ਹਾਂ, ਉਨ੍ਹਾਂ ਦੇ ਨਾਮਾਂ ਤੇ ਨਿਸ਼ਾਨਾਂ ਦੀ, ਜਗਤ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਖ਼ਬਰ ਨਹੀਂ| ਜਗਤ ਵਿਚ ਤਾਂ ਜਣਾ ਖਣਾ ਮੁਦੱਈ, ਤੁੰਮੇ ਵਜੀਰ ਬਣੀ ਬੈਠੇ ਹਨ| ਪਰ ਸੰਸਾਰ ਦਾ ਅਸਲੀ ਭਲਾ ਕਰਨ ਵਾਲੇ, ਗਾ ਵਿਚੋਂ ਉਠ ਕੇ ਸੂਲੀਆਂ ਪਰ ਚੜ੍ਹ ਗਏ, ਤੇ ਉਨ੍ਹਾਂ ਦੇ ਸੀਸ, ਜਿਨ੍ਹਾਂ ਦਾ ਭਲਾ ਕਰਨ ਆਏ, ਉਨ੍ਹਾਂ ਦੀਆਂ ਤਲਵਾਰਾਂ ਨੇ ਉਡਾਏ| ਹੁਣ ਇਹ “ਅੰਨ੍ਹੇ ਕੁੱਤੇ ਹਰਨਾਂ ਮਗਰ” ਪਰਉਪਕਾਰ ਨੂੰ ਉੱਠ ਭੱਜੇ ਹਨ, ਜਿਉਂ ਥੁੱਕਾਂ ਨਾਲ ਵੜੇ ਪੱਕ ਜਾਣਗੇ! ਲੋਕੀਂ, ਸੋਸਾਇਟੀ (ਭਾਈਚਾਰਾ) ਬਣਾਨ ਦੇ ਯਤਨਾਂ ਵਿਚ ਹਨ, ਪਰ ਸੱਚ ਇਹ ਹੈ, ਕਿ ਜਿਥੇ ਇਕ ਆਦਮੀ ਦੇ ਬਣਾਉਣ ਵਾਸਤੇ ਮਿੰਟ-ਮਿੰਟ ਧੁਰ ਦਰਗਾਹੋਂ ਸੁਨੇਹੇ ਆਂਵਦੇ ਹਨ, ਘੰਟੀ ਘੜਿਆਲ ਵਜਦੇ ਹਨ, ਕਈਫ਼ਰਿਸ਼ਤੇ, ਦੇਵਤੇ ਛਾਇਆ ਰਖਦੇ ਹਨ, ਤੇ ਫੇਰ ਅਨੇਕ ਜਨਮਾਂ ਪਿਛੋਂ ਇਕ ‘ਰੂਹ’ ਤਿਆਰ ਹੋਂਵਦੀ ਹੈ| ਇਸੇ ਕਾਰਨ ਸੱਚ ਦੇ ਅਭਿਲਾਖੀ ਸਿਮਰਨ ਵਾਲੇ ਦੁਨੀਆਂ ਥੀਂ ਸਦਾ ਅਲਿਪਤ ਰਹਿੰਦੇ ਹਨ ਯਥਾ :-
ਲੋਗਨ ਸਿਉ ਮੇਰਾ ਠਾਠਾ ਬਾਗਾ || 1 ||
ਬਾਹਰਿ ਸੂਤੁ ਸਗਲ ਸਿਉ ਮਉਲਾ ||
ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ || 1 || ਰਹਾਉ ||
ਮੁਖ ਕੀ ਬਾਤ ਸਗਲ ਸਿਉ ਕਰਤਾ ||
ਜੀਅ ਸੰਗਿ ਪ੍ਰਭੁ ਅਪਨਾ ਧਰਤਾ || 2 ||
ਦੀਸਿ ਆਵਤ ਹੈ ਬਹੁਤੁ ਭੀਹਾਲਾ ||
ਸਗਲ ਚਰਨ ਕੀ ਇਹੁ ਮਨੁ ਰਾਲਾ || 3 ||
ਨਾਨਕ ਜਨਿ ਗੁਰ ਪੂਰਾ ਪਾਇਆ ||