ਇਸ ਇਲਾਹੀ ‘ਹੁਕਮ’ ਦੀ ‘ਚਾਲ’ ਜਾਂ ‘ਰਵਾਨਗੀ’ ਦੇ ਅਸੂਲ ਜਾਂ ਮਰਿਆਦਾ ਕਿਸੇ ਗ੍ਰੰਥ ਵਿਚ ਨਹੀਂ ਲਿਖੇ ਗਏ, ਨਾ ਹੀ ਕਿਸੇ ਖਾਸ ਸ਼ਖ਼ਸੀਅਤ ਦੇ ਹਵਾਲੇ ਕੀਤੇ ਗਏ ਹਨ, ਕਿਉਂਕਿ ਲਿਖਤ ਜਾਂ ਸ਼ਖ਼ਸੀਅਤ ਬਿਨਸਨਹਾਰ ਹਨ, ਜਾਂ ਇਨ੍ਹਾਂ ਵਿਚ ਦਰਜ ਅਸੂਲ ਬਦਲ ਸਕਦੇ ਹਨ| ਪਰ ਇਲਾਹੀ ‘ਹੁਕਮ’ ਤਾਂ ਕੁਦਰਤ ਦੇ ਜ਼ੱਰੇ ਜ਼ੱਰੇ ਵਿਚ ਵਰਤ ਰਿਹਾ ਹੈ ਤੇ ਸਾਰੀਆਂ ਜੂਨਾਂ ਵਿਚ ਹਰ ਇਕ ਜੀਵ ਦੇ ਨਾਲ ਹੀ ‘ਅੰਤਰ-ਆਤਮੇ’ ਲਿਖਿਆ ਜਾ ਚੁੱਕਾ ਹੈ|
ਉਦਾਹਰਣ ਦੇ ਤੌਰ ਤੇ, ਹਰ ਇਕ ਬੀਜ ਦੇ ਅੰਤਰ-ਆਤਮੇ ਨਾਲ ਹੀ ‘ਹੁਕਮ’ ਭਰਪੂਰ ਹੁੰਦਾ ਹੈ (inherent and inlaid), ਜਿਸ ਅਨੁਸਾਰ ਉਸ ਦਾ ਜਨਮ, ਪਾਲਨ-ਪੋਸਣ, ਵਧਣ-ਫੁਲਣ ਤੇ ‘ਲੈ’ ਹੋਣ ਦਾ ਸਿਲਸਿਲਾ ਚਲਦਾ ਹੈ|
ਕੁਦਰਤ ਦੇ ਸਾਰੇ ਜੀਵ, ਅਕਾਲ ਪੁਰਖ ਦੀ ‘ਅੰਸ਼’, ਬੱਚੇ ਹੋਣ ਦੇ ਨਾਤੇ, ਪਰਮਾਤਮਾ ਆਪਣੇ ਬੱਚਿਆਂ ਦੇ ਜੀਵਨ ਦਾ ਪ੍ਰਬੰਧ, ਹੋਰ ਕਿਸੇ ਸ਼ਖ਼ਸੀਅਤ ਤੇ ਕਿਵੇਂ ਛੱਡ ਸਕਦਾ ਹੈ?
ਮਨੁੱਖ ਦੇ ਜੀਵਨ ਦਾ ਸਭ ਤੋਂ ਮੁਢਲਾ ਤੇ ਜ਼ਰੂਰੀ ਮਨੋਰਥ (fundamental & essential purpose of life) ‘ਇਲਾਹੀ ਮਾਂ’ ਦੀ ਗੋਦ ਦਾ ‘ਨਿੱਘਾ-ਪਿਆਰ ’ ਮਾਣਨਾ ਹੀ ਹੈ| ਇਸ ਆਤਮਿਕ ਮਨੋਰਥ ਲਈ ਅਕਾਲ ਪੁਰਖ ਨੇ ਜੀਵਾਂ ਦੇ ਅੰਤਰ-ਆਤਮੇ, ਆਪਣੇ ਇਲਾਹੀ ‘ਮਾਂ-ਪਿਆਰ’ ਦੀ ਚਿੰਣਗ ਪ੍ਰਵੇਸ਼ ਕਰ ਦਿੱਤੀ, ਤਾਂ ਕਿ ਜੀਵ, ਇਸ ਇਲਾਹੀ ਪਿਆਰ ਦੀ ਖਿੱਚ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਦੇ ਪਿਆਰ ਦੇ ‘ਮਿਕਨਾਤੀਸ’ (magnetic love) ਵਲ, ਆਪੂੰ ਹੀ ਸਹਿਜ ਸੁਭਾ, ਅਣਜਾਣੇ ਹੀ ਖਿਚੀਂਦਾ ਜਾਵੇ| ਇਲਾਹੀ ਪ੍ਰੇਮ-ਡੋਰੀ (Divine gravity of love) ਨਾਲ ਹੀ ਸਾਰੀ ਕਾਇਨਾਤ-