ਮੂ ਲਾਲਨ ਸਿਉ ਪ੍ਰੀਤਿ ਬਨੀ || ਰਹਾਉ ||
ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ||(ਪੰਨਾ-827)
ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ||(ਪੰਨਾ-827)
ਹਰਿ ਸਿਮਰਨਿ ਧਾਰੀ ਸਭ ਧਰਨਾ ||....
ਹਰਿ ਸਿਮਰਨਿ ਕੀਓ ਸਗਲ ਅਕਾਰਾ ||(ਪੰਨਾ-263)
ਹਰਿ ਸਿਮਰਨਿ ਕੀਓ ਸਗਲ ਅਕਾਰਾ ||(ਪੰਨਾ-263)
ਕੁਦਰਤ ਦੀ ਇਸੇ ‘ਪ੍ਰੇਮ-ਡੋਰੀ’ ਦੀ ਇਲਾਹੀ ਖਿੱਚ ਨੂੰ ‘ਧਰਮ’, ‘ਮਜ਼ਹਬ’ ਜਾਂ ‘ਪ੍ਰਮਾਰਥ’ ਕਿਹਾ ਜਾਂਦਾ ਹੈ, ਕਿਉਂਕਿ ਇਹੋ ‘ਪ੍ਰੇਮ-ਡੋਰੀ’ ਹੀ ਜੀਵ ਨੂੰ, ਆਪਣੇ ਸੋਮੇ-ਅਕਾਲ-ਪੁਰਖ ਵਲ ਅਨਜਾਣੇ (unconsciously) ਖਿੱਚ ਰਹੀ ਹੈ|
ਇਸ ਤਰ੍ਹਾਂ, ਇਹੀ ਇਲਾਹੀ ‘ਪ੍ਰੇਮ-ਡੋਰੀ’, ਸਹਿਜੇ ਹੀ ਇਨ੍ਹਾਂ ਜੂਨਾਂ ਨੂੰ ਅਕਾਲ ਪੁਰਖ ਵਲ, ਅਣਜਾਣੇ ਹੀ ਪ੍ਰੇਰਨਾ, ਅਗਵਾਈ ਤੇ ਸਹਾਇਤਾ ਕਰਦੀ ਹੈ ਤੇ ਉਨ੍ਹਾਂ ਦੇ ਕਲਿਆਣ ਦਾ ਸੱਚਾ-ਸੁੱਚਾ, ਅਭੁੱਲ ਤੇ ਅਟੱਲ ਸਾਧਨ ਜਾਂ ‘ਧਰਮ’ ਹੈ|
ਇਹੋ ਇਲਾਹੀ ‘ਪ੍ਰੇਮ’ ਦੀ ਖਿੱਚ ਹੀ, ਉਨ੍ਹਾਂ ਲਈ ਆਤਮਿਕ ‘ਧਰਮਪ੍ਰਚਾਰ’ ਹੈ|
ਚੁਰਾਸੀ ਲੱਖ ਜੂਨਾਂ ਆਪੋ ਆਪਣੇ ‘ਨਾਲ ਲਿਖੇ’ ‘ਇਲਾਹੀ ਧਰਮ’ ਨੂੰ ਸਹਿਜੇ ਹੀ ਕਮਾ ਰਹੀਆਂ ਹਨ ਤੇ ਸੁਤੇ ਸਿਧ ਉਹਨਾਂ ਦੀ ਆਤਮਿਕ ਤਰੱਕੀ (evolution) ਹੋ ਰਹੀ ਹੈ|
ਇਨ੍ਹਾਂ ਜੂਨਾਂ ਲਈ, ਧੁਰ-ਅੰਤਰ-ਆਤਮੇ ਵਗ ਰਹੀ ‘ਪ੍ਰੇਮ-ਖਿੱਚ’ ਜਾਂ ‘ਜੀਵਨ-ਰੌਂ’ ਨਾਲ-
ਸੁਰ ਹੋਣਾ
ਜੁੜਨਾ
ਜੀਣਾਂ
ਥੀਣਾਂ
‘ਲੈ’ ਹੋਣਾ
ਹੀ ਇਨ੍ਹਾਂ ਦਾ-
ਧਰਮ
Upcoming Samagams:Close